ਮੀਡੀਆ ਰਿਪੋਰਟਸ ‘ਤੇ ਭੜਕੀ ਪ੍ਰਿਯੰਕਾ ਚੋਪੜਾ, ਸਟੋਰੀ ਸ਼ੇਅਰ ਕਰਕੇ ਜਤਾਈ ਨਰਾਜ਼ਗੀ

written by Shaminder | December 17, 2021

ਪ੍ਰਿਯੰਕਾ ਚੋਪੜਾ  (Priyanka Chopra) ਬੇਸ਼ੱਕ ਵਿਦੇਸ਼ ‘ਚ ਜਾ ਕੇ ਵੱਸ ਗਈ ਹੈ । ਪਰ ਇਸ ਦੇ ਬਾਵਜੂਦ ਉਹ ਆਪਣੇ ਦੇਸ਼ ਦੀ ਸੰਸਕ੍ਰਿਤੀ ਅਤੇ ਸੱਭਿਅਤਾ ਨੂੰ ਨਹੀਂ ਭੁੱਲੀ ਹੈ । ਪ੍ਰਿਯੰਕਾ ਚੋਪੜਾ ਅਕਸਰ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਸਾਂਝਾ ਕਰਦੀ ਰਹਿੰਦੀ ਹੈ ।ਉਹ ਗਲੋਬਲ ਸੈਲੀਬ੍ਰੇਟੀ ਦੇ ਤੌਰ ‘ਤੇ ਜਾਣੀ ਜਾਂਦੀ ਹੈ । ਏਨੀਂ ਦਿਨੀਂ ਉਹ ਆਪਣੀ ਹਾਲੀਵੁੱਡ (Hollywood)  ਫ਼ਿਲਮ ‘ਮੈਟ੍ਰਿਕਸ ਰੀਸਰੈਕਸ਼ਨ’ ਦੀ ਪ੍ਰਮੋਸ਼ਨ ‘ਚ ਜੁਟੀ ਹੋਈ ਹੈ । ਜੋ ਕਿ 22 ਦਸੰਬਰ ਨੂੰ ਭਾਰਤ ‘ਚ ਵੀ ਰਿਲੀਜ਼ ਹੋਵੇਗੀ । ਅਮਰੀਕਾ ਦੀਆਂ ਵੈਬਸਾਈਟਾਂ ਅਤੇ ਮੀਡੀਆ ‘ਚ ਪ੍ਰਿਯੰਕਾ ਦੇ ਪ੍ਰਮੋਸ਼ਨ ਦੀਆਂ ਖ਼ਬਰਾਂ ਆ ਰਹੀਆਂ ਹਨ ।

Priyanka Chopra . image From instagram

ਹੋਰ ਪੜ੍ਹੋ : ਨਿਸ਼ਾਨੇਬਾਜ਼ ਕੋਨਿਕਾ ਲਾਇਕ ਨੇ ਕੀਤੀ ਖੁਦਕੁਸ਼ੀ, ਸੋਨੂੰ ਸੂਦ ਨੇ ਜਤਾਇਆ ਦੁੱਖ

ਅਜਿਹੀ ਹੀ ਇੱਕ ਖ਼ਬਰ ‘ਤੇ ਪ੍ਰਿਯੰਕਾ ਨੂੰ ਉਸ ਵੇਲੇ ਗੁੱਸਾ ਆ ਗਿਆ, ਜਦੋਂ ਇੱਕ ਰਿਪੋਰਟ ‘ਚ ਪ੍ਰਿਯੰਕਾ ਦੀ ਪਛਾਣ ‘ਨਿੱਕ ਜੋਨਸ ਦੀ ਪਤਨੀ’ ਦੇ ਰੂਪ ‘ਚ ਕਰਵਾਈ ਗਈ । ਜਿਸ ‘ਤੇ ਪ੍ਰਿਯੰਕਾ ਭੜਕ ਗਈ । ਪ੍ਰਿਯੰਕਾ ਚੋਪੜਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ  ਇੰਨਾ ਕੁਝ ਹਾਸਲ ਕਰਨ ਤੋਂ ਬਾਅਦ ਵੀ ਉਸ ਦੀ ਪਛਾਣ ਸਿਰਫ਼ ਨਿਕ ਜੋਨਸ ਦੀ ਪਤਨੀ ਤਕ ਹੀ ਸੀਮਿਤ ਹੋ ਗਈ ਹੈ।

Priyanka Chopra image From instagram

ਇਸ ਰਿਪੋਰਟ ਦਾ ਸਕਰੀਨਸ਼ਾਟ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਨੇ ਲਿਖਿਆ 'ਬਹੁਤ ਦਿਲਚਸਪ ਹੈ ਕਿ ਮੈਂ ਦੁਨੀਆ ਦੀ ਸਭ ਤੋਂ ਮਸ਼ਹੂਰ ਫਰੈਂਚਾਇਜ਼ੀਜ਼ ਵਿੱਚੋਂ ਇੱਕ ਨੂੰ ਪ੍ਰਮੋਟ ਕਰ ਰਹੀ ਹਾਂ ਅਤੇ ਮੈਨੂੰ ਅਜੇ ਵੀ ਵਾਈਫ ਆਫ….ਕਹਿ ਕੇ ਬੁਲਾਇਆ ਜਾ ਰਿਹਾ ਹੈ। ਪ੍ਰਿਯੰਕਾ ਚੋਪੜਾ  ਨੇ ਅੱਗੇ ਲਿਖਿਆ ਕਿ ਕਿਰਪਾ ਕਰਕੇ ਜਵਾਬ ਦਿਓ, ਕਿ ਅੱਜ ਵੀ ਔਰਤਾਂ ਨਾਲ ਅਜਿਹਾ ਕਿਉਂ ਹੁੰਦਾ ਹੈ । ਪ੍ਰਿਯੰਕਾ ਚੋਪੜਾ  ਨੇ ਇਸ ਪੋਸਟ 'ਚ ਨਿਕ ਜੋਨਸ ਨੂੰ ਵੀ ਟੈਗ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਅਮਰੀਕੀ ਸਿੰਗਰ ਅਤੇ ਐਕਟਰ ਨਿਕ ਜੋਨਸ ਪ੍ਰਿਯੰਕਾ ਤੋਂ 10 ਸਾਲ ਛੋਟੇ ਹਨ।

 

View this post on Instagram

 

A post shared by Priyanka (@priyankachopra)

You may also like