ਵਿਦੇਸ਼ ‘ਚ ਪ੍ਰਿਯੰਕਾ ਚੋਪੜਾ ਨੇ ਪਤੀ ਨਿੱਕ ਦੇ ਨਾਲ ਮਨਾਈ ਹੋਲੀ, ਤਸਵੀਰਾਂ ਕੀਤੀਆਂ ਸਾਂਝੀਆਂ

Written by  Shaminder   |  March 30th 2021 11:36 AM  |  Updated: March 30th 2021 11:36 AM

ਵਿਦੇਸ਼ ‘ਚ ਪ੍ਰਿਯੰਕਾ ਚੋਪੜਾ ਨੇ ਪਤੀ ਨਿੱਕ ਦੇ ਨਾਲ ਮਨਾਈ ਹੋਲੀ, ਤਸਵੀਰਾਂ ਕੀਤੀਆਂ ਸਾਂਝੀਆਂ

ਹੋਲੀ ਦਾ ਤਿਉਹਾਰ ਦੇਸ਼ ਭਰ ‘ਚ ਬੜੇ ਹੀ ਚਾਅ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ । ਹਰ ਕਿਸੇ ਨੇ ਇੱਕ ਦੂਜੇ ਨੂੰ ਰੰਗ ਗੁਲਾਲ ਲਗਾ ਕੇ ਇਸ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ।ਅਦਾਕਾਰਾ ਪ੍ਰਿਯੰਕਾ ਚੋਪੜਾ ਬੇਸ਼ੱਕ ਵਿਦੇਸ਼ ‘ਚ ਜਾ ਕੇ ਵੱਸ ਗਏ ਹਨ । ਪਰ ਇਸ ਦੇ ਬਾਵਜੂਦ ਉਹ ਆਪਣੇ ਰੀਤੀ ਰਿਵਾਜ਼ਾਂ ਨੂੰ ਨਹੀਂ ਭੁੱਲੇ ਅਤੇ ਹਰ ਤਿਉਹਾਰ ਨੂੰ ਪੂਰੇ ਜੋਸ਼ ਦੇ ਨਾਲ ਮਨਾਉਂਦੇ ਹਨ ।

priyanka Image From Priyanka Chopra’s Instagram

ਹੋਰ ਪੜ੍ਹੋ : ਪੰਜਾਬੀ ਸੰਗੀਤ ਜਗਤ ਤੋਂ ਆਈ ਦੁੱਖ ਦਾਇਕ ਖ਼ਬਰ, ਗਾਇਕ ਦਿਲਜਾਨ ਦੀ ਸੜਕ ਹਾਦਸੇ ‘ਚ ਮੌਤ

priyanka chopra Image From Priyanka Chopra’s Instagram

ਹੋਲੀ ਦੇ ਮੌਕੇ ‘ਤੇ ਉਹ ਵਿਦੇਸ਼ ‘ਚ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਦੇ ਨਾਲ ਹੋਲੀ ਮਨਾਉਂਦੇ ਨਜ਼ਰ ਆਏ । ਜਿਸ ਦੀ ਇਕ ਤਸਵੀਰ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਜਿਸ ‘ਚ ਪ੍ਰਿਯੰਕਾ ਆਪਣੀ ਸੱਸ ਸਹੁਰੇ ਅਤੇ ਪਤੀ ਦੇ ਨਾਲ ਨਜ਼ਰ ਆ ਰਹੀ ਹੈ ।ਉਸ ਨੇ ਹੱਥ ‘ਚ ਪਿਚਕਾਰੀ ਫੜੀ ਹੋਈ ਹੈ ਅਤੇ ਪੂਰਾ ਪਰਿਵਾਰ ਹੋਲੀ ਦੇ ਰੰਗਾਂ ‘ਚ ਰੰਗਿਆਂ ਨਜ਼ਰ ਆ ਰਿਹਾ ਹੈ । ਇਸ ਦੇ ਨਾਲ ਹੀ ਪ੍ਰਿਯੰਕਾ ਨੇ ਹੋਲੀ ਦੇ ਰੰਗਾਂ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ।

priyanka Image From Priyanka Chopra’s Instagram

ਪ੍ਰਿਯੰਕਾ ਨੇ ਆਪਣੀਆਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਹੋਇਆ ਲਿਖਿਆ ਕਿ ‘ਹੋਲੀ ਜੋ ਕਿ ਰੰਗਾਂ ਦਾ ਤਿਉਹਾਰ ਹੈ ਅਤੇ ਮੇਰੇ ਪਸੰਦੀਦਾ ਤਿਉਹਾਰਾਂ ਚੋਂ ਇੱਕ ਹੈ ।

priyanka Image From Priyanka Chopra’s Instagram

ਉਮੀਦ ਹੈ ਕਿ ਤੁਸੀਂ ਵੀ ਆਪਣੇ ਪਰਿਵਾਰ ਅਤੇ ਪਿਆਰਿਆਂ ਦੇ ਨਾਲ ਇਹ ਤਿਉਹਾਰ ਮਨਾ ਰਹੇ ਹੋਵੋਗੇ, ਪਰ ਆਪੋ ਆਪਣੇ ਘਰਾਂ ‘ਚ’।ਪ੍ਰਿਯੰਕਾ ਚੋਪੜਾ ਦੀ ਇਸ ਤਸਵੀਰ ‘ਤੇ ਉਨ੍ਹਾਂ ਦੇ ਚਾਹੁਣ ਵਾਲੇ ਵੀ ਲਗਾਤਾਰ ਕਮੈਂਟਸ ਕਰ ਕੇ ਉਨ੍ਹਾਂ ਨੂੰ ਹੋਲੀ ਦੀ ਵਧਾਈ ਦੇ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network