Advertisment

ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘ਚੋਰਨੀ’ ਦੀ ਝਲਕ ਨੂੰ ਲਾਈਵ ਕੰਸਰਟ ਦੇ ਦੌਰਾਨ ਕਲਾਕਾਰ ਡਿਵਾਈਨ ਨੇ ਕੀਤਾ ਸਾਂਝਾ

author-image
By Shaminder
New Update
ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘ਚੋਰਨੀ’ ਦੀ ਝਲਕ ਨੂੰ ਲਾਈਵ ਕੰਸਰਟ ਦੇ ਦੌਰਾਨ ਕਲਾਕਾਰ ਡਿਵਾਈਨ ਨੇ ਕੀਤਾ ਸਾਂਝਾ
Advertisment
ਸਿੱਧੂ ਮੂਸੇਵਾਲਾ (Sidhu Moose wala ) ਜਿਸ ਦਾ ਕਤਲ ਬੀਤੇ ਸਾਲ 29  ਮਈ ਨੂੰ ਕਰ ਦਿੱਤਾ ਗਿਆ ਸੀ । ਇਸ ਮਾਮਲੇ ‘ਚ ਪੁਲਿਸ ਦੇ ਵੱਲੋਂ ਲਗਾਤਾਰ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਹਨ । ਸਿੱਧੂ ਮੂਸੇਵਾਲਾ ਦੇ ਮਾਪੇ ਹਾਲੇ ਵੀ ਆਪਣੇ ਪੁੱਤਰ ਨੂੰ ਇਨਸਾਫ਼ ਦਿਵਾਉਣ ਦੇ ਲਈ ਸੰਘਰਸ਼ ਕਰ ਰਹੇ ਹਨ।
Advertisment
sidhu Moose wala ,, Image Source : Instagram ਹੋਰ ਪੜ੍ਹੋ : ਰਾਖੀ ਸਾਵੰਤ ਦੀ ਮਾਂ ਦੇ ਦਿਹਾਂਤ ‘ਤੇ ਰਾਖੀ ਦੇ ਨਾਲ ਤਸਵੀਰਾਂ ਸਾਂਝੀਆਂ ਕਰਨ ਕਰਕੇ ਟ੍ਰੋਲ ਹੋਈ ਸੰਭਾਵਨਾ ਸੇਠ ਮੌਤ ਤੋਂ ਬਾਅਦ ਵੀ ਦੁਨੀਆਂ ‘ਤੇ ਛਾਇਆ ਮੂਸੇਵਾਲਾ ਬੇਸ਼ੱਕ ਸਿੱਧੂ ਮੂਸੇਵਾਲਾ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਚੁੱਕਿਆ ਹੈ । ਪਰ ਦੁਨੀਆ ਭਰ ‘ਚ ਉਸ ਨੂੰ ਅੱਜ ਵੀ ਯਾਦ ਕੀਤਾ ਜਾ ਰਿਹਾ ਹੈ । ਮੌਤ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਭਰਵਾਂ ਪਿਆਰ ਮਿਲਿਆ ਹੈ । ਐੱਸਵਾਈਐੱਲ ਗੀਤ ਨੂੰ ਤਾਂ ਯੂ-ਟਿਊਬ ਤੋਂ ਡਿਲੀਟ ਵੀ ਕਰਵਾ ਦਿੱਤਾ ਗਿਆ ਸੀ ।
Advertisment
sidhu Moose wala image Source : Instagram ਹੋਰ ਪੜ੍ਹੋ : ਜੈਜ਼ੀ ਬੀ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ 30 ਸਾਲ ਪੂਰੇ ਹੋਣ ‘ਤੇ ਵਧਾਈ ਡਿਵਾਈਨ ਨੇ ਸਾਂਝੀ ਕੀਤੀ ਸਿੱਧੂ ਦੇ ਨਵੇਂ ਗੀਤ ਦੀ ਝਲਕ ਸਿੱਧੂ ਮੂਸੇਵਾਲਾ ਨੇ ਇੰਡਸਟਰੀ ‘ਚ ਆਪਣੇ ਹਿੱਟ ਗੀਤਾਂ ਦੇ ਨਾਲ ਠੁੱਕ ਬਣਾਈ ਸੀ । ਉਸ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਲਾਸਟ ਰਾਈਡ’, ‘ਡਾਲਰ’, ‘ਲੈਵਲ’ ‘ਐੱਸ ਵਾਈ ਐੱਲ’ ਸਣੇ ਕਈ ਗੀਤ ਸ਼ਾਮਿਲ ਹਨ । ਪਰ ਕੁਝ ਅਜਿਹੇ ਗੀਤ ਵੀ ਹਨ ਜੋ ਅਣਰਿਲੀਜ਼ ਹਨ ।
Advertisment
publive-image image Source : Instagram ਕਲਾਕਾਰ ਡਿਵਾਈਨ (Divine) ਨੇ ਆਪਣੇ ਲਾਈਵ ਕੰਸਰਟ ‘ਚ ਉਸ ਦੇ ਨਾਲ ਕੀਤੇ ਗੀਤ ‘ਚੋਰਨੀ’ (Chorni) ਦੀ ਇੱਕ ਛੋਟੀ ਜਿਹੀ ਝਲਕ ਸਾਂਝੀ ਕੀਤੀ ਹੈ । ਇਹ ਸਿੱਧੂ ਮੂਸੇਵਾਲਾ ਦੀ ਐਲਬਮ ‘ਗੁਣਾਹਗਾਰ’ ਐਲਬਮ ਦਾ ਇੱਕ ਗੀਤ ਹੈ । ਡਿਵਾਈਨ ਨੇ ਜਿਉਂ ਹੀ ਇਸ ਗੀਤ ਦੀ ਝਲਕ ਨੂੰ ਸਾਂਝਾ ਕੀਤਾ ਤਾਂ ਲੋਕਾਂ ਦੇ ਜ਼ਬਰਦਸਤ ਰਿਐਕਸ਼ਨ ਵੇਖਣ ਨੂੰ ਮਿਲੇ ।
 
View this post on Instagram
 

A post shared by PTC Punjabi (@ptcpunjabi)

 
Advertisment

Stay updated with the latest news headlines.

Follow us:
Advertisment
Advertisment
Latest Stories
Advertisment