ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਇੱਕ ਵਾਰ ਫਿਰ ਵਧਾਇਆ ਦੇਸ਼ ਦਾ ਮਾਣ

written by Rupinder Kaler | December 05, 2019

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਇੱਕ ਵਾਰ ਫਿਰ ਦੇਸ਼ ਦਾ ਮਾਣ ਵਧਾਇਆ ਹੈ, ਉਹਨਾਂ ਨੂੰ UNICEF ਦੇ ‘Danny Kaye Humanitarian Award ’ ਨਾਲ ਸਨਮਾਨਿਤ ਕੀਤਾ ਗਿਆ ਹੈ । ਇਸ ਅਵਾਰਡ ਦਾ ਐਲਾਨ ਇਸੇ ਸਾਲ ਜੂਨ ਵਿੱਚ ਕੀਤਾ ਗਿਆ ਸੀ । ਪ੍ਰਿਯੰਕਾ ਨੂੰ ਮੰਗਲਵਾਰ ਦੀ ਰਾਤ ਨੂੰ ਇੱਕ ਪ੍ਰੋਗਰਾਮ ਦੌਰਾਨ ਇਹ ਆਵਾਰਡ ਦਿੱਤਾ ਗਿਆ ।

https://www.instagram.com/p/B5qv08JnyUC/

ਇਹ ਆਵਾਰਡ ਲੈਣ ਤੋਂ ਬਾਅਦ ਪ੍ਰਿਯੰਕਾ ਨੇ ਕਿਹਾ ‘ਸਮਾਜ ਸੇਵਾ ਹੁਣ ਕੋਈ ਆਪਸ਼ਨ ਨਹੀਂ ਰਹਿ ਗਿਆ, ਸਮਾਜ ਸੇਵਾ ਜੀਵਨ ਦਾ ਇੱਕ ਮਾਧਿਅਮ ਬਣ ਗਿਆ ਹੈ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਆਵਾਰਡ ਦਾ ਨਾਂਅ ਅਮਰੀਕਾ ਦੇ ਇੱਕ ਅਦਾਕਾਰ ਤੇ ਸਮਾਜ ਸੇਵਕ ਡੈਨੀ ਦੇ ਨਾਂਅ ਤੇ ਰੱਖਿਆ ਗਿਆ ਹੈ ।

https://www.instagram.com/p/B5qm7fZH-K4/

ਇਹ ਆਵਾਰਡ ਲੈਣ ਤੋਂ ਬਾਅਦ ਪ੍ਰਿਯੰਕਾ ਨੇ ਕਿਹਾ ਕਿ ‘ਜਦੋਂ ਮੈਂ ਅਦਾਕਾਰਾ ਬਣੀ ਹੀ ਸੀ ਕਿ ਮੈਨੂੰ ਲੱਗਣ ਲੱਗ ਗਿਆ ਸੀ ਕਿ ਮੈਨੂੰ ਸਮਾਜ ਸੇਵਾ ਦੇ ਨਾਲ ਜੁੜਨਾ ਚਾਹੀਦਾ ਹੈ । ਇਸ ਸੰਸਥਾ ਦੇ ਨਾਲ ਜੁੜ ਕੇ ਮੈਨੂੰ ਇੱਕ ਮੰਚ ਮਿਲ ਗਿਆ । ਮੈਂ ਕਈ ਸਮਾਜ ਸੇਵੀ ਮੁਹਿੰਮਾਂ ਦੇ ਨਾਲ ਜੁੜੀ’।

https://twitter.com/UNICEFUSA/status/1138454599755608064

You may also like