ਪ੍ਰਿਯੰਕਾ ਚੋਪੜਾ ਤੋਂ ਲੈ ਕੇ ਐਸ਼ਵਰਿਆ ਰਾਏ ਤੱਕ ਸਕੂਲ ਟਾਈਮ ਵਿੱਚ ਇਸ ਤਰ੍ਹਾਂ ਦਿਖਾਈ ਦਿੰਦੇ ਸਨ ਵੱਖ-ਵੱਖ ਫ਼ਿਲਮੀ ਸਿਤਾਰੇ

Written by  Rupinder Kaler   |  May 06th 2020 04:49 PM  |  Updated: May 06th 2020 04:49 PM

ਪ੍ਰਿਯੰਕਾ ਚੋਪੜਾ ਤੋਂ ਲੈ ਕੇ ਐਸ਼ਵਰਿਆ ਰਾਏ ਤੱਕ ਸਕੂਲ ਟਾਈਮ ਵਿੱਚ ਇਸ ਤਰ੍ਹਾਂ ਦਿਖਾਈ ਦਿੰਦੇ ਸਨ ਵੱਖ-ਵੱਖ ਫ਼ਿਲਮੀ ਸਿਤਾਰੇ

ਬਾਲੀਵੁੱਡ ਇੰਡਸਟਰੀ ਵਿੱਚ ਆਪਣੀ ਮਿਹਨਤ ਤੇ ਲਗਨ ਨਾਲ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਨਾਉਣ ਵਾਲੇ ਫ਼ਿਲਮੀ ਸਿਤਾਰੇ ਬਚਪਨ ਤੋਂ ਹੀ ਬਹੁਤ ਸ਼ਰਾਰਤੀ ਅਤੇ ਕਿਊਟ ਸਨ । ਇਸ ਆਰਟੀਕਲ ਵਿੱਚ ਅਸੀਂ ਤੁਹਾਨੂੰ ਤੁਹਾਡੇ ਫੇਵਰੇਟ ਫ਼ਿਲਮੀ ਸਿਤਾਰਿਆਂ ਦੇ ਬਚਪਨ ਦੀਆਂ ਯਾਦਾਂ ਤੋਂ ਜਾਣੂੰ ਕਰਾਵਾਂਗੇ ਤੇ ਦੱਸਾਂਗੇ ਕਿ ਉਹ ਆਪਣੇ ਬਚਪਣ ਵਿੱਚ ਕਿਸ ਤਰ੍ਹਾਂ ਦਿਖਾਈ ਦਿੰਦੇ ਸਨ ।

ਸਭ ਤੋਂ ਪਹਿਲਾਂ ਗੱਲ ਕਰਾਂਗੇ ‘ਭਾਰਤ’ ਸਟਾਰ ਦਿਸ਼ਾ ਪਟਾਨੀ ਦੀ, ਜਿਹੜੀ ਕਿ ਅਦਾਕਾਰੀ ਤੇ ਗਲੈਮਰਸ ਅਦਾਵਾਂ ਦੇ ਨਾਲ ਸਭ ਦੇ ਪਸੀਨੇ ਛੁਡਵਾ ਦਿੰਦੀ ਹੈ । ਉਹ ਬਚਪਨ ਵਿੱਚ ਬਹੁਤ ਹੀ ਸ਼ਾਂਤ ਤੇ ਸ਼ਰਮੀਲੀ ਸੀ ।

Priyanka Chopra Priyanka Chopra

ਪ੍ਰਿਯੰਕਾ ਚੋਪੜਾ ਬਚਪਨ ਤੋਂ ਹੀ ਬਹੁਤ ਪ੍ਰਤਿਭਾਸ਼ਾਲੀ ਰਹੀ ਹੈ ਤੇ ਸਕੂਲ ਵਿੱਚ ਹਮੇਸ਼ਾ ਅੱਵਲ ਆਉਂਦੀ ਸੀ ।

Taapsee Pannu Taapsee Pannu

ਤਾਪਸੀ ਪਨੂੰ ਨੇ ਵੀ ਕੁਝ ਦਿਨ ਪਹਿਲਾਂ ਆਪਣੇ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਸੀ । ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਹਨਾਂ ਨੇ ਦੱਸਿਆ ਸੀ ਕਿ ਉਹ ਆਪਣੇ ਸਕੂਲ ਵਿੱਚ ਹੈੱਡ ਗਰਲ ਹੁੰਦੀ ਸੀ ।

Shah Rukh Khan Shah Rukh Khan

ਇਸੇ ਤਰ੍ਹਾਂ ਸ਼ਾਹਰੁਖ ਖ਼ਾਨ ਨੇ ਵੀ ਆਪਣੇ ਬਚਪਨ ਦੀ ਤਸਵੀਰ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਉਹ ਆਪਣੇ ਸਕੂਲ ਸਮੇਂ ਬਹੁਤ ਸ਼ਰਾਰਤੀ ਹੁੰਦੇ ਸਨ ।

Amitabh Bachchan Amitabh Bachchan

ਜਦੋਂ ਕਿ ਇਸ ਸਦੀ ਦੇ ਮਹਾ ਨਾਇਕ ਯਾਨੀ ਕਿ ਅਮਿਤਾਬ ਬੱਚਨ ਆਪਣੇ ਸਕੂਲ ਦੇ ਦਿਨਾਂ ਵਿੱਚ ਹਰ ਟੀਚਰ ਦੇ ਫੇਵਰੇਟ ਸਨ ।

Aishwarya Aishwarya Rai BachchanAishwarya Rai Bachchan

ਅਮਿਤਾਬ ਬੱਚਨ ਦੀ ਨੂੰਹ ਤੇ ਸਾਬਕਾ ਮਿਸ ਵਰਲਡ ਐਸ਼ਵਰਿਆ ਰਾਏ ਬੱਚਨ ਤਾਂ ਬਚਪਨ ਤੋਂ ਹੀ ਪਰੀ ਵਾਂਗ ਦਿਖਾਈ ਦਿੰਦੀ ਸੀ ਤੇ ਆਪਣੇ ਅਧਿਆਪਕਾਂ ਦੇ ਕਰੀਬ ਰਹਿੰਦੀ ਸੀ ।

Salman Khan Salman Khan

ਬਾਲੀਵੁੱਡ ਦੇ ਦਬੰਗ ਖ਼ਾਨ ਸਲਮਾਨ ਖ਼ਾਨ ਵੀ ਸਭ ਤੋਂ ਨਿਰਾਲੇ ਸਨ ਤੇ ਸਕੂਲ ਵਿੱਚ ਸਭ ਤੋਂ ਵੱਖ ਰਹਿੰਦੇ ਸਨ ।

ਇਸੇ ਤਰ੍ਹਾਂ ਸ਼ਿਲਪਾ ਸ਼ੈੱਟੀ ਵੀ ਬਚਪਨ ਤੋਂ ਹੀ ਸਭ ਦੀ ਫੇਵਰੇਟ ਰਹੀ ਹੈ, ਜਿਸ ਦਾ ਅੰਦਾਜ਼ਾ ਉਹਨਾਂ ਦੇ ਸਕੂਲ ਦੀ ਤਸਵੀਰ ਤੋਂ ਲਗਾਇਆ ਜਾ ਸਕਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network