ਪ੍ਰੀਤੀ ਜਿੰਟਾ ਨੇ ਵੀਡੀਓ ਸਾਂਝਾ ਕਰਕੇ ਦੱਸਿਆ ਇਹ ਉਹ ਸਮਾਂ ਸੀ ਜਦੋਂ ਉਹ ਇੱਕ ਅਪਰਾਧੀ ਨਾਲ ਪਿਆਰ ਕਰ ਬੈਠੀ ਸੀ

Written by  Rupinder Kaler   |  September 03rd 2020 07:34 PM  |  Updated: September 03rd 2020 07:34 PM

ਪ੍ਰੀਤੀ ਜਿੰਟਾ ਨੇ ਵੀਡੀਓ ਸਾਂਝਾ ਕਰਕੇ ਦੱਸਿਆ ਇਹ ਉਹ ਸਮਾਂ ਸੀ ਜਦੋਂ ਉਹ ਇੱਕ ਅਪਰਾਧੀ ਨਾਲ ਪਿਆਰ ਕਰ ਬੈਠੀ ਸੀ

ਪ੍ਰੀਤੀ ਜਿੰਟਾ ਏਨੀਂ ਦਿਨੀਂ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹੈ । ਉਹ ਅਕਸਰ ਆਪਣੀਆਂ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੀ ਹੈ । ਪੀ੍ਰਤੀ ਨੇ ਆਪਣੇ ਇੰਸਟਾਗ੍ਰਾਮ ਤੇ ਫ਼ਿਲਮ ਸੰਘਰਸ਼ ਦਾ ਇੱਕ ਵੀਡੀਓ ਸਾਂਝਾ ਕਰਕੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ ਹੈ । ਇਸ ਵੀਡੀਓ ਵਿੱਚ ਉਹ ਅਕਸ਼ੇ ਕੁਮਾਰ ਨਾਲ ਨਜ਼ਰ ਆ ਰਹੀ ਹੈ । ਉਹਨਾਂ ਨੇ ਲਿਖਿਆ ਹੈ ਕਿ ‘ਕਿਸੇ ਫੀਮੇਲ ਡਾਇਰੈਕਟਰ ਦੇ ਨਾਲ ਉਹਨਾਂ ਦੀ ਇਹ ਪਹਿਲੀ ਫ਼ਿਲਮ ਸੀ ।

https://www.instagram.com/p/CEaRI0WnR4V/

ਇਸ ਦੇ ਨਾਲ ਹੀ ਪੀ੍ਰਤੀ ਨੇ ਦੱਸਿਆ ਹੈ ਕਿ ਜਦੋਂ ਮੈਂ ਕਿਸੇ ਅਪਰਾਧੀ ਨਾਲ ਪਿਆਰ ਕਰ ਬੈਠੀ ਸੀ , ਇਕ ਭਿਆਨਕ ਸੀਰੀਅਲ ਕਿਲਰ ਨੂੰ ਫ਼ੜਿਆ ਸੀ ਤੇ ਪੈਰ ਵੀ ਤੁੜਵਾ ਬੈਠੀ ਸੀ । ਸੱਚਮੁਚ ਅਕਸ਼ੇ ਕੁਮਾਰ, ਆਸ਼ੂਤੋਸ਼ ਰਾਣਾ, ਸੋਨੂੰ ਨਿਗਮ ਤੇ ਫਿਲਮ ਦੀ ਸਾਰੀ ਕਾਸਟ ਦਾ ਬਹੁਤ ਧੰਨਵਾਦ ਰੀਤ ਓਬਰਾਏ ਹਮੇਸ਼ਾ ਦਿਲ ਦੇ ਕਰੀਬ ਰਹਿਣਗੇ’ ਪ੍ਰੀਤੀ ਦਾ ਇਹ ਵੀਡੀਓ ਖੂਬ ਸੁਰਖੀਆ ਬਟੋਰ ਰਿਹਾ ਹੈ । ਲੋਕ ਵੀਡੀਓ ਤੇ ਖੂਬ ਕਮੈਂਟ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪ੍ਰੀਤੀ ਨੇ ਫ਼ਿਲਮ ‘ਦਿਲ ਸੇ’ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ ।

https://www.instagram.com/p/CEqfZ3egLdB/

https://www.instagram.com/p/CEVpJJAFsFU/

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network