ਪ੍ਰਿਯੰਕਾ ਚੋਪੜਾ ਨੇ ਸ਼ੇਅਰ ਕੀਤੀ ਮਿਸ ਵਰਲਡ ਬਣਨ ਤੋਂ ਪਹਿਲਾਂ ਦੀ ਤਸਵੀਰ

written by Rupinder Kaler | January 12, 2021

ਗਲੋਬਲ ਆਈਕਨ ਮੰਨੀ ਜਾਂਦੀ ਪ੍ਰਿਯੰਕਾ ਚੋਪੜਾ ਅਕਸਰ ਸੋਸ਼ਲ ਮੀਡੀਆ ਤੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੀਆਂ ਖੂਬਸੁਰਤ ਫੋਟੋਆਂ ਸ਼ੇਅਰ ਕਰਦੀ ਹੈ । ਹਾਲ ਹੀ ਵਿੱਚ ਉਸ ਨੇ ਆਪਣੀ ਥਰੋਬੈਕ ਤਸਵੀਰ ਸਾਂਝੀ ਕੀਤੀ ਹੈ । ਜਿਹੜੀ ਕਿ ਹਰ ਪਾਸੇ ਵਾਇਰਲ ਹੋ ਰਹੀ ਹੈ । ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਨੇ ਲਿਖਿਆ ਹੈ ‘ਲੀਨ ਅਤੇ ਮੀਨ 17 ਦੀ ਉਮਰ ਵਿੱਚ’ । ਹੋਰ ਪੜ੍ਹੋ : ਮਹਿਲਾ ਪਹਿਲਵਾਨ ਬਬੀਤਾ ਫੋਗਾਟ ਨੂੰ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਦੇਰ ਨਾਲ ਸਹੀ ਪਰ ਸ਼੍ਰੀ ਦੇਵੀ ਦੀ ਧੀ ਜਾਨ੍ਹਵੀ ਕਪੂਰ ਨੇ ਵੀ ਕਿਸਾਨਾਂ ਦੇ ਹੱਕ ’ਚ ਆਵਾਜ਼ ਕੀਤੀ ਬੁਲੰਦ priyanka chopra ਇਸ ਫੋਟੋ ਦਾ ਜਿਕਰ ਕਰਦੇ ਹੋਏ ਪ੍ਰਿਯੰਕਾ ਕਹਿੰਦੀ ਹੈ ਕਿ ਇਸ ਫੋਟੋ ਦੇ ਕਲਿਕ ਕਰਨ ਤੋਂ ਲਗਭਗ ਇੱਕ ਸਾਲ ਬਾਅਦ ਯਾਨੀ 18 ਦੀ ਉਮਰ ਵਿੱਚ ਸਾਲ 2000 ਵਿੱਚ ਉਸ ਨੇ ਮਿਸ ਵਰਲਡ ਦਾ ਖਿਤਾਬ ਆਪਣੇ ਨਾਂਅ ਕੀਤਾ ਸੀ । ਪ੍ਰਿਯੰਕਾ ਭਾਰਤ ਦੀ 5ਵੀਂ ਮਿਸ ਵਰਲਡ ਹੈ ਜਿਸ ਨੇ ਇਹ ਖਿਤਾਬ ਆਪਣੇ ਨਾਂਅ ਕੀਤਾ ਸੀ । ਇਸ ਫੋਟੋ ਤੇ ਪ੍ਰਿਯੰਕਾ ਚੋਪੜਾ ਦੇ ਸਾਥੀ ਤੇ ਬਾਲੀਵੁੱਡ ਅਦਾਕਾਰ ਲਗਾਤਾਰ ਕਮੈਂਟ ਕਰ ਰਹੇ ਹਨ । ਪ੍ਰਿਯੰਕਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਹਾਲ ਹੀ ਵਿੱਚ ਹਾਲੀਵੁੱਡ ਫ਼ਿਲਮ ਦੀ ਸ਼ੂਟਿੰਗ ਪੂਰੀ ਕੀਤੀ ਹੈ । ਉਹਨਾਂ ਦੀ ਅਗਲੀ ਫ਼ਿਲਮ ਦਾ ਨਾਂਅ ਵ੍ਹਾਈਟ ਟਾਈਗਰ ਹੈ ।

0 Comments
0

You may also like