ਸ਼੍ਰੀ ਦੇਵੀ ਦੇ ਜੀਵਨ 'ਤੇ ਫਿਲਮ ਨਹੀਂ ਬਣਨ ਦੇਣਾ ਚਾਹੁੰਦੇ ਬੋਨੀ ਕਪੂਰ, ਇਹ ਹਨ ਵਿਵਾਦਿਤ ਕਾਰਨ 

written by Rupinder Kaler | January 18, 2019

ਸ਼੍ਰੀ ਦੇਵੀ ਭਾਰਤੀ ਸਿਨੇਮਾ ਦੀ ਸਭ ਤੋਂ ਵੱਡੀ ਐਕਟਰੈੱਸ ਸੀ ਇਸ ਗੱਲ ਤੋਂ ਨਾਂਹ ਨਹੀਂ ਕੀਤੀ ਜਾ ਸਕਦੀ । ਉਹਨਾਂ ਨੇ ਬਾਲੀਵੁੱਡ ਵਿੱਚ ਆਪਣੀ ਅਦਾਕਾਰੀ ਨਾਲ ਜੋ ਜਗ੍ਹਾ ਬਣਾਈ ਸੀ ਉਹ ਸ਼ਾਇਦ ਹੀ ਕੋਈ ਅਦਾਕਾਰਾ ਬਣਾ ਸਕੀ ਹੋਵੇ । ਪਦਮਸ਼੍ਰੀ ਤੋਂ ਇਲਾਵਾ ਉਹਨਾਂ ਨੂੰ ਅਫਗਾਨਿਸਤਾਨ ਤੋਂ ਵੀ ਫਿਲਮ ਖੁਦਾ ਗਵਾਹ ਲਈ ਅਵਾਰਡ ਮਿਲਿਆ ਸੀ । ਲੰਮੇ ਸਮੇਂ ਦੇ ਗੈਪ ਤੋਂ ਬਾਅਦ ਉਹ ਫਿਲਮਾਂ ਵਿੱਚ ਵਾਪਸੀ ਕਰ ਰਹੇ ਸਨ, ਪਰ ਅਚਾਨਕ ਹੋਈ ਉਹਨਾਂ ਦੀ ਮੌਤ ਨਾਲ ਹਰ ਇੱਕ ਨੂੰ ਸਦਮਾ ਲੱਗਾ । ਇਸ ਸਭ ਦੇ ਚਲਦੇ ਉਹਨਾਂ ਦੇ ਨਾਂ ਤੇ ਬਣੀ ਫਿਲਮ ‘Sridevi Bungalow’ ਵਿਵਾਦਾਂ ਵਿੱਚ ਆ ਗਈ ਹੈ । ਇਸ ਵਿਵਾਦ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸ਼੍ਰੀ ਦੇਵੀ ਦੀ ਜ਼ਿੰਦਗੀ ਦੇ ਕੁਝ ਅਜਿਹੇ ਪਹਿਲੂ ਹਨ ਜਿਨ੍ਹਾਂ ਦਾ ਕੋਈ ਵੀ ਗਵਾਹ ਨਹੀਂ ਬਨਣਾ ਚਾਹੁੰਦਾ ।

sridevi sridevi

ਇਸ ਫਿਲਮ ਨੂੰ ਰੁਕਵਾਉਣ ਲਈ ਬੋਨੀ ਕਪੂਰ ਨੇ ਫਿਲਮ ਦੇ ਨਿਰਮਾਤਾਵਾਂ ਨੂੰ ਲੀਗਲ ਨੋਟਿਸ ਵੀ ਭੇਜਿਆ ਹੈ । ਇਸ ਦਾ ਸਭ ਤੋਂ ਵੱਡਾ ਤੇ ਪਹਿਲਾਂ ਕਾਰਨ ਇਹ ਹੈ ਕਿ ਇਸ ਫਿਲਮ ਦੇ ਇੱਕ ਦ੍ਰਿਸ਼ ਵਿੱਚ ਇੱਕ ਔਰਤ ਨੂੰ ਬਾਥ ਟੱਬ ਵਿੱਚ ਡਿੱਗੀ ਦਿਖਾਇਆ ਗਿਆ ਹੈ । ਦੇਖਿਆ ਜਾਵੇ ਤਾਂ ਸ਼੍ਰੀ ਦੇਵੀ ਦੀ ਮੌਤ ਵੀ ਟੱਬ ਵਿੱਚ ਗਿਰਨ ਨਾਲ ਹੋਈ ਸੀ ਤੇ ਇਸ ਦੌਰਾਨ ਸ਼੍ਰੀ ਦੇਵੀ ਦੀ ਮੌਤ ਨੂੰ ਇੱਕ ਹਾਦਸਾ ਕਰਾਰ ਦਿੱਤਾ ਗਿਆ ਸੀ । ਪਰ ਕੁਝ ਲੋਕਾਂ ਨੇ ਬੋਨੀ ਕਪੂਰ ਦੀ ਭੂਮਿਕਾ ਨੂੰ ਲੈ ਕੇ ਸਵਾਲ ਉਠਾਏ ਸਨ । ਇਸ ਫਿਲਮ ਦੇ ਨਾਲ ਇੱਕ ਵਾਰ ਇਸ ਤਰ੍ਹਾਂ ਦੇ ਸਵਾਲ ਉੱਠ ਸਕਦੇ ਹਨ ।

