ਰੋਸ਼ਨ ਪ੍ਰਿੰਸ ਨੇ ਟੀਮ ਨਾਲ ਮਿਲਕੇ ਰੁਬੀਨਾ ਬਾਜਵਾ ਦਾ ਬਣਾਇਆ ਬੱਕਰਾ

written by Gourav Kochhar | February 12, 2018

ਆਉਣ ਵਾਲੀ ਪੰਜਾਬੀ ਫ਼ਿਲਮ "ਲਾਵਾਂ ