ਕਿੰਗਜ਼ ਇਲੈਵਨ ਦੀ ਜਿੱਤ ‘ਤੇ ਪ੍ਰੀਤੀ ਜ਼ਿੰਟਾ ਨੇ ਕੀਤਾ ਇਸ ਤਰ੍ਹਾਂ ਸੈਲੀਬ੍ਰੇਟ, ਵੀਡੀਓ ਹੋ ਰਿਹਾ ਵਾਇਰਲ

written by Shaminder | October 19, 2020

ਇੰਡੀਅਨ ਪ੍ਰੀਮੀਅਰ ਲੀਗ ਨੂੰ ਲੈ ਕੇ ਦਰਸ਼ਕਾਂ ‘ਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ । ਇਸ ਵਾਰ ਕੋਰੋਨਾ ਵਾਇਰਸ ਕਰਕੇ ਕਾਫੀ ਅਹਿਤਿਆਤ ਰੱਖਿਆ ਜਾ ਰਿਹਾ ਹੈ । ਪਰ ਇਸ ਦੇ ਬਾਵਜੂਦ ਦਰਸ਼ਕਾਂ ਦੇ ਉਤਸ਼ਾਹ ‘ਚ ਕੋਈ ਵੀ ਕਮੀ ਨਹੀਂ ਆਈ ।

Preity_Zinta Preity_Zinta

ਪ੍ਰੀਤੀ ਜ਼ਿੰਟਾ ਏਨੀਂ ਦਿਨੀਂ ਯੂਏਈ ‘ਚ ਹੈ ਤੇ ਆਪਣੀਆਂ ਟੀਮਾਂ ਦੇ ਹੌਸਲੇ ਨੂੰ ਵਧਾਉਣ ਲਈ ਸਟੇਡੀਅਮ ਵੀ ਆ ਰਹੀ ਹੈ । ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਜਿੱਤਣ ‘ਤੇ ਏਨੀਂ ਖੁਸ਼ ਹੋਈ ਕਿ ਉਨ੍ਹਾਂ ਦਾ ਇਹ ਵੀਡੀਓ ਖੂਬ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਪੜ੍ਹੋ : ਪ੍ਰੀਤੀ ਜਿੰਟਾ ਨੇ ਵੀਡੀਓ ਸਾਂਝਾ ਕਰਕੇ ਦੱਸਿਆ ਇਹ ਉਹ ਸਮਾਂ ਸੀ ਜਦੋਂ ਉਹ ਇੱਕ ਅਪਰਾਧੀ ਨਾਲ ਪਿਆਰ ਕਰ ਬੈਠੀ ਸੀ

Preity_Zinta Preity_Zinta

ਐਤਵਾਰ ਨੂੰ ਮੈਚ 'ਚ ਵੀ ਅਜਿਹਾ ਹੀ ਦੇਖਿਆ ਗਿਆ। ਐਤਵਾਰ ਨੂੰ ਮੁੰਬਈ ਇੰਡੀਅਨਜ਼ ਖ਼ਿਲਾਫ਼ ਪ੍ਰੀਟੀ ਜ਼ਿੰਟਾ ਦੀ ਟੀਮ ਕਿੰਗਜ਼ ਇਲੈਵਨ ਪੰਜਾਬ ਨੇ ਦੂਸਰੇ ਸੁਪਰ ਓਵਰ 'ਚ ਜਿੱਤ ਹਾਸਿਲ ਕੀਤੀ ਹੈ। ਟੀਮ ਦੀ ਜਿੱਤ ਦਾ ਜਸਨ ਮਨਾਉਂਦਿਆਂ ਪ੍ਰੀਟੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ।

Preity_Zinta Preity_Zinta

ਇਸ ਖ਼ਾਸ ਪਲ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਹੀ ਹੈ। ਕਿੰਗਜ਼ ਇਲੈਵਨ ਪੰਜਾਬ ਦੀ ਜਿੱਤ ਤੋਂ ਬਾਅਦ ਅਦਾਕਾਰਾ ਪ੍ਰੀਤੀ ਜ਼ਿੰਟਾ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ।

https://twitter.com/nitingodbole/status/1317901560211329024

ਸਾਰੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਵਧਾਈ ਦੇ ਰਹੇ ਹਨ। ਇਹੀ ਨਹੀਂ ਪ੍ਰੀਤੀ ਜ਼ਿੰਟਾ ਲਗਾਤਾਰ ਟਵਿੱਟਰ 'ਤੇ ਟਰੈਂਡ ਵੀ ਕਰ ਰਹੀ ਹੈ।

 

You may also like