ਪ੍ਰਿਯੰਕਾ ਚੋਪੜਾ ਨੇ ਕਰਵਾਇਆ ਨਵਾਂ ਫੋਟੋ-ਸ਼ੂਟ, ਤਸਵੀਰਾਂ ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

written by Shaminder | January 15, 2022

ਪ੍ਰਿਯੰਕਾ ਚੋਪੜਾ (Priyanka Chopra) ਸੋਸ਼ਲ ਮੀਡੀਆ ‘ਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ । ਹਾਲ ਹੀ ‘ਚ ਉਸ ਨੇ ਕਿਸੇ ਮੈਗਜ਼ੀਨ ਦੇ ਲਈ ਫੋਟੋ ਸ਼ੂਟ (PhotoShoot)  ਕਰਵਾਇਆ ਹੈ । ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਉਸ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ, ਉੱਥੇ ਹੀ ਕਈ ਸੈਲੀਬ੍ਰੇਟੀਜ਼ ਵੱਲੋਂ ਵੀ ਇਸ ‘ਤੇ ਪ੍ਰਤੀਕਰਮ ਦਿੱਤੇ ਜਾ ਰਹੇ ਹਨ ।ਪ੍ਰਿਯੰਕਾ ਚੋਪੜਾ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਵੱਖ-ਵੱਖ ਪੋਜ਼ 'ਚ 5 ਤਸਵੀਰਾਂ ਸ਼ੇਅਰ ਕੀਤੀਆਂ ਹਨ।

Priyanka Chopra,, image From instagram

ਹੋਰ ਪੜ੍ਹੋ : ਲਾੜੇ ਦੇ ਲਿਬਾਸ ‘ਚ ਸੱਜੇ ਗਿੱਪੀ ਗਰੇਵਾਲ, ਵੀਡੀਓ ਹੋ ਰਿਹਾ ਵਾਇਰਲ

ਪ੍ਰਿਯੰਕਾ ਨੇ ਇਹ ਤਸਵੀਰਾਂ ਵੈਨਿਟੀ ਫੇਅਰ ਮੈਗਜ਼ੀਨ ਲਈ ਸ਼ੇਅਰ ਕੀਤੀਆਂ ਹਨ। ਇਹ ਮੈਗਜ਼ੀਨ ਦੇ ਫਰਵਰੀ 2022 ਐਡੀਸ਼ਨ ਲਈ ਪ੍ਰਿਯੰਕਾ ਚੋਪੜਾ ਦਾ ਫੋਟੋਸ਼ੂਟ ਹੈ। ਪ੍ਰਿਯੰਕਾ ਇਸ ਵ੍ਹਾਈਟ ਐਂਡ ਬਲੈਕ ਆਊਟਫਿਟ 'ਚ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਰੈੱਡ ਕਲਰ ਦੇ ਸਲੀਵਲੈੱਸ ਗਾਊਨ 'ਚ ਉਸ ਦੀ ਤਸਵੀਰ ਵੀ ਹੈ। ਉਹ ਇੱਕ ਮੋਨੋਕ੍ਰੋਮ ਫੋਟੋ ਵਿੱਚ ਖਿੜਕੀ ਨੂੰ ਫੜੀ ਹੋਈ ਦਿਖਾਈ ਦੇ ਰਹੀ ਹੈ।

priyanka chopra image From instagra

ਇਸ ਤਸਵੀਰ 'ਚ ਉਸ ਨੇ ਸਫੈਦ ਟੀ-ਸ਼ਰਟ ਪਾਈ ਹੋਈ ਹੈ ਅਤੇ ਗੂੜ੍ਹੇ ਰੰਗ ਦੀ ਲਿਪਸਟਿਕ ਲਗਾਈ ਹੋਈ ਹੈ। ਪ੍ਰਿਯੰਕਾ ਚੋਪੜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਕਈ ਹਾਲੀਵੁੱਡ ਦੇ ਗੀਤਾਂ ‘ਚ ਵੀ ਉਹ ਨਜ਼ਰ ਆ ਚੁੱਕੀ ਹੈ । ਜਲਦ ਹੀ ਉਹ ਹਾਲੀਵੁੱਡ ਦੀਆਂ ਫ਼ਿਲਮਾਂ ‘ਚ ਅਦਾਕਾਰੀ ਕਰਦੀ ਦਿਖਾਈ ਦੇਵੇਗੀ । ਦੱਸ ਦਈਏ ਕਿ ਪ੍ਰਿਯੰਕਾ ਚੋਪੜਾ ਨੇ ਅਮਰੀਕੀ ਮੂਲ ਦੇ ਨਿੱਕ ਜੋਨਸ ਦੇ ਨਾਲ ਵਿਆਹ ਕਰਵਾਇਆ ਹੈ । ਪ੍ਰਿਯੰਕਾ ਨੇ ਭਾਵੁੇਂ ਵਿਦੇਸ਼ ‘ਚ ਘਰ ਵਸਾ ਲਿਆ ਹੈ । ਪਰ ਉਹ ਆਪਣੇ ਰੀਤੀ ਰਿਵਾਜ਼ਾਂ ਨੂੰ ਨਹੀਂ ਭੁੱਲੀ । ਪ੍ਰਿਯੰਕਾ ਨੇ ਵਿਦੇਸ਼ ‘ਚ ਆਪਣਾ ਰੇਸਤਰਾਂ ਵੀ ਖੋਲਿ੍ਹਆ ਹੈ ਜਿਸ ਦੀਆਂ ਤਸਵੀਰਾਂ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।

 

View this post on Instagram

 

A post shared by Priyanka (@priyankachopra)

You may also like