ਪ੍ਰੀਤੀ ਜ਼ਿੰਟਾ ਨੇ ਆਪਣੇ ਬਗੀਚੇ ‘ਚ ਉਗਾਈ ਸਟ੍ਰਾਬੇਰੀ, ਦੱਸਿਆ ਲਾਕਡਾਊਨ ‘ਚ ਮਾਂ ਦੀ ਮਦਦ ਨਾਲ ਕਿਵੇਂ ਬਣਾਇਆ ਘਰੇਲੂ ਬਗੀਚਾ

written by Shaminder | July 03, 2021

ਪ੍ਰੀਤੀ ਜ਼ਿੰਟਾ  ਬੇਸ਼ੱਕ ਵਿਦੇਸ਼ ‘ਚ ਵੱਸ ਗਈ ਹੈ । ਪਰ ਉਹ ਆਪਣੇ ਦੇਸੀ ਅੰਦਾਜ਼ ਨੂੰ ਨਹੀਂ ਭੁੱਲੀ ਅਤੇ ਘਰ ‘ਚ ਉਹ ਅਕਸਰ ਬਾਗਵਾਨੀ ਦਾ ਕੰਮ ਕਰਦੀ ਨਜ਼ਰ ਆ ਜਾਂਦੀ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਪ੍ਰੀਤੀ ਆਪਣੇ ਬਗੀਚੇ ‘ਚ ਲੱਗੀ ਸਟ੍ਰਾਬੇਰੀ ਨੂੰ ਤੋੜ ਰਹੀ ਹੈ ।

Preity zinta , Image From instagram

ਹੋਰ ਪੜ੍ਹੋ : ਕੋਰਿਓਗ੍ਰਾਫਰ ਸਰੋਜ਼ ਖ਼ਾਨ ਦੀ ਜ਼ਿੰਦਗੀ ’ਤੇ ਬਣਨ ਜਾ ਰਹੀ ਹੈ ਫ਼ਿਲਮ 

Preity zinta , Image From instagram

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਮੈਂ ਇਹ ਦੱਸ ਨਹੀਂ ਸਕਦੀ ਕਿ ਸਾਡੇ ਵਿਹੜੇ ‘ਚ ਲੱਗੇ ਫ਼ਲ ਅਤੇ ਸਬਜ਼ੀਆਂ ਉੱਗਦੀਆਂ ਵੇਖ ਕੇ ਮੈਂ ਬਹੁਤ ਹੀ ਉਤਸ਼ਾਹਿਤ ਹਾਂ।ਪਿਛਲੇ ਸਾਲ ਲਾਕਡਾਊਨ ਦੌਰਾਨ ਮੰਮੀ ਮੇਰੇ ਨਾਲ ਸੀ ਅਤੇ ਅਸੀਂ ਹਰ ਤਰ੍ਹਾਂ ਦੀਆਂ ਜੜੀਆਂ ਬੂਟੀਆਂ, ਫਲਦਾਰ ਰੁੱਖ ਅਤੇ ਪੌਦੇ ਲਗਾਏ ।

Preity Image From instagram

ਹੁਣ ਮੇਰੇ ਘਰ ਸਟ੍ਰਾਬੇਰੀ, ਸੰਤਰੇ, ਆੜੂ, ਅਮਰੂਦ, ਟਮਾਟਰ, ਹਰੀ ਅਤੇ ਲਾਲ ਮਿਰਚ, ਬੈਂਗਣ, ਪੁਦੀਨਾ, ਤੁਸਲੀ ਅਤੇ ਨਿੰਬੂ ਉੱਗਦੇ ਹਨ। ਮੈਨੂੰ ਆਪਣੇ ਘਰੇਲੂ ਅਤੇ ਜੈਵਿਕ ਬਗੀਚੇ ‘ਤੇ ਮਾਣ ਹੈ । ਇਸ ਨੂੰ ਸੰਭਵ ਬਨਾਉਣ ਲਈ ਮਾਂ ਦਾ ਧੰਨਵਾਦ, ਤੁਸੀਂ ਵੀ ਆਪਣੇ ਘਰ ‘ਚ ਅਜ਼ਮਾਓ’ । ਪ੍ਰੀਤੀ ਜ਼ਿੰਟਾ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਇਸ ‘ਤੇ ਆਪਣਾ ਪ੍ਰਤੀਕਰਮ ਦੇ ਰਿਹਾ ਹੈ ।

 

View this post on Instagram

 

A post shared by Preity G Zinta (@realpz)

You may also like