ਕ੍ਰਿਕੇਟ ਖੇਡਦੀਆਂ ਨਜ਼ਰ ਆਈਆਂ ਪ੍ਰੀਤੀ ਜ਼ਿੰਟਾ ਅਤੇ ਜੂਹੀ ਚਾਵਲਾ, ਵੀਡੀਓ ਹੋ ਰਿਹਾ ਵਾਇਰਲ

written by Shaminder | August 28, 2021

ਜੂਹੀ ਚਾਵਲਾ ਨੇ (Juhi Chawla ) ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਪ੍ਰੀਤੀ ਜ਼ਿੰਟਾ  (Preity Zinta ) ਅਤੇ ਜੂਹੀ ਚਾਵਲਾ ਕ੍ਰਿਕੇਟ (Cricket) ਖੇਡਦੀਆਂ ਨਜ਼ਰ ਆ ਰਹੀਆਂ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।ਜੂਹੀ ਚਾਵਲਾ ਨੇ ਜਿਹੜਾ ਵੀਡੀਓ ਸ਼ੇਅਰ ਕੀਤਾ ਹੈ । ਉਸ ‘ਚ ਪ੍ਰੀਤੀ ਅਤੇ ਜੂਹੀ ਵਾਰੀ ਵਾਰੀ ਬੈਟਿੰਗ ਅਤੇ ਬਾਲਿੰਗ ਕਰਦੀਆਂ ਨਜ਼ਰ ਆ ਰਹੀਆਂ ਹਨ ।

juhi-preity- Image From Google

ਹੋਰ ਪੜ੍ਹੋ : ਗੀਤਕਾਰ ਤੇ ਗਾਇਕ ਸ਼੍ਰੀ ਬਰਾੜ ਵੀ ਐਮੀ ਵਿਰਕ ਦੇ ਸਮਰਥਨ ਸਾਂਝੀ ਕੀਤੀ ਲੰਮੀ ਚੌੜੀ ਪੋਸਟ, ਕਈ ਗੱਲਾਂ ਦਾ ਕੀਤਾ ਖੁਲਾਸਾ

ਪਰ ਇਹ ਦੋਵੇਂ ਕਿਸੇ ਮੈਦਾਨ ਨਹੀਂ ਬਲਕਿ ਕਮਰੇ ‘ਚ ਕ੍ਰਿਕੇਟ ‘ਤੇ ਹੱਥ ਆਜ਼ਮਾ ਰਹੀਆਂ ਹਨ । ਇਸ ਵੀਡੀਓ ਨੂੰ ਦੋਵਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

Priety Zinta-min

ਦੱਸ ਦਈਏ ਕਿ ਆਈਪੀਐੱਲ 2021 ਦਾ ਦੂਜਾ ਐਡੀਸ਼ਨ ਸ਼ੁਰੂ ਹੋਣ ‘ਚ ਹਾਲੇ ਥੋੜਾ ਸਮਾਂ ਪਰ ਜੂਹੀ ਚਾਵਲਾ ਅਤੇ ਪ੍ਰੀਤੀ ਜ਼ਿੰਟਾ ‘ਤੇ ਹੁਣ ਤੋਂ ਹੀ ਆਈਪੀਐੱਲ ਦਾ ਖੁਮਾਰ ਚੜ੍ਹ ਗਿਆ ਹੈ । ਦੋਵਾਂ ‘ਤੇ ਆਈਪੀਐੱਲ ਦਾ ਖੁਮਾਰ ਨਜ਼ਰ ਆ ਰਿਹਾ ਹੈ ।

 

View this post on Instagram

 

A post shared by Juhi Chawla (@iamjuhichawla)


ਕੋਰੋਨਾ ਦੇ ਚੱਲਦਿਆਂ ਅਪ੍ਰੈਲ ‘ਚ ਸ਼ੁਰੂ ਹੋਇਆ ਆਈਪੀਐੱਲ ਵਿਚਾਲੇ ਹੀ ਰੋਕ ਦਿੱਤਾ ਗਿਆ ਸੀ ਅਤੇ ਹੁਣ ਇਹ ੧੯ ਸਤੰਬਰ ਤੋਂ ਮੁੜ ਤੋਂ ਸ਼ੁਰੂ ਹੋਣ ਜਾ ਰਿਹਾ ਹੈ । ਇਸ ਵਾਰ ਆਈਪੀਐੱਲ ਦੇ ਮੈਚ ਯੂਏਈ ‘ਚ ਖੇਡੇ ਜਾਣਗੇ । ਦੋਵਾਂ ਨੇ ਨੱਬੇ ਦੇ ਦਹਾਕੇ ‘ਚ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਦੋਵਾਂ ਦੀ ਅਦਾਕਾਰੀ ਨੂੰ ਵੀ ਖੂਬ ਸਰਾਹਿਆ ਜਾਂਦਾ ਹੈ । ਜੂਹੀ ਚਾਵਲਾ ਅੱਜ ਕੱਲ੍ਹ ਫ਼ਿਲਮਾਂ ਤੋਂ ਦੂਰ ਹੈ ਜਦੋਂਕਿ ਪ੍ਰੀਤੀ ਜ਼ਿੰਟਾ ਨੇ ਫ਼ਿਲਮਾਂ ਤੋਂ ਦੂਰੀ ਬਣਾਈ ਹੋਈ ਹੈ ਪਰ ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੈ ।

 

0 Comments
0

You may also like