ਆਪਣੇ ਜ਼ਮਾਨੇ 'ਚ ਹਿੱਟ ਸਨ ਪਾਲੀਵੁੱਡ ਦੀਆਂ ਇਹ ਹੀਰੋਇਨਾਂ, ਤੁਹਾਡੀ ਨਜ਼ਰ 'ਚ ਕੌਣ ਸੀ ਸਭ ਤੋਂ ਵੱਧ ਹਿੱਟ 

written by Rupinder Kaler | May 11, 2019

ਜਦੋਂ 80 ਤੇ 90 ਦੇ ਦਹਾਕੇ ਦੀਆਂ ਫ਼ਿਲਮਾਂ ਦਾ ਜ਼ਿਕਰ ਹੁੰਦਾ ਹੈ ਤਾਂ ਤਿੰਨ ਹੀ ਹੀਰੋਇਨਾਂ ਦੇ ਨਾਂਅ ਉੱਭਰ ਕੇ ਸਾਹਮਣੇ ਆਉਂਦੇ ਹਨ । ਸਭ ਤੋਂ ਪਹਿਲਾ ਨਾਂ ਪ੍ਰੀਤੀ ਸੱਪਰੂ ਦਾ ਆਉਂਦਾ ਹੈ ਜਿਨ੍ਹਾਂ ਨੇ ਨਾ ਸਿਰਫ਼ ਪੰਜਾਬੀ ਫ਼ਿਲਮਾਂ ਵਿੱਚ ਆਪਣਾ ਲੋਹਾ ਮਨਵਾਇਆ ਬਲਕਿ ਬਾਲੀਵੁੱਡ ਵਿੱਚ ਵੀ ਕਈ ਫ਼ਿਲਮਾਂ ਕੀਤੀ । ਇਸੇ ਤਰ੍ਹਾਂ ਦਿਲਜੀਤ ਕੌਰ ਤੇ ਉਪਾਸਨਾ ਸਿੰਘ ਉਹ ਹੀਰੋਰਿਨਾਂ ਹਨ ਜਿਨ੍ਹਾਂ ਦੀ ਅਦਾਕਾਰੀ ਨੇ ਹਰ ਇੱਕ ਦਾ ਮਨ ਮੋਹਿਆ ਸੀ । ਇਸ ਆਰਟੀਕਲ ਵਿੱਚ ਤੁਹਾਨੂੰ ਇਹਨਾਂ ਤਿੰਨਾਂ ਹੀਰੋਇਨਾਂ ਦੇ ਜੀਵਨ ਦੀਆਂ ਕੁਝ ਖ਼ਾਸ ਗੱਲਾਂ ਦੱਸੇਗੇ ਜਿਹੜੀਆਂ ਤੁਸੀਂ ਸ਼ਾਇਦ ਹੀ ਸੁਣੀਆਂ ਹੋਣ ।

preeti sapru preeti sapru

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪ੍ਰੀਤੀ ਸੱਪਰੂ ਦੀ ਜਿਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਹਰ ਇੱਕ ਦਾ ਮਨ ਮੋਹਿਆ ਹੋਇਆ ਸੀ । ਬਿੱਲੀਆਂ ਅੱਖਾਂ ਵਾਲੀ ਇਸ ਹੀਰੋਇਨ ਨੂੰ ਅਦਾਕਾਰੀ ਵਿਰਾਸਤ ਵਿੱਚ ਹੀ ਮਿਲੀ ਸੀ ਕਿਉਂਕਿ ਉਹਨਾਂ ਦੇ ਪਿਤਾ ਪਿਤਾ ਡੀ. ਕੇ. ਸਪਰੂ ਵੀ ਵਧੀਆ ਅਦਾਕਾਰ ਸਨ । ਪ੍ਰੀਤੀ ਸੱਪਰੂ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਹਿੰਦੀ ਫ਼ਿਲਮ ਹਬਾਰੀ ਤੋਂ ਸ਼ੁਰੂਆਤ ਕੀਤੀ ਸੀ । ਇਸ ਫ਼ਿਲਮ ਤੋਂ ਬਾਅਦ ਉਹ ਅਮਿਤਾਭ ਬੱਚਨ ਦੀ ਫ਼ਿਲਮ ਵਿੱਚ ਅਹਿਮ ਕਿਰਦਾਰ ਵਿੱਚ ਨਜ਼ਰ ਆਏ ਸਨ ।

