ਪ੍ਰੇਮ ਢਿੱਲੋਂ ਨੇ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਕੀਤਾ ਗੀਤ 'Ain't Died In Vain', ਸਿੱਧੂ ਮੂਸੇਵਾਲਾ ਦੇ ਦਿਹਾਂਤ ਨੂੰ ਕੀਤਾ ਗਿਆ ਬਿਆਨ

written by Shaminder | June 16, 2022

ਪ੍ਰੇਮ ਢਿੱਲੋਂ (Prem Dhillon) ਨੇ ਨਵਾਂ ਗੀਤ ’ ('Ain't Died In Vain') ਰਿਲੀਜ ਹੋ ਚੁੱਕਿਆ ਹੈ । ਇਸ ਗੀਤ ਨੂੰ ਪ੍ਰੇਮ ਢਿੱਲੋਂ ਨੇ ਮਰਹੂਮ ਗਾਇਕ ਅਤੇ ਦੋਸਤ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਕੀਤਾ ਹੈ । ਇਸ ਗੀਤ ‘ਚ ਸਿੱਧੂ ਮੂਸੇਵਾਲਾ ਦਾ ਇੱਕ ਪੋਸਟਰ ਹੀ ਸਾਂਝਾ ਕੀਤਾ ਗਿਆ ਹੈ । ਗੀਤ ਦੇ ਬੋਲ ਖੁਦ ਪ੍ਰੇਮ ਢਿੱਲੋਂ ਦੇ ਵੱਲੋਂ ਲਿਖੇ ਗਏ ਹਨ ਅਤੇ ਕੰਪੋਜਿੰਗ ਵੀ ਉਸ ਨੇ ਖੁਦ ਹੀ ਕੀਤੀ ਹੈ ।

sidhu Moose wala ,-min image From instagram

ਇਸ ਦੇ ਨਾਲ ਖੁਦ ਹੀ ਪ੍ਰੇਮ ਢਿੱਲੋਂ ਨੇ ਇਸ ਗੀਤ ਨੂੰ ਮਿਊਜਿਕ ਵੀ ਦਿੱਤਾ ਹੈ । ਇਸ ਗੀਤ ਨੂੰ ਸਿੱਧੂ ਮੂਸੇਵਾਲਾ ਦੀ ਮੌਤ ਦੇ ਨਾਲ ਰਿਲੇਟ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਸੁਫ਼ਨੇ ‘ਚ ਮੌਤ ਵਿਖਾਈ ਦਿੱਤੀ ਅਤੇ ਐਤਵਾਰ ਵਾਲੇ ਦਿਨ ਉਸ ਦਾ ਕਤਲ ਕਰ ਦਿੱਤਾ ਗਿਆ ।

Fazilpuria urges Punjabi and Haryanvi industry to not release any project until Sidhu Moose Wala gets justice Image Source: Twitter

ਇਸ ਗੀਤ ‘ਚ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਬੇਸ਼ੱਕ ਉਹ ਇਸ ਦੁਨੀਆ ਤੋਂ ਚਲਾ ਗਿਆ ਹੈ ਪਰ ਅੱਜ ਵੀ ਉਹ ਸੁਰਖੀਆਂ ‘ਚ ਹੈ । ਪ੍ਰੇਮ ਢਿੱਲੋਂ ਦੇ ਇਸ ਗੀਤ ਨੂੰ ਸੁਨਣ ਨੂੰ ਤੋਂ ਬਾਅਦ ਸਿੱਧੂ ਦੇ ਪ੍ਰਸ਼ੰਸਕ ਵੀ ਭਾਵੁਕ ਹੋ ਰਹੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪ੍ਰੇਮ ਢਿੱਲੋਂ ਨੇ ਓਲਡ ਸਕੂਲ ਟਾਈਟਲ ਹੇਠ ਗੀਤ ਕੱਢਿਆ ਸੀ ।

prem Dhillon image From instagram

ਇਸ ਗੀਤ ਨੂੰ ਵੀ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਸੀ । ਦੋਵਾਂ ਗਾਇਕਾਂ ਦੀ ਵਧੀਆ ਟਿਊਨਿੰਗ ਸੀ ਅਤੇ ਅਕਸਰ ਸਿੱਧੂ ਦੇ ਨਾਲ ਪ੍ਰੇਮ ਢਿੱਲੋਂ ਦੇ ਨਾਲ ਤਸਵੀਰਾਂ ਵੀ ਵਾਇਰਲ ਹੁੰਦੀਆਂ ਰਹਿੰਦੀਆਂ ਸਨ । ਸਿੱਧੂ ਮੂਸੇਵਾਲਾ ਦੀ ਮੌਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਉਸ ਦੀ ਮੌਤ ਤੋਂ ਬਾਅਦ ਦੇਸ਼ ਵਿਦੇਸ਼ ‘ਚ ਬੈਠੇ ਉਸ ਦੇ ਪ੍ਰਸ਼ੰਸਕ ਵੀ ਬਹੁਤ ਦੁਖੀ ਨੇ ।

 

You may also like