ਦੱਬੇ ਕੁੱਚਲੇ ਲੋਕਾਂ ਦੀ ਆਵਾਜ਼ ਬਣੀ ਹੈ ਪ੍ਰੇਮ ਗੋਰਖੀ ਦੀ ਕਲਮ

written by Aaseen Khan | January 18, 2019

ਦੱਬੇ ਕੁੱਚਲੇ ਲੋਕਾਂ ਦੀ ਆਵਾਜ਼ ਬਣੀ ਹੈ ਪ੍ਰੇਮ ਗੋਰਖੀ ਦੀ ਕਲਮ : ਪ੍ਰੇਮ ਗੋਰਖੀ ਪੰਜਾਬੀ ਸਾਹਿਤ ਅਤੇ ਪੱਤਰਕਾਰਿਤਾ 'ਚ ਵੱਡਾ ਨਾਮ ਹੈ। ਇਹ ਉਹ ਨਾਮ ਜਿਸ ਨੇ ਦੱਬੇ ਕੁੱਚਲੇ ਲੋਕਾਂ ਦੀ ਆਵਾਜ਼ ਨੂੰ ਕਲਮ ਰਾਹੀਂ ਦੁਨੀਆਂ ਦੇ ਕੋਨੇ ਕੋਨੇ 'ਚ ਪਹੁੰਚਾ ਦਿੱਤਾ ਹੈ। ਕਹਾਣੀਕਾਰ ਅਤੇ ਨਾਵਲਕਾਰ ਪ੍ਰੇਮ ਸਿੰਘ ਗੋਰਖੀ ਨੇ ਉਹਨਾਂ ਲੋਕਾਂ ਨੂੰ ਕਿਤਾਬਾਂ ਪੜਨ ਦੀ ਆਦਤ ਪਾਈ ਹੈ ਜਿੰਨ੍ਹਾਂ ਨੂੰ ਪੜਾਈ ਤੋਂ ਕਦੇ ਨਫਰਤ ਹੁੰਦੀ ਸੀ। ਪ੍ਰੇਮ ਸਿੰਘ ਗੋਰਖੀ ਦਾ ਜਨਮ 15 ਜੂਨ 1947 ਨੂੰ ਇੱਕ ਦਲਿਤ ਪਰਿਵਾਰ ਦੇ ਘਰ ਹੋਇਆ ਸੀ। ਉਹਨਾਂ ਦੀਆਂ ਕਹਾਣੀਆਂ ਦੱਬੇ ਕੁਚਲੇ ਲੋਕਾਂ ਦੀ ਜੀਵਨ ਗਾਥਾ ਨੁੰ ਬਾਖ਼ੂਬੀ ਦਰਸਾਉਂਦੀਆਂ ਹਨ।

Prem gorkhi leading Punjabi writer voice of dalit people Prem gorkhi

ਪ੍ਰੇਮ ਗੋਰਖੀ ਦੀਆਂ ਰਚਨਾਵਾਂ ਗਰੀਬ ਅਤੇ ਅਣਗੌਲੇ ਲੋਕਾਂ ਦੇ ਜੀਵਨ ਦੀਆਂ ਕਰੂਰ ਅਵਸਥਾਵਾਂ ਤੋਂ ਪਰਦਾ ਚੁਕਦੀਆਂ ਹਨ।ਪ੍ਰੇਮ ਗੋਰਖੀ ਇੱਕ ਗਰੀਬ ਪਰਿਵਾਰ ਤੋਂ ਸੰਬੰਧ ਰੱਖਦੇ ਸੀ। ਉਹਨਾਂ ਆਪਣੀ ਜੀਵਨ ਗਾਥਾ 'ਚ ਉਹ ਸਾਰੇ ਦੁੱਖ ਤੇ ਤਸੀਹੇ ਦਰਸਾਏ ਹਨ ਜਿਹਨਾਂ ਨੇ ਉਹਨਾਂ ਨੂੰ ਇੱਕ ਮਹਾਨ ਸਾਹਿਤਕਾਰ ਬਣਾ ਦਿੱਤਾ। ਉਹਨਾਂ ਆਪਣੀ ਜੀਵਨੀ ਜਿਸ ਦਾ ਨਾਮ 'ਗੈਰ ਹਾਜ਼ਰ ਆਦਮੀ' ਹੈ 'ਚ ਸਧਾਰਨਤਾ ਦੀ ਮਿਸਾਲ ਪੇਸ਼ ਕੀਤੀ ਹੈ। ਜੋ ਵੀ ਕੁਝ ਪ੍ਰੇਮ ਗੋਰਖੀ ਨੇ ਆਪਣੀਆਂ ਕਿਤਾਬਾਂ 'ਚ ਲਿਖਿਆ ਉਹ ਜ਼ਿਆਦਾਤਰ ਸਭ ਕੁਝ ਪ੍ਰੇਮ ਗੋਰਖੀ ਨੇ ਆਪਣੇ ਪਿੰਡੇ 'ਤੇ ਹੰਢਾਇਆ ਹੈ।

