ਪ੍ਰੋਡਿਊਸਰ ਰਮੇਸ਼ ਤੌਰਾਨੀ ਹੋਏ ਜਾਅਲੀ ਵੈਕਸੀਨੇਸ਼ਨ ਦਾ ਸ਼ਿਕਾਰ

written by Shaminder | June 18, 2021

ਕੋਰੋਨਾ ਤੋਂ ਬਚਾਅ ਲਈ ਵੱਡੇ ਪੱਧਰ ‘ਤੇ ਵੈਕਸੀਨੇਸ਼ਨ ਡਰਾਈਵ ਚਲਾਈ ਜਾ ਰਹੀ ਹੈ । ਇਸ ਦੇ ਨਾਲ ਹੀ ਕਈ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਹਨ । ਇਸ ਦੇ ਨਾਲ ਹੀ ਵੈਕਸੀਨੇਸ਼ਨ ਦੇ ਨਾਂਅ ‘ਤੇ ਫਰਜ਼ੀਵਾੜਾ ਚੱਲ ਰਿਹਾ ਹੈ । ਟਿਪਸ ਕੰਪਨੀ ਦੇ ਮਾਲਿਕ ਤੇ ਫਿਲਮ ਨਿਰਮਾਤਾ ਰਮੇਸ਼ ਤੌਰਾਨੀ ਦੀ ਬਿਲਡਿੰਗ ’ਚ ਹਾਲ ਹੀ ’ਚ ਕੋਰੋਨਾ ਵੈਕਸੀਨੇਸ਼ਨ ਦੀ ਮੁਹਿੰਮ ਹੋਈ।

Ramesh Image From Instagram
ਹੋਰ ਪੜ੍ਹੋ : ‘ਬਾਬਾ ਕਾ ਢਾਬਾ’ ਵਾਲੇ ਕਾਂਤਾ ਪ੍ਰਸਾਦ ਨੇ ਖੁਦਕੁਸ਼ੀ ਦੀ ਕੀਤੀ ਕੋਸ਼ਿਸ਼ 
Ramesh Image From Instagram
ਇਸ ਮੌਕੇ ਉਨ੍ਹਾਂ ਦੇ ਦਫ਼ਤਰ ਨਾਲ ਜੁੜੇ ਲੋਕਾਂ ਨੇ ਵੈਕਸੀਨੇਸ਼ਨ ਕਰਵਾਇਆ। ਹਾਲਾਂਕਿ ਇਹ ਵੈਕਸੀਨੇਸ਼ਨ ਫਰਜ਼ੀ ਤੇ ਸਾਰੇ ਇਸ ਨਕਲੀ ਟੀਕਾਕਰਨ ਮੁਹਿੰਮ ਦਾ ਸ਼ਿਕਾਰ ਹੋ ਗਏ। ਇਸ ਮਾਮਲੇ ’ਚ ਮੁੰਬਈ ਪੁਲਿਸ ਨੇ ਅਜੇ ਤਕ 4 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਮੁੰਬਈ ’ਚ ਹੁਣ ਤਕ ਫਰਜ਼ੀ ਵੈਕਸੀਨੇਸ਼ਨ ਦੇ ਤਿੰਨ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਇਸੇ ਕੰਪਨੀ ਦਾ ਨਾਂ ਹੋਰ ਜਾਅਲੀ ਵੈਕਸੀਨੇਸ਼ਨ ਡਰਾਈਵ ’ਚ ਵੀ ਸਾਹਮਣੇ ਆਇਆ ਹੈ।
Ramesh Taurani Image From Instagram
ਇਸ ਬਾਰੇ ਦੱਸਦੇ ਹੋਏ ਨਿਰਮਾਤਾ ਰਮੇਸ਼ ਤੌਰਾਨੀ ਨੇ ਕਿਹਾ, ' ਲਗਪਗ 356 ਲੋਕਾਂ ਦਾ ਟੀਕਾਕਰਨ ਹੋਇਆ। ਹੁਣ ਅਸੀਂ ਪੁਲਿਸ ਦੇ ਮਾਰਗਦਰਸ਼ਨ ਦਾ ਇੰਤਜ਼ਾਰ ਕਰ ਰਹੇ ਹਾਂ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ।’      

0 Comments
0

You may also like