
Priyanka Chopra news: ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੇ ਕੰਮ ਦੇ ਦਮ 'ਤੇ 'ਗਲੋਬਲ ਆਈਕਨ' ਪ੍ਰਿਯੰਕਾ ਚੋਪੜਾ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੂੰ ਇੱਕ ਡਾਂਸ ਵੀਡੀਓ ਦੇ ਚੱਲਦੇ ਵਾਇਰਲ ਹੋਣਾ ਪੈ ਰਿਹਾ ਹੈ।

ਪ੍ਰਿਯੰਕਾ ਚੋਪੜਾ ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਲੈ ਕੇ ਨਿੱਜੀ ਤੱਕ ਦੀਆਂ ਅਪਡੇਟਸ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਹੈ। ਇਸ ਦੌਰਾਨ ਜੋੜਾ ਧੀ ਮਾਲਤੀ ਨਾਲ ਘੁੰਮਣ ਗਿਆ, ਜਿਸ ਦੀ ਇੱਕ ਝਲਕ ਅਭਿਨੇਤਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ।
ਪ੍ਰਿਯੰਕਾ ਆਪਣੇ ਬਿਜ਼ੀ ਸ਼ੈਡਿਊਲ 'ਚ ਵੀ ਆਪਣੇ ਪਰਿਵਾਰ ਨਾਲ ਕੁਆਲਿਟੀ ਟਾਈਮ ਬਿਤਾਉਣਾ ਨਹੀਂ ਭੁੱਲਦੀ। ਇਸ ਦਾ ਸਬੂਤ ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਹਨ, ਜਿੱਥੇ ਅਦਾਕਾਰਾ ਅਕਸਰ ਪਰਿਵਾਰ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਦੌਰਾਨ ਹਾਲ ਹੀ 'ਚ ਪ੍ਰਿਯੰਕਾ ਚੋਪੜਾ ਆਪਣੇ ਪਰਿਵਾਰ ਨਾਲ ਐਕੁਏਰੀਅਮ ਦੇਖਣ ਗਏ ਸਨ। ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।

ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਗਾਇਕ ਨਿਕ ਜੋਨਸ ਦੀ ਗੋਦ 'ਚ ਬੇਟੀ ਮਾਲਤੀ ਹੈ। ਜਦੋਂ ਕਿ ਪ੍ਰਿਯੰਕਾ ਆਪਣੀ ਬੇਟੀ ਨੂੰ ਦੇਖ ਰਹੀ ਹੈ। ਇਹ ਸਟਾਰ ਪਰਿਵਾਰ ਐਕੁਏਰੀਅਮ ਵਿੱਚ ਜੈਲੀਫਿਸ਼ ਦੇ ਦ੍ਰਿਸ਼ ਦਾ ਅਨੰਦ ਲੈ ਰਿਹਾ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਦਾਕਾਰਾ ਨੇ ਆਪਣੀ ਧੀ ਦੇ ਚਿਹਰੇ ਨੂੰ ਹਾਰਟ ਇਮੋਜੀ ਨਾਲ ਲੁਕਾਇਆ ਹੈ। ਇਸ ਦੌਰਾਨ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਫੈਮਿਲੀ।'
ਫੈਨਜ਼ ਅਦਾਕਾਰਾ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਦੇ ਨਾਲ ਹੀ ਪ੍ਰਸ਼ੰਸਕ ਕੁਮੈਂਟ ਕਰਕੇ ਬੇਟੀ ਦਾ ਚਿਹਰਾ ਦਿਖਾਉਣ ਦੀ ਮੰਗ ਕਰ ਰਹੇ ਹਨ। ਉਥੇ ਹੀ ਦੂਜੇ ਯੂਜ਼ਰਸ ਫੋਟੋ 'ਤੇ ਹਾਰਟ ਇਮੋਜੀ ਭੇਜ ਕੇ ਪਿਆਰ ਵਿਖਾ ਰਹੇ ਹਨ।

ਹੋਰ ਪੜ੍ਹੋ: ਜੈਕਲੀਨ ਤੇ ਨੌਰਾ ਤੋਂ ਬਾਅਦ ਮੁਸ਼ਕਿਲ 'ਚ ਫਸੀ ਇਹ ਅਦਾਕਾਰਾ, ਡਰਗਸ ਮਾਮਲੇ 'ਚ ਕੋਰਟ ਨੇ ਭੇਜਿਆ ਸਮਨ
ਪ੍ਰਿਯੰਕਾ ਚੋਪੜਾ ਦੇ ਅਪਕਮਿੰਗ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਇਹ ਅਦਾਕਾਰਾ ਬਾਲੀਵੁੱਡ ਫਿਲਮਾਂ ਵਿੱਚ ਨਜ਼ਰ ਆਵੇਗੀ। ਪ੍ਰਿਯੰਕਾ ਜਲਦ ਹੀ ਫ਼ਰਹਾਨ ਅਖ਼ਤਰ ਦੀ 'ਜੀ ਲੇ ਜ਼ਾਰਾ' ਵਿੱਚ ਆਲੀਆ ਭੱਟ ਅਤੇ ਕੈਟਰੀਨਾ ਕੈਫ ਦੇ ਨਾਲ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਸ ਕੋਲ 'ਇਟਸ ਆਲ ਕਮਿੰਗ ਬੈਕ ਟੂ ਮੀ' ਅਤੇ 'ਸਿਟਾਡੇਲ' ਅਤੇ 'ਲਵ ਅਗੇਨ' ਵਰਗੀਆਂ ਅੰਤਰਰਾਸ਼ਟਰੀ ਫਿਲਮਾਂ ਵੀ ਹਨ। ਰੂਸੋ ਬ੍ਰਦਰਜ਼ ਦਾ ਸ਼ੋਅ 'ਸੀਟਾਡੇਲ' OTT 'ਤੇ ਰਿਲੀਜ਼ ਹੋਵੇਗਾ।
View this post on Instagram