ਪ੍ਰਿਯੰਕਾ ਚੋਪੜਾ ਅਤੇ ਨਿੱਕ ਦੇ ਵਿਆਹ ਦਾ ਇੱਕ ਦਿਨ ਦਾ ਖਰਚ ਸੁਣਕੇ ਉੱਡ ਜਾਣਗੇ ਹੋਸ਼, ਦੇਖੋ ਤਸਵੀਰਾਂ 

Written by  Rupinder Kaler   |  November 24th 2018 11:27 AM  |  Updated: November 24th 2018 11:27 AM

ਪ੍ਰਿਯੰਕਾ ਚੋਪੜਾ ਅਤੇ ਨਿੱਕ ਦੇ ਵਿਆਹ ਦਾ ਇੱਕ ਦਿਨ ਦਾ ਖਰਚ ਸੁਣਕੇ ਉੱਡ ਜਾਣਗੇ ਹੋਸ਼, ਦੇਖੋ ਤਸਵੀਰਾਂ 

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਗਾਇਕ ਨਿੱਕ ਜੋਨਸ ਛੇਤੀ ਹੀ ਵਿਆਹ ਦੇ ਬੰਦਨ ਵਿੱਚ ਬੱਝਣ ਵਾਲੇ ਹਨ । ਭਾਵੇਂ ਦੋਵਾਂ ਦੇ ਵਿਆਹ ਦੀ ਤਰੀਕ ਦਾ ਐਲਾਨ ਨਹੀਂ ਹੋਇਆ ਪਰ ਵਿਆਹ ਦੀ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਵਿਆਹ 'ਤੇ ਹੋਣ ਵਾਲੇ ਖਰਚ ਦੀ ਗੱਲ ਕੀਤੀ ਜਾਵੇ ਤਾਂ ਇਹ ਖਰਚ ਆਮ ਆਦਮੀ ਦੀ ਸੋਚ ਤੋਂ ਵੀ ਪਰੇ ਹੈ ।

https://www.instagram.com/p/Bqe5w3XHS_X/?utm_source=ig_embed

ਖਬਰਾਂ ਦੀ ਮੰਨੀਏ ਤਾਂ ਇਹ ਵਿਆਹ ਯਾਦਗਾਰ ਹੋ ਨਿਬੜੇਗਾ ਕਿਉਂਕਿ ਇਸ ਲਈ ਖਾਸ ਪ੍ਰਬੰਧ ਕੀਤੇ ਗਏ ਹਨ । ਜਿਸ ਰਾਜ ਮਹਿਲ ਵਿੱਚ ਪ੍ਰਿਯੰਕਾ ਅਤੇ ਨਿੱਕ ਦਾ ਵਿਆਹ ਹੋਣ ਜਾ ਰਿਹਾ ਹੈ ਉਸ ਦੇ ਰੌਇਲ ਵੈਨਿਊ ਦਾ ਇੱਕ ਰਾਤ ਦਾ ਕਿਰਾਇਆ 60  ਹਜ਼ਾਰ ਡਾਲਰ ਯਾਨੀ 43 ਲੱਖ ਰੁਪਏ ਹੈ। ਪ੍ਰਿਯੰਕਾ ਦੇ ਵਿਆਹ ਦੀ ਸ਼ਾਨ ਬਣਨ ਜਾ ਰਿਹਾ ਉਮੇਦ ਭਵਨ ਦੇਸ਼ ਦਾ ਅਜਿਹਾ ਰਾਜਮਹਿਲ ਹੈ ਜੋ ਆਜ਼ਾਦੀ ਤੋਂ ਬਾਅਦ ਵੀ ਕਿਸੇ ਰਾਜ ਘਰਾਣੇ ਦੀ ਸਭ ਤੋਂ ਵੱਧ ਸਮਾਂ ਰਿਹਾਇਸ਼ ਰਿਹਾ ।

Priyanka Chopra and Nick Jonas Royal Wedding Priyanka Chopra and Nick Jonas Royal Wedding

ਇਸ ਦੀ ਖੂਬਸੁਰਤੀ ਲੋਕਾਂ ਨੂੰ ਮਲੋਮਲੀ ਆਪਣੇ ਵੱਲ ਖਿੱਚ ਲੈਂਦੀ ਹੈ।ਇਸ ਰਾਜਮਹਿਲ ਵਿੱਚ ਕਈ ਸ਼੍ਰੇਣੀਆਂ ਦੇ ਕਮਰੇ ਹਨ। ਪਰ ਇਸ ਦੇ ਮਹਾਰਾਨੀ ਸੂਟ 'ਚ ਨਿੱਕ ਅਤੇ ਪ੍ਰਿਅੰਕਾ ਨੇ ਠਹਿਰਨਾ ਹੈ।

Priyanka Chopra and Nick Jonas Royal Wedding Priyanka Chopra and Nick Jonas Royal Wedding

ਇਸ ਰਾਜ ਮਹਿਲ ਦੀ ਇੱਕ ਖਾਸ ਗੱਲ ਇਹ ਹੈ ਕਿ ਇਸ ਦੇ ਹਰ ਕਮਰੇ ਦੇ ਛੱਜੇ ਤੋਂ 14 ਵੀਂ ਸਦੀ ਦਾ ਮਸ਼ਹੂਰ ਮੇਹਰਾਨਗੜ੍ਹ ਦਾ ਕਿਲ੍ਹਾ ਦਿਖਾਈ ਦਿੰਦਾ ਹੈ । ਇਹ ਰਾਜ ਮਹਿਲ  52  ਏਕੜ 'ਚ ਫੈਲਿਆ ਹੈ ਜਿਸ 'ਚ ਵੱਖ-ਵੱਖ ਕਿਸਮਾਂ ਦੇ ਫੁੱਲ ਲੱਗੇ ਹਨ। ਇਸ ਭਵਨ ਦੇ ਦਰਵਾਜ਼ੇ ਪਹਿਲੀ ਵਾਰ 1942 'ਚ ਖੋਲ੍ਹੇ ਗਏ ਸੀ।

Priyanka Chopra and Nick Jonas Royal Wedding Priyanka Chopra and Nick Jonas Royal Wedding


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network