sridevi sridevi

ਸ਼੍ਰੀ ਦੇਵੀ ਨੇ ਬੋਨੀ ਕਪੂਰ ਨਾਲ ਉਦੋਂ ਵਿਆਹ ਕਰਵਾਇਆ ਸੀ ਜਦੋਂ ਉਹ ਵਿਆਹੇ ਹੋਏ ਸਨ । ਜਦੋਂ ਬੋਨੀ ਦਾ ਵਿਆਹ ਟੁੱਟਿਆ ਸੀ ਤਾਂ ਉਸ ਸਮਂੇ ਬੋਨੀ ਕਾਫੀ ਛੋਟੇ ਸਨ । ਇਸ ਕਰਕੇ ਅਰਜੁਨ ਅਤੇ ਅੰਸ਼ੁਲਾ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ । ਲੰਮੇ ਸਮੇਂ ਤੱਕ ਅਰਜੁਨ ਨੇ ਸ਼੍ਰੀ ਦੇਵੀ ਤੇ ਉਹਨਾਂ ਦੀਆਂ ਬੇਟੀਆਂ ਨਾਲ ਗੱਲ ਨਹੀਂ ਸੀ ਕੀਤੀ । ਇਹ ਵੀ ਇੱਕ ਵੱਡਾ ਕਾਰਨ ਹੈ ਕਿਉਂਕਿ ਪਰਿਵਾਰ ਇਸ ਕਲੇਸ਼ ਨੂੰ ਲੋਕਾਂ ਦੇ ਸਾਹਮਣੇ ਨਹੀਂ ਲੈ ਕੇ ਆਉਣਾ ਚਾਹੁੰਦੇ ।

sridevi sridevi

ਸ਼੍ਰੀ ਦੇਵੀ ਨਾਲ ਮਿਥੁਨ ਚੱਕਰਵਰਤੀ ਨਾਲ ਲੰਮਾ ਅਫੇਅਰ ਚੱਲਿਆ ਸੀ । ਭਾਵੇਂ ਇਸ ਦਾ ਪੁਖਤਾ ਸਬੂਤ ਨਹੀਂ ਪਰ ਇਹ ਬਹੁਤ ਹੀ ਖਰਾਬ ਸਮਾਂ ਸੀ ਜ਼ਾਹਿਰ ਹੈ ਕਿ ਇਸ ਸਮੇਂ ਨੂੰ ਬੋਨੀ ਕਪੂਰ ਵੱਡੇ ਪਰਦੇ ਤੇ ਨਹੀਂ ਲਿਆਉਣਾ ਚਾਹੁੰਦੇ ਤੇ ਨਾ ਹੀ ਇਸ ਨੂੰ ਯਾਦ ਕਰਨਾ ਚਾਹੁੰਦੇ ਹਨ ।

sridevi sridevi

ਸ਼੍ਰੀ ਦੇਵੀ ਨੂੰ ਸ਼ਰਾਬ ਦੇ ਨਸ਼ੇ ਵਿੱਚ ਕਈ ਵਾਰ ਦੇਖਿਆ ਗਿਆ ਹੈ । ਸ਼੍ਰੀ ਦੇਵੀ ਦੀ ਮੌਤ ਦਾ ਕਾਰਨ ਵੀ ਉਹਨਾਂ ਦੇ ਨਸ਼ੇ ਦੀ ਹਾਲਤ ਨੂੰ ਮੰਨਿਆ ਜਾਂਦਾ ਹੈ । ਅਜਿਹੇ ਵਿੱਚ ਉਹਨਾਂ ਦੀ ਇਸ ਆਦਾਤ ਨੂੰ ਪਰਦੇ ਤੇ ਕਿਸ ਤਰ੍ਹਾਂ ਦਿਖਾਇਆ ਜਾ ਸਕਦਾ ਹੈ ।

sridevi sridevi

ਕਾਰਨ ਭਾਵੇਂ ਕੋਈ ਵੀ ਹੋਵੇ ਸ਼੍ਰੀ ਦੇਵੀ ਤੇ ਫਿਲਮ ਬਣਨ ਨਾਲ ਉਹਨਾਂ ਦੀ ਚਕਾਚੌਂਧ ਨਾਲ ਭਰੀ ਜ਼ਿੰਦਗੀ ਦਾ ਇੱਕ ਪੰਨਾ ਅਜਿਹਾ ਵੀ ਖੁਲ ਜਾਵੇਗਾ ਜਿਹੜਾ ਕਿ ਬੇਹੱਦ ਵਿਵਾਦਿਤ ਹੈ ।ਅਜਿਹੇ ਵਿੱਚ ਸ਼੍ਰੀ ਦੇਵੀ ਦਾ ਪਰਿਵਾਰ ਤੇ ਬੋਨੀ ਕਪੂਰ ਨਹੀਂ ਚਾਹੁਣਗੇ ਕਿ ਉਹਨਾਂ ਦੀ ਜ਼ਿੰਦਗੀ 'ਤੇ ਕੋਈ ਫਿਲਮ ਬਣੇ ।

You may also like