
ਕਾਮੇਡੀਅਨ ਭਾਰਤੀ ਸਿੰਘ (Bharti Singh)ਏਨੀਂ ਦਿਨੀਂ ਆਪਣੀ ਪ੍ਰੈਗਨੇਂਸੀ ਨੂੰ ਖੂਬ ਇਨਜੁਆਏ ਕਰ ਰਹੀ ਹੈ । ਪ੍ਰੈਗਨੇਂਟ ਹੋਣ ਦੇ ਬਾਵਜੂਦ ਉਹ ਆਪਣੇ ਕੰਮ 'ਚ ਰੁੱਝੀ ਹੋਈ ਹੈ ਅਤੇ ਲਗਾਤਾਰ ਸ਼ੂਟਿੰਗ ਕਰ ਰਹੀ ਹੈ । ਅਕਸਰ ਉਹ ਆਪਣੀ ਸ਼ੂਟਿੰਗ 'ਤੇ ਰੁੱਝੀ ਨਜ਼ਰ ਆਉਂਦੀ ਹੈ ।ਇਸ ਦੇ ਵੀਡੀਓ ਵੀ ਸਾਹਮਣੇ ਆਉਂਦੇ ਰਹਿੰਦੇ ਹਨ। ਹਾਲ ਹੀ ਚ ਉਸ ਦਾ ਇੱਕ ਵੀਡੀਓ ਵਾਇਰਲ ਹੋਇਆ ਜਿਸ ਨੇ ਨਾ ਸਿਰਫ ਭਾਰਤੀ ਦੇ ਪਤੀ ਨੂੰ ਚਿੰਤਾ 'ਚ ਪਾ ਦਿੱਤਾ ਹੈ, ਬਲਕਿ ਹਰਸ਼ ਖੁਦ ਵੀ ਬਹੁਤ ਡਰ ਗਿਆ ਸੀ ।

ਹੋਰ ਪੜ੍ਹੋ : ਅਫਸਾਨਾ ਖ਼ਾਨ ਅਤੇ ਸਾਜ਼ ਵਿਆਹ ਦਾ ਕਾਰਡ ਦੇਣ ਐਮੀ ਵਿਰਕ ਦੇ ਘਰ ਪਹੁੰਚੇ, ਵੀਡੀਓ ਹੋ ਰਿਹਾ ਵਾਇਰਲ
ਹਾਲ ਹੀ 'ਚ ਭਾਰਤੀ ਨੇ ਆਪਣੇ ਇੰਸਟਾਗ੍ਰਾਮ 'ਤੇ ਦੋ ਵੀਡੀਓ ਸ਼ੇਅਰ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ 'ਹੁਨਰਬਾਜ਼' ਦੇ ਸੈੱਟ 'ਤੇ ਹੋਏ ਹਾਦਸੇ ਦਾ ਵੀ ਜ਼ਿਕਰ ਕੀਤਾ। ਵੀਡੀਓ 'ਚ ਹਰਸ਼ ਆਪਣੀ ਪਤਨੀ ਭਾਰਤੀ ਨੂੰ ਕੰਮ ਕਰਦੇ ਸਮੇਂ ਧਿਆਨ ਨਾ ਰੱਖਣ 'ਤੇ ਝਿੜਕਦੇ ਨਜ਼ਰ ਆ ਰਹੇ ਹਨ।

ਉਸ ਦਾ ਕਹਿਣਾ ਹੈ ਕਿ ਉਹ ਸਾਵਧਾਨ ਨਹੀਂ ਸੀ, ਇਸ ਲਈ ਉਹ ਸ਼ੂਟਿੰਗ ਦੌਰਾਨ ਸੈੱਟ 'ਤੇ ਡਿੱਗਣ ਵਾਲੀ ਸੀ।ਹਰਸ਼ ਇਸ ਘਟਨਾ ਤੋਂ ਬਾਅਦ ਬਹੁਤ ਡਰ ਗਿਆ ਸੀ ।ਦੋਵਾਂ ਦੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਭਾਰਤੀ ਸ਼ੋਅ ਹੁਨਰਬਾਜ਼ ਨੂੰ ਹੋਸਟ ਕਰ ਰਹੀ ਹੈ। ਭਾਰਤੀ ਅਤੇ ਹਰਸ਼ ਨੇ ਬੀਤੇ ਦਿਨੀਂ ਕੁਝ ਵੀਡੀਓ ਵੀ ਸਾਂਝੇ ਕੀਤੇ ਸਨ ਜਿਸ ਚ ਦੋਵੇਂ ਕੇਕ ਕੱਟਦੇ ਹੋਏ ਨਜ਼ਰ ਆਏ ਸਨ । ਇਸ ਜੋੜੀ ਦੇ ਘਰ ਅਪ੍ਰੈਲ 'ਚ ਬੱਚੇ ਦੀਆਂ ਕਿਲਕਾਰੀਆਂ ਗੂੰਜ ਸਕਦੀਆਂ ਹਨ ।
View this post on Instagram