https://www.youtube.com/watch?v=3h9SdlWC2bI

ਪੰਜਾਬੀ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਜਦੋਂ ਵਰਿੰਦਰ ਜੀ ਸਰਪੰਚ ਫ਼ਿਲਮ ਬਣਾ ਰਹੇ ਸਨ ਤਾਂ ਉਨ੍ਹਾਂ ਨੂੰ ਇਸ ਫ਼ਿਲਮ ਵਿੱਚ ਇੱਕ ਛੋਟਾ ਜਿਹਾ ਕਿਰਦਾਰ ਨਿਭਾਉਣ ਲਈ ਕਿਹਾ ਗਿਆ ਸੀ । ਉਹਨਾਂ ਦਾ ਇਹ ਕਿਰਦਾਰ ਲੋਕਾਂ ਨੂੰ ਏਨਾਂ ਪਸੰਦ ਆਇਆ ਕਿ ਇਹ ਫ਼ਿਲਮ ਸੁਪਰਹਿੱਟ ਰਹੀ । ਇਸ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਪ੍ਰੀਤੀ ਸੱਪਰੂ ਨੇ ਆਸਰਾ ਪਿਆਰ ਦਾ, ਦੀਵਾ ਬਲੇ ਸਾਰੀ ਰਾਤ ਵਿੱਚ ਬਾਕਮਾਲ ਅਦਾਕਾਰੀ ਕੀਤੀ ਤੇ ਜਿਹੜੀ ਕਿ ਪੰਜਾਬ ਦੇ ਲੋਕਾਂ ਨੂੰ ਕਾਫੀ ਪਸੰਦ ਆਈ ।

https://www.youtube.com/watch?v=GOUsjKudk4k

ਇਸ ਤੋਂ ਇਲਾਵਾ ਉਹਨਾਂ ਨੇ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕੀਤਾ ਹੈ । ਬਾਲੀਵੁੱਡ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਲਾਵਾਰਿਸ, ਅਰਪਣ, ਅਵਤਾਰ, ਹਾਦਸਾ, ਬੰਦਿਸ਼, ਦਰਿੰਦਾ, ਸੁਨਿਹਰਾ ਦੌਰ, ਪੁਰਾਣਾ ਮੰਦਰ, ਊਚੇ ਲੋਗ, ਜਗੀਰ ਸਮੇਤ ਹੋਰ ਬਹੁਤ ਸਾਰੀਆਂ ਫ਼ਿਲਮਾਂ ਵਿੱਚ ਅਹਿਮ ਰੋਲ ਨਿਭਾਇਆ ਹੈ । ਫ਼ਿਲਮਾਂ ਤੋਂ ਇਲਾਵਾ ਪ੍ਰੀਤੀ ਸੱਪਰੂ ਨੇ ਟੀਵੀ ਸੀਰੀਅਲ ਵਿੱਚ ਵੀ ਕੰਮ ਕੀਤਾ । ਜਲੰਧਰ ਦੂਰਦਰਸ਼ਨ ਤੇ ਚੱਲਣ ਵਾਲੇ ਲੜੀਵਾਰ ਨਾਟਕ ਜ਼ਮੀਰ ਦੀ ਆਵਾਜ਼ ਤੇ ਫੁਲਕਾਰੀ ਕਾਫੀ

Daljeet Kaur Daljeet Kaur

ਪ੍ਰੀਤੀ ਸੱਪਰੂ ਤੋਂ ਬਾਅਦ ਜੇਕਰ ਅਦਾਕਾਰੀ ਦੇ ਖੇਤਰ ਵਿੱਚ ਕਿਸੇ ਦਾ ਨਾਂ ਆਉਂਦਾ ਹੈ ਤਾਂ ਉਹ ਦਿਲਜੀਤ ਕੌਰ ਹੈ ।ਕਈ ਦਹਾਕਿਆਂ ਤੱਕ ਪੰਜਾਬੀ ਫ਼ਿਲਮ ਇੰਡਸਟਰੀ 'ਤੇ ਰਾਜ ਕਰਨ ਵਾਲੀ ਇਸ ਅਦਾਕਾਰਾ ਦਾ ਜਨਮ ਪੱਛਮੀ  ਬੰਗਾਲ ਦੇ ਸਿਲੀਗੁੜੀ 'ਚ ਹੋਇਆ ਸੀ । ਉਸ ਦਾ ਪਰਿਵਾਰ ਟ੍ਰਾਂਸਪੋਰਟ ਦਾ ਕੰਮ ਕਰਦਾ ਸੀ। ਉਨ੍ਹਾਂ ਨੇ ਆਪਣੀ ਪੜ੍ਹਾਈ ਦਾਰਜੀਲਿੰਗ ਦੇ ਇੱਕ ਕਾਨਵੈਂਟ ਸਕੂਲ 'ਚ ਪੂਰੀ ਕੀਤੀ । ਦਲਜੀਤ ਕੌਰ ਪਹਿਲਾਂ ਤਾਂ ਸਿਵਲ ਸਰਵਿਸ ਦੇ ਖੇਤਰ 'ਚ ਜਾਣਾ ਚਾਹੁੰਦੀ ਸੀ, ਪਰ ਦਿੱਲੀ ਦੇ ਇੱਕ ਕਾਲਜ 'ਚ ਦਾਖਲਾ ਲਿਆ ਤਾਂ ਉੱਥੇ ਕੁਝ ਇਹੋ ਜਿਹੀਆਂ ਕੁੜੀਆਂ ਦੇ ਨਾਲ ਮਿਲਾਪ ਹੋਇਆ ਜੋ ਕਿ ਕਲਾ ਦੇ ਖੇਤਰ 'ਚ ਅੱਗੇ ਵੱਧ ਰਹੀਆਂ ਸਨ ।

