ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਇਹਨਾਂ ਅਦਾਕਾਰਾਂ ਨੂੰ ਸੋਸ਼ਲ ਮੀਡੀਆ ’ਤੇ ਫਾਲੋ ਨਹੀਂ ਕਰਦੀ ਪ੍ਰਿਯੰਕਾ ਚੋਪੜਾ

written by Rupinder Kaler | August 19, 2021

ਪ੍ਰਿਯੰਕਾ ਚੋਪੜਾ (priyanka chopra) ਇੰਸਟਾਗ੍ਰਾਮ ਤੇ ਕਾਫੀ ਐਕਟਿਵ ਰਹਿੰਦੀ ਹੈ । ਉਹਨਾਂ ਦੀ ਹਰ ਇੱਕ ਪੋਸਟ ਨੂੰ ਲੱਖਾਂ ਲੋਕ ਲਾਈਕ ਕਰਦੇ ਹਨ । ਸੋਸ਼ਲ ਮੀਡੀਆ ਤੇ ਉਹਨਾਂ ਦੇ ਲੱਖਾਂ ਦੀ ਤਾਦਾਦ ਵਿੱਚ ਫੈਨ ਫਾਲੋਵਿੰਗ ਹੈ । ਪ੍ਰਿਯੰਕਾ (priyanka chopra) ਖੁਦ ਵੀ ਤਕਰੀਬਨ 642 ਲੋਕਾਂ ਨੂੰ ਫਾਲੋ ਕਰਦੀ ਹੈ । ਇਹਨਾਂ ਵਿੱਚ ਬਹੁਤ ਸਾਰੇ ਵੱਡੇ ਫ਼ਿਲਮੀ ਸਿਤਾਰੇ ਤੇ ਗਾਇਕ ਸ਼ਾਮਿਲ ਹਨ, ਜਿਹੜੇ ਕਿ ਦੁਨੀਆ ਭਰ ਵਿੱਚ ਮਸ਼ਹੂਰ ਹਨ ।

Pic Courtesy: Instagram

ਹੋਰ ਪੜ੍ਹੋ :

ਕਿਸ ਕਿਸ ਨੂੰ ਪਸੰਦ ਸੀ ਚਾਚਾ ਚੌਧਰੀ ਤੇ ਸਾਬੂ, ਜੇ ਪਸੰਦ ਸੀ ਤਾਂ ਉਸ ਬੰਦੇ ਬਾਰੇ ਜਾਣੋਂ ਜਿਸ ਨੇ ਇਹ ਕਿਰਦਾਰ ਬਣਾਏ ਸਨ

Pic Courtesy: Instagram

ਪਰ ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਪ੍ਰਿਯੰਕਾ (priyanka chopra) ਬਾਲੀਵੁੱਡ ਦੀਆਂ ਤਿੰਨ ਵੱਡੀਆਂ ਹਸਤੀਆਂ ਨੂੰ ਫਾਲੋ ਨਹੀਂ ਕਰਦੀ । ਵੱਡੀ ਗੱਲ ਤਾਂ ਇਹ ਹੈ ਕਿ ਉਹ ਇਹਨਾਂ ਹਸਤੀਆਂ ਦੇ ਨਾਲ ਕੰਮ ਵੀ ਕਰ ਚੁੱਕੀ ਹੈ। ਪ੍ਰਿਯੰਕਾ ਅਮਿਤਾਬ ਬੱਚਨ, ਆਲੀਆ ਭੱਟ, ਕੈਟਰੀਨਾ ਕੈਫ, ਸਲਮਾਨ ਖ਼ਾਨ ਵਰਗੀਆ ਹਸਤੀਆਂ ਨੂੰ ਫਾਲੋ ਕਰਦੀ ਹੈ ।

Pic Courtesy: Instagram

ਪਰ ਉਹਨਾਂ ਦੀ ਲਿਸਟ ਵਿੱਚ ਸ਼ਾਹਰੁਖ ਖ਼ਾਨ, ਅਜੇ ਦੇਵਗਨ ਤੇ ਸੰਜੇ ਦੱਤ ਵਰਗੇ ਸਿਤਾਰਿਆਂ ਦਾ ਨਾਮੋ-ਨਿਸ਼ਾਨ ਨਹੀਂ ਹੈ । ਪ੍ਰਿਯੰਕਾ (priyanka chopra)  ਨੇ ਸ਼ਾਹਰੁਖ ਦੇ ਨਾਲ ਫ਼ਿਲਮ ਡਾਨ, ਅਜੇ ਦੇਵਗਨ ਦੇ ਨਾਲ ਬਲੈਕਮੇਲ ਤੇ ਸੰਜੇ ਦੱਤ ਦੇ ਨਾਲ ਫ਼ਿਲਮ ਅਗਨੀਪਥ ਵਿੱਚ ਕੰਮ ਕੀਤਾ ਸੀ । ਇਸ ਦੇ ਬਾਵਜੂਦ ਉਹ ਇਹਨਾਂ ਨੂੰ ਫਾਲੋ ਕਿਉਂ ਨਹੀਂ ਕਰਦੀ ਇਸ ਦਾ ਜਵਾਬ ਉਹ ਹੀ ਦੇ ਸਕਦੀ ਹੈ ।

0 Comments
0

You may also like