Prem gorkhi leading Punjabi writer voice of dalit people Prem gorkhi

ਪ੍ਰੇਮ ਗੋਰਖੀ ਹੁਣ ਤੱਕ ਪੰਜਾਬੀ ਜਗਤ ਦੀ ਝੋਲੀ ਅੱਠ ਕਿਤਾਬਾਂ ਪਾ ਚੁੱਕੇ ਹਨ, ਜਿਨ੍ਹਾਂ ਵਿਚ ਕਹਾਣੀ ਸੰਗ੍ਰਿਹ ‘ਮਿੱਟੀ ਰੰਗੇ ਲੋਕ’ ‘ਜੀਣ ਮਰਨ’ ‘ਅਰਜਨ ਸਫੈਦੀ ਵਾਲਾ’ ਅਤੇ ਧਰਤੀ ਪੁੱਤ’, ਅਤੇ ਚਾਰ ਨਾਵਲੈਟ ‘ਤਿੱਤਰ ਖੰਭੀ ਜੂਹ’ ‘ਵਣਵੇਲਾ’ ‘ਬੁੱਢੀ ਰਾਤ ਅਤੇ ਸੂਰਜ’ ਅਤੇ 'ਆਪੋ ਆਪਣੇ ਗੁਨਾਹ' ਸ਼ਾਮਲ ਹਨ। ਇਸ ਤੋਂ ਇਲਾਵਾ ਪ੍ਰੇਮ ਗੋਰਖੀ ਦੀ ਜੀਵਨ ਗਾਥਾ ਵੀ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ।

ਹੋਰ ਵੇਖੋ :‘ਖਾਲਸਾ ਏਡ’ ਨਾਲ ਰਲ ਕੇ ਹੜ੍ਹ ਪੀੜ੍ਹਤਾਂ ਦੀ ਮੱਦਦ ਕਰ ਰਹੇ ਰਣਦੀਪ ਹੁੱਡਾ

Prem gorkhi leading Punjabi writer voice of dalit people Prem gorkhi

ਫਿਲਹਾਲ ਪ੍ਰੇਮ ਗੋਰਖੀ ਪੰਜਾਬੀ ਟ੍ਰਿਬਿਊਨ 'ਚੋਂ ਸੇਵਾ-ਮੁਕਤ ਹੋ ਕੇ ਜ਼ੀਰਕਪੁਰ 'ਚ ਆਪਣੇ ਪਰਿਵਾਰ ਨਾਲ ਜੀਵਨ ਬਤੀਤ ਕਰ ਰਹੇ ਹਨ। ਉਹ 3 ਧੀਆਂ ਅਤੇ ਇੱਕ ਪੁੱਤਰ ਦੇ ਪਿਤਾ ਹਨ। ਪੰਜਾਬੀ ਸਾਹਿਤ ਨੂੰ ਉਹਨਾਂ ਦੀ ਦੇਣ ਨਾ ਭੁੱਲਣ ਵਾਲੀ ਹੈ।

You may also like