https://www.youtube.com/watch?v=l1-lGSryOzI

ਜਿਸ ਕਾਰਨ ਦਲਜੀਤ ਕੌਰ ਨੂੰ ਅਦਾਕਾਰੀ ਦੇ ਖੇਤਰ 'ਚ ਅੱਗੇ ਜਾਣ ਦੀ ਪ੍ਰੇਰਣਾ ਮਿਲੀ । ਉਸ ਦੇ ਪਿਤਾ ਉਸ ਨੂੰ ਡਾਕਟਰ ਬਨਾਉਣਾ ਚਾਹੁੰਦੇ ਸਨ ਅਤੇ ਫ਼ਿਲਮਾਂ ਦੇ ਸਖ਼ਤ ਖ਼ਿਲਾਫ ਸਨ । ਪਰ ਉਸਦੀ ਜ਼ਿੱਦ ਅੱਗੇ ਪਰਿਵਾਰ ਨੂੰ ਵੀ ਝੁਕਣਾ ਪਿਆ ।ਉਹ ਇੱਕ ਵਧੀਆ ਅਦਾਕਾਰਾ ਦੇ ਨਾਲ ਨਾਲ ਇੱਕ ਵਧੀਆ ਗਾਇਕਾ ਵੀ ਰਹੀ ਹੈ । ਉਸ ਨੇ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ 'ਚ ਬਣ ਰਹੀ ਇੱਕ ਲਘੁ ਫ਼ਿਲਮ 'ਚ ਵੀ ਕੰਮ ਕੀਤਾ ।

[embed]https://www.youtube.com/watch?v=xhgujt9FmM4[/embed]

ਦਲਜੀਤ ਕੌਰ ਦੇ ਪਰਿਵਾਰ ਦੀ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਐਤੀਆਣਾ 'ਚ ਪੁਰਾਣੀ ਹਵੇਲੀ ਅਤੇ ਜੱਦੀ ਜ਼ਮੀਨ ਸੀ,ਜਿਸ ਕਾਰਨ ਉਹ ਅਕਸਰ ਪੰਜਾਬ ਆਉਂਦੀ ਰਹਿੰਦੀ ਸੀ । ਬਠਿੰਡਾ ਦੇ ਪਿੰਡ ਗੁੰਮਟੀ ਖੁਰਦ ਵਿੱਚ ਉਸ ਦੇ ਨਾਨਕੇ ਹਨ । ਹੀਰੋ ਧੀਰਜ ਕੁਮਾਰ ਨਾਲ ਉਸ ਦੀ ਪਹਿਲੀ ਫ਼ਿਲਮ ਆਈ 'ਦਾਜ' ਜੋ ਕਿ ਸੁਪਰ ਹਿੱਟ ਰਹੀ ਸੀ । ਫ਼ਿਲਮ 'ਸੈਦਾਂ ਜੋਗਣ' 'ਚ ਉਸ ਨੇ ਵਣਜਾਰਨ ਤੇ ਸ਼ਹਿਰੀ ਕੁੜੀ ਦੇ ਕਿਰਦਾਰ ਨਿਭਾਏ ਜੋ ਡਬਲ ਰੋਲ ਵਾਲੀਆਂ ਪੰਜਾਬੀ ਫ਼ਿਲਮਾਂ 'ਚ ਸਭ ਤੋਂ ਜ਼ਿਆਦਾ ਹਿੱਟ ਸਾਬਤ ਹੋਈ । ਪੰਜਾਬ 'ਚ ਕਾਲੇ ਦੌਰ ਦੌਰਾਨ ਅਤੇ ਅਦਾਕਾਰ ਵਰਿੰਦਰ ਦੀ ਮੌਤ ਤੋਂ ਬਾਅਦ ਪੰਜਾਬੀ ਸਿਨੇਮਾ ਦਾ ਵੀ ਮਾੜਾ ਦੌਰ ਸ਼ੁਰੂ ਹੋਇਆ ਅਤੇ ਪੰਜਾਬੀ ਫ਼ਿਲਮ ਮੇਕਰਸ ਨੇ ਮੁੰਬਈ ਦਾ ਰੁਖ ਕਰ ਲਿਆ । ਪਰ ਦਲਜੀਤ ਕੌਰ ਮਹਿਜ਼ ਅਜਿਹੀ ਅਦਾਕਾਰਾ ਸੀ ਜਿਸਨੇ ਫ਼ਿਲਮ ਮੇਕਰਸ ਨੂੰ ਹੌਸਲਾ ਦੇ ਕੇ ਮੁੜ ਤੋਂ ਪੰਜਾਬੀ ਫ਼ਿਲਮਾਂ ਕਰਨ ਲਈ ਪ੍ਰੇਰਿਆ ।

