ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਦੇ ਵਿਆਹ ਤੋਂ ਇੱਕ ਸਾਲ ਬਾਅਦ, ਉਮੇਦ ਭਵਨ ਦੇ ਪ੍ਰਬੰਧਕਾਂ ਨੇ ਵਿਆਹ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ

Written by  Rupinder Kaler   |  December 19th 2019 12:41 PM  |  Updated: December 19th 2019 12:41 PM

ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਦੇ ਵਿਆਹ ਤੋਂ ਇੱਕ ਸਾਲ ਬਾਅਦ, ਉਮੇਦ ਭਵਨ ਦੇ ਪ੍ਰਬੰਧਕਾਂ ਨੇ ਵਿਆਹ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ

ਇੱਕ ਸਾਲ ਪਹਿਲਾਂ ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਨੇ ਜੋਸ਼ਪੁਰ ਦੇ ਉਮੇਦ ਭਵਨ ਵਿੱਚ ਸ਼ਾਹੀ ਢੰਗ ਨਾਲ ਵਿਆਹ ਕੀਤਾ ਸੀ । ਇਸ ਸਭ ਦੇ ਚਲਦੇ ਇਸ ਵਿਆਹ ਨੂੰ ਲੈ ਕੇ ਹੋਟਲ ਦੇ ਪ੍ਰਬੰਧਕਾਂ ਨੇ ਵੱਡਾ ਖੁਲਾਸਾ ਕੀਤਾ ਹੈ । ਪ੍ਰਿਯੰਕਾ ਤੇ ਨਿੱਕ ਦੇ ਵਿਆਹ ਨੂੰ ਲੈ ਕੇ ਹੋਟਲ ਦੇ ਪ੍ਰਬੰਧਕਾਂ ਨੇ ਖੁਲਾਸਾ ਕੀਤਾ ਹੈ ਕਿ ਉਹਨਾਂ ਨੂੰ ਇਸ ਵਿਆਹ ਨਾਲ ਇੱਕ ਦੋ ਦਿਨਾਂ ਵਿੱਚ ਓਨੀਂ ਆਮਦਨੀ ਹੋਈ ਸੀ ਜਿੰਨੀ ਆਮਦਨੀ ਉਹਨਾਂ ਨੂੰ ਤਿੰਨ ਮਹੀਨਿਆਂ ਵਿੱਚ ਹੁੰਦੀ ਹੈ ।

https://www.instagram.com/p/BxXSNzun7tB/

ਇਹ ਜਾਣਕਾਰੀ ਹੋਟਲ ਦੇ ਮੁੱਖ ਪ੍ਰਬੰਧਕ ਪੁਨੀਤ ਚਟਵਾਲ ਨੇ ਦਿੱਤੀ ਹੈ । ਉਹਨਾਂ ਨੇ ਦੱਸਿਆ ਕਿ ਇਸ ਵਿਆਹ ਦੌਰਾਨ ਪੂਰੇ ਪੈਲੇਸ ਨੂੰ ਚਾਰ ਦਿਨ ਵਾਸਤੇ ਬੁੱਕ ਕੀਤਾ ਗਿਆ ਸੀ ਤੇ ਕਿਸੇ ਵੀ ਬਾਹਰੀ ਵਿਆਕਤੀ ਦੀ ਕੋਈ ਐਂਟਰੀ ਨਹੀਂ ਸੀ । ਪਿਛਲੇ ਸਾਲ 1 ਤੇ 2 ਦਸੰਬਰ ਨੂੰ ਇਸ ਜੋੜੀ ਦਾ ਵਿਆਹ ਹੋਇਆ ਸੀ । ਇਹਨਾਂ ਚਾਰ ਦਿਨਾਂ ਵਿੱਚ ਨਿੱਕ ਤੇ ਪ੍ਰਿਯੰਕਾ ਨੇ ਤਿੰਨ ਕਰੋੜ ਰੁਪਏ ਖਰਚ ਕਰ ਦਿੱਤੇ ਸਨ ।

https://www.instagram.com/p/BrAEKx1Hh6t/

ਹੋਟਲ ਦੇ ਪ੍ਰਬੰਧਕਾਂ ਨੇ ਦੱਸਿਆ ਇਸ ਵਿਆਹ ਨਾਲ ਸਾਨੂੰ ਏਨੀਂ ਕੁ ਆਮਦਨੀ ਹੋ ਗਈ ਕਿ ਅਸੀਂ ਆਰਾਮ ਨਾਲ ਤਿੰਨ ਮਹੀਨੇ ਵਿਹਲੇ ਬੈਠ ਕੇ ਆਪਣਾ ਕੰਮ ਚਲਾ ਸਕਦੇ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪ੍ਰਿਯੰਕਾ ਤੇ ਨਿੱਕ ਦਾ ਵਿਆਹ 2018 ਦੇ ਸਭ ਤੋਂ ਚਰਚਿਤ ਵਿਆਹਾਂ ਵਿੱਚੋਂ ਇੱਕ ਸੀ । ਪ੍ਰਿਯੰਕਾ ਤੇ ਨਿੱਕ ਆਪਣੇ ਵਿਆਹ ਦੀ ਸੰਗੀਤ ਸੈਰੇਮਨੀ ਦੀ ਵੈਬ ਸੀਰੀਜ ਵੀ ਬਨਾਉਣ ਜਾ ਰਹੇ ਹਨ ।

https://www.instagram.com/p/Bq2Y95tH9NL/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network