ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਅਪਣਾਈ ਘਰ ਦੀ ਖੇਤੀ, ਅਦਾਕਾਰਾ ਦੇ ਕਿਚਨ ਗਾਰਡਨ ‘ਚ ਮਿਲੇਗੀ ਹਰ ਸਬਜ਼ੀ, ਵੀਡੀਓ ਹੋਇਆ ਵਾਇਰਲ

Written by  Shaminder   |  August 18th 2020 04:55 PM  |  Updated: August 18th 2020 04:55 PM

ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਅਪਣਾਈ ਘਰ ਦੀ ਖੇਤੀ, ਅਦਾਕਾਰਾ ਦੇ ਕਿਚਨ ਗਾਰਡਨ ‘ਚ ਮਿਲੇਗੀ ਹਰ ਸਬਜ਼ੀ, ਵੀਡੀਓ ਹੋਇਆ ਵਾਇਰਲ

ਪ੍ਰੀਤੀ ਜ਼ਿੰਟਾ ਨੇ ਆਪਣੇ ਘਰ ‘ਚ ਹੀ ਕਿਚਨ ਗਾਰਡਨ ਉਗਾਇਆ ਹੋਇਆ ਹੈ ਅਤੇ ਉਹ ਆਪਣੇ ਘਰ ਦੀ ਤੋੜੀ ਸਬਜ਼ੀ ਬਣਾਉਂਦੇ ਹਨ । ਉਨ੍ਹਾਂ ਦੀਆਂ ਵੀਡੀਓਜ਼ ਅਕਸਰ ਵਾਇਰਲ ਹੁੰਦੀਆਂ ਹਨ । ਉਹ ਅਕਸਰ ਸਬਜ਼ੀਆਂ ਤੋੜਦੇ ਨਜ਼ਰ ਆਉਂਦੇ ਹਨ । ਹੁਣ ਉਨ੍ਹਾਂ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਉਹ ਆਪਣੇ ਕਿਚਨ ਗਾਰਡਨ ‘ਚ ਲੱਗੀਆਂ ਹਰੀਆਂ ਮਿਰਚਾਂ ਤੋੜਦੇ ਹੋਏ ਨਜ਼ਰ ਆ ਰਹੇ ਨੇ ।

https://www.instagram.com/p/CEBe4LWJMg_/?utm_source=ig_web_copy_link

ਇਸ ਤੋਂ ਇਲਾਵਾ ਉਨ੍ਹਾਂ ਦੇ ਕਿਚਨ ਗਾਰਡਨ ‘ਚ ਸ਼ਿਮਲਾ ਮਿਰਚਾਂ, ਟਮਾਟਰ, ਬੈਂਗਣ, ਤੋਰੀ ਸਣੇ ਕਈ ਸਬਜ਼ੀਆਂ ਲੱਗੀਆਂ ਹੋਈਆਂ ਹਨ ਅਤੇ ਉਹ ਅਕਸਰ ਇਸ ਦੀਆਂ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ । ਪ੍ਰੀਤੀ ਜ਼ਿੰਟਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਾਲੀਵੁੱਡ ਨੂੰ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

https://www.instagram.com/p/CCDU2Znp5a4/

ਉਨ੍ਹਾਂ ਨੇ ਇੱਕ ਵਿਦੇਸ਼ੀ ਨਾਲ ਵਿਆਹ ਰਚਾ ਲਿਆ ਸੀ । ਜਿਸ ਤੋਂ ਬਾਅਦ ਉਹ ਅਮਰੀਕਾ ‘ਚ ਹੀ ਸੈਟਲ ਹੋ ਗਏ ਹਨ ਅਤੇ ਵਿਦੇਸ਼ ਰਹਿਣ ਦੇ ਬਾਵਜੂਦ ਉਹ ਆਪਣੇ ਕਲਚਰ ਨੂੰ ਨਹੀਂ ਭੁੱਲੇ।

https://www.instagram.com/p/CBPr_mAJM5v/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network