https://www.youtube.com/watch?v=zX1Q76Glglc

ਦਲਜੀਤ ਕੌਰ ਦਾ ਵਿਆਹ ਜ਼ਿਮੀਂਦਾਰ ਹਰਮਿੰਦਰ ਦਿਓਲ ਨਾਲ ਹੋਇਆ ।ਪਰ ਉਨ੍ਹਾਂ ਦੀ ਵਿਆਹਤਾ ਜ਼ਿੰਦਗੀ ਉਨ੍ਹਾਂ ਵਾਂਗ ਖੁਬਸੂਰਤ ਨਹੀਂ ਸੀ,ਇੱਕ ਸੜਕ ਹਾਦਸੇ 'ਚ ਉਨ੍ਹਾਂ ਦੀ ਮੌਤ ਹੋ ਗਈ ਸੀ । ਪਤੀ ਦੀ ਮੌਤ ਅਤੇ ਔਲਾਦ ਸੁੱਖ ਨਾ ਮਿਲਣ ਦਾ ਮਲਾਲ ਉਨ੍ਹਾਂ ਨੂੰ ਜ਼ਿੰਦਗੀ ਭਰ ਰਿਹਾ । ਉਸ ਨੂੰ ਫ਼ਿਲਮਾਂ 'ਚ ਪਾਏ ਗਏ ਯੋਗਦਾਨ ਅਤੇ ਅਦਾਕਾਰੀ ਦੀ ਬਦੌਲਤ ਕਈ ਅਵਾਰਡ ਵੀ ਮਿਲੇ ।ਹੁਣ ਉਹ ਮੁੰਬਈ 'ਚ ਰਹਿ ਰਹੀ ਹੈ ਅਤੇ ਐਲਜ਼ਾਈਮਰ ਦੀ ਬਿਮਾਰੀ ਨਾਲ ਜੂਝ ਰਹੀ ਹੈ ।

upasana singh upasana singh

ਤੀਜੇ ਨੰਬਰ ਤੇ ਉਪਾਸਨਾ ਸਿੰਘ  ਆਉਂਦੀ ਹੈ ਉਹਨਾਂ ਨੂੰ ਕਿਸੇ ਪਹਿਚਾਣ ਲੋੜ ਨਹੀਂ ।  ਉਪਾਸਨਾ ਸਿੰਘ ਦਾ ਜਨਮ ਉੱਨਤੀ ਜੂਨ ਉੱਨੀ ਸੌ ਪਚੱਤਰ ਨੂੰ ਹੁਸ਼ਿਆਰਪੁਰ 'ਚ ਹੋਇਆ ਸੀ । ਉਨ੍ਹਾਂ ਨੇ ਅਣਗਿਣਤ ਪੰਜਾਬੀ ਫ਼ਿਲਮਾਂ 'ਚ ਕੰਮ ਕੀਤਾ ਹੈ । ਉਨ੍ਹਾਂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਹੁਸ਼ਿਆਰਪੁਰ ਤੋਂ ਹੀ ਪੂਰੀ ਕੀਤੀ ਅਤੇ ਡ੍ਰਾਮੈਟਿਕ ਆਰਟ 'ਚ ਡਿਗਰੀ ਕੀਤੀ ਹੈ । ਉਪਾਸਨਾ ਸਿੰਘ ਮਹਿਜ਼ ਸੱਤ ਸਾਲ ਦੇ ਸਨ ਜਦੋਂ ਉਨ੍ਹਾਂ ਨੇ ਦੂਰਦਰਸ਼ਨ 'ਤੇ ਪ੍ਰੋਗਰਾਮ ਦਿੰਦੇ ਸਨ ਪਰ ਬਾਰਾਂ ਤੇਰਾਂ ਸਾਲ ਦੀ ਉਮਰ 'ਚ ਹੀ ਆਪਣੇ ਲੰਬੇ ਕੱਦ ਕਾਠ ਕਾਰਨ ਉਨ੍ਹਾਂ ਨੂੰ ਹੀਰੋਇਨ ਅਤੇ ਸਟੇਜ ਦੇ ਹੋਰ ਪ੍ਰੋਗਰਾਮ ਵੀ ਮਿਲਣ ਲੱਗ ਪਏ ਸਨ । ਉਪਾਸਨਾ ਸਿੰਘ ਦਾ ਵਿਆਹ ਟੈਲੀਵਿਜ਼ਨ ਅਦਾਕਾਰ ਨੀਰਜ ਭਾਰਦਵਾਜ ਨਾਲ ਹੋਇਆ ਹੈ ।

