ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਨੂੰ ਚਿੜਾਉਂਦੇ ਹੋਏ ਨਜ਼ਰ ਆਈ ਪ੍ਰੀਤੀ ਜਿੰਟਾ, ਵੀਡੀਓ ਵਾਇਰਲ

written by Rupinder Kaler | October 07, 2021 11:41am

ਸ਼ਾਹਰੁਖ਼ ਖਾਨ ਇਨੀਂ ਦਿਨੀਂ ਆਪਣੇ ਜੀਵਨ ਦੇ ਸਭ ਤੋਂ ਮੁਸ਼ਕਿਲ ਦੌਰ 'ਚੋਂ ਲੰਘ ਰਹੇ ਹਨ। ਸ਼ਾਹਰੁਖ਼ ਖਾਨ ਦਾ 24 ਸਾਲ ਦਾ ਬੇਟਾ ਆਰੀਅਨ (Aryan Khan)  ਖਾਨ ਡਰੱਗਜ਼ ਕੇਸ 'ਚ ਨਾਰਕੋਟਿਕਸ ਕੰਟੋਰਲ ਬਿਊਰੋ ਦੀ ਕਸਟਡੀ 'ਚ ਹੈ। ਇਸ ਸਭ ਦੇ ਚਲਦੇ ਪ੍ਰੀਤੀ ਜਿੰਟਾ (Preity Zinta) ਦੇ ਨਾਲ ਆਰੀਅਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਇਸ ਵੀਡੀਓ ਵਿੱਚ ਉਹ ਆਰੀਅਨ ਨੂੰ ਚਿੜਾਉਂਦੀ ਹੋਈ ਨਜ਼ਰ ਆ ਰਹੀ ਹੈ ।

Image Source: Instagram

ਹੋਰ ਪੜ੍ਹੋ :

ਭਾਰਤੀ ਸਿੰਘ ਨੇ ਆਪਣੇ ਪਤੀ ਹਰਸ਼ ਨੂੰ ਟਰੋਲ ਕਰਨ ਵਾਲਿਆਂ ਨੂੰ ਦਿੱਤਾ ਜਵਾਬ, ਹਰਸ਼ ’ਤੇ ਲਗਾਏ ਜਾ ਰਹੇ ਸਨ ਇਹ ਦੋਸ਼

shah ruk khan son aryan khan drug case-min Image Source: Instagram

ਇਹ ਵੀਡੀਓ ਆਈਪੀਐੱਲ ਔਕਸ਼ਨ ਦਾ ਹੈ । ਇਹ ਨਿਲਾਮੀ ਆਈਪੀਐੱਲ ਦੇ 14ਵੇਂ ਸੀਜ਼ਨ ਲਈ ਕੀਤੀ ਗਈ ਸੀ । ਇਸ ਔਕਸ਼ਨ ਵਿੱਚ ਸ਼ਾਹਰੁਖ ਖ਼ਾਨ ਤਾਂ ਨਹੀਂ ਸਨ ਪਹੁੰਚੇ ਪਰ ਆਰੀਅਨ (Aryan Khan) ਚੈਨਈ ਸੁਪਰ ਕਿੰਗ ਵੱਲੋਂ ਪਹੁੰਚੇ ਸਨ ।

ਸ਼ਾਹਰੁਖ ਨੂੰ ਆਪਣੀ ਟੀਮ ਵਿੱਚ ਸ਼ਾਮਿਲ ਕਰਨ ਤੋਂ ਬਾਅਦ ਪ੍ਰੀਤੀ (Preity Zinta) ਖੁਸ਼ੀ ਨਾਲ ਕੁੱਦਣ ਲੱਗ ਗਈ ਸੀ, ਤੇ ਆਰੀਅਨ ਨੂੰ ਚਿੜਾਉਣ ਲੱਗੀ ਸੀ।ਸ਼ਾਹਰੁਖ ਦੀ ਬੋਲੀ ਜਿੱਤ ਕੇ ਪ੍ਰੀਤੀ (Preity Zinta) ਨੇ ਆਰੀਅਨ (Aryan Khan)  ਵੱਲ ਦੇਖ ਕੇ ਕਿਹਾ ਸੀ ਕਿ ਸ਼ਾਹਰੁਖ ਸਾਡਾ ਹੈ । ਇਸ ਮੌਕੇ ਤੇ ਅਰੀਅਨ (Aryan Khan)  ਨੇ ਵੀ ਪ੍ਰੀਤੀ ਨੂੰ ਹਲਕੀ ਜਿਹੀ ਮੁਸਕਾਨ ਦਿੱਤੀ ਸੀ ।

You may also like