ਪ੍ਰੇਮ ਚੋਪੜਾ ਨੇ ਵੱਖਰੇ ਅੰਦਾਜ਼ ਵਿੱਚ ਦਿੱਤੀ ਨੀਰਜ ਚੋਪੜਾ ਨੂੰ ਵਧਾਈ, ਵੀਡੀਓ ਦੇਖ ਕੇ ਤੁਹਾਡਾ ਵੀ ਹੋ ਜਾਵੇਗਾ ਦਿਲ ਖੁਸ਼

written by Rupinder Kaler | August 09, 2021

ਟੋਕਿਓ ਓਲੰਪਿਕ 'ਚ ਭਾਰਤ ਦੀ ਝੋਲੀ ਸੋਨੇ ਦਾ ਤਗਮਾ ਪਾਉਣ ਵਾਲੇ ਨੀਰਜ਼ ਚੋਪੜਾ ਨੂੰ ਹਰ ਕੋਈ ਵਧਾਈ ਦੇ ਰਿਹਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਨੀਰਜ ਚੋਪੜਾ ਨੇ ਸਾਰਿਆਂ ਦੀਆਂ ਆਸਾਂ ਤੇ ਖਰੇ ਉੱਤਰਦੇ ਹੋਏ ਜੈਵਲਿਨ ਥ੍ਰੋਅ 'ਚ ਸੋਨ ਤਗਮਾ ਜਿੱਤਿਆ ਹੈ ।ਨੀਰਜ ਦੀ ਜਿੱਤ ਤੋਂ ਬਾਅਦ ਦੇਸ਼ ਭਰ ਵਿੱਚ ਜਸ਼ਨ ਦਾ ਮਾਹੌਲ ਹੈ । ਲੋਕ ਕਾਫੀ ਖੁਸ਼ ਨਜ਼ਰ ਆ ਰਹੇ ਹਨ ਕਿਉਂਕਿ ਨੀਰਜ ਨੇ ਲੋਕਾਂ ਨੂੰ ਨਿਰਾਸ਼ ਨਹੀਂ ਕੀਤਾ ਬਲਕਿ ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰਿਆ ਹੈ ।

neerj chopra Pic Courtesy: twitter

ਹੋਰ ਪੜ੍ਹੋ :

ਮਸ਼ਹੂਰ ਅਦਾਕਾਰ ਅਨੁਪਮ ਸ਼ਿਆਮ ਦਾ ਦਿਹਾਂਤ, ਸਿਹਤ ਸਬੰਧੀ ਪ੍ਰੇਸ਼ਾਨੀਆਂ ਨਾਲ ਜੂਝ ਰਿਹਾ ਸੀ ਅਦਾਕਾਰ

ਇਸ ਸਭ ਦੇ ਚਲਦੇ ਬਾਲੀਵੁੱਡ ਅਦਾਕਾਰ ਪ੍ਰੇਮ ਚੋਪੜਾ ਨੇ ਵੀ ਆਪਣੇ ਅੰਦਾਜ਼ ਵਿੱਚ ਵੀਡੀਓ ਬਣਾ ਕੇ ਨੀਰਜ ਚੋਪੜਾ ਨੂੰ ਜਿੱਤ ਦੀ ਵਧਾਈ ਦਿੱਤੀ ਹੈ । ਪ੍ਰੇਮ ਚੋਪੜਾ ਦਾ ਇਹ ਵੀਡੀਓ ਮਜ਼ੇਦਾਰ ਹੈ, ਇਸ ਨੂੰ ਦੇਖ ਕੇ ਤੁਹਾਡੇ ਚਿਹਰੇ ਤੇ ਵੀ ਮੁਸਕਰਾਹਟ ਆ ਜਾਵੇਗੀ । ਪ੍ਰੇਮ ਚੋਪੜਾ ਦਾ ਇਹ ਵੀਡੀਓ ਟਵਿੱਟਰ ਤੇ ਖੂਬ ਵਾਇਰਲ ਹੋ ਰਿਹਾ ਹੈ ।

neeraj chopra Pic Courtesy: twitter

ਵੀਡੀਓ ਵਿੱਚ ਪ੍ਰੇਮ ਚੋਪੜਾ ਨੇ ਕਿਹਾ ਹੈ ‘ਸਾਰੀ ਦੁਨੀਆ ਜਾਣਦੀ ਹੈ ਮੈਨੂੰ …ਪ੍ਰੇਮ ਨਾਮ ਹੈ ਮੇਰਾ…..ਪ੍ਰੇਮ ਚੋਪੜਾ…ਪਰ ਨੀਰਜ ਅੱਜ ਤੂੰ ਮੌਸਮ ਬਦਲ ਦਿੱਤਾ ….ਅੱਜ ਤੋਂ ਸਾਰੀ ਦੁਨੀਆ ਬੋਲੇਗੀ ਨੀਰਜ ਨਾਮ ਹੈ ਮੇਰਾ…ਨੀਰਜ਼ ਚੋਪੜਾ’ । ਇਸ ਵੀਡੀਓ ਤੇ ਲੋਕਾਂ ਵੱਲੋਂ ਖੂਬ ਕਮੈਂਟ ਕੀਤੇ ਜਾ ਰਹੇ ਹਨ । ਲੋਕ ਲਗਾਤਾਰ ਨੀਰਜ ਨੂੰ ਵਧਾਈ ਦੇ ਰਹੇ ਹਨ ।

0 Comments
0

You may also like