upasana singh upasana singh

ਉਪਾਸਨਾ ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ ਉੱਨੀ ਸੌ ਅਠਾਸੀ 'ਚ ਰਾਜਸਥਾਨੀ ਫ਼ਿਲਮ ਬਾਈ ਚਲੀ ਸਾਸਰੇ ਨਾਲ ਕੀਤੀ ਸੀ । ਇਸ ਤੋਂ ਬਾਅਦ ਉਨ੍ਹਾਂ ਨੂੰ ਕਈ ਪੰਜਾਬੀ ਫ਼ਿਲਮਾਂ ਦੇ ਵੀ ਆਫਰ ਮਿਲਣ ਲੱਗ ਪਏ ਸਨ । ਪੰਜਾਬੀ ਫ਼ਿਲਮ 'ਬਦਲਾ ਜੱਟੀ ਦਾ',ਸੂਬੇਦਾਰ,ਬਾਬੁਲ  ਸਣੇ ਕਈ ਫ਼ਿਲਮਾਂ 'ਚ ਉਨ੍ਹਾਂ ਨੇ ਕੰਮ ਕੀਤਾ ਅਤੇ ਇਨ੍ਹਾਂ ਫ਼ਿਲਮਾਂ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹਿੰਦੀ ਫ਼ਿਲਮਾਂ ਅਤੇ ਸੀਰੀਅਲਸ ਵਿੱਚ ਵੀ ਕੰਮ ਕੀਤਾ । ਜਿਸ 'ਚ ਫੂਲਵਤੀ,ਗੰਗਾ ਕੀ ਸੌਗੰਧ ,ਬੇਦਰਦੀ,ਇਨਸਾਫ਼ ਕੀ ਦੇਵੀ ਸਣੇ ਕਈ ਹਿੰਦੀ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ ।

https://www.youtube.com/watch?v=Kf8CsSP9uck

ਰਾਮਵਤੀ 'ਚ ਉਨ੍ਹਾਂ ਨੇ ਇੱਕ ਡਾਕੂ ਦੀ ਭੂਮਿਕਾ ਨੂੰ ਵੀ ਕਾਫੀ ਸ਼ਲਾਘਾ ਮਿਲੀ ਸੀ ।ਉਹ ਇੱਕ ਅਜਿਹੀ ਅਦਾਕਾਰਾ ਹਨ ਜਿਨ੍ਹਾਂ ਨੇ ਤਿੰਨ ਭਾਸ਼ਾਵਾਂ 'ਚ ਫ਼ਿਲਮਾਂ ਕਰਕੇ ਇੱਕ ਰਿਕਾਰਡ ਕਾਇਮ ਕੀਤਾ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਭੋਜਪੁਰੀ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ । ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ਜਿਨ੍ਹਾਂ ਵਿੱਚ ਡੇਵਿਡ ਧਵਨ ਦੀ ਲੋਫਰ,ਰਾਜ ਕੰਵਰ ਦੀ ਜੁਦਾਈ ,ਹੰਗਾਮਾ,ਮੁਝ ਸੇ ਸ਼ਾਦੀ ਕਰੋਗੀ ਪੰਜਾਬੀ ਫ਼ਿਲਮ ਜੱਟ ਐਂਡ ਜੂਲੀਅਟ ਨੇ ਪੰਜਾਹ ਕਰੋੜ ਰੁਪਏ ਦੇ ਕਰੀਬ ਦਾ ਬਿਜਨੇਸ ਕੀਤਾ ।

0 Comments
0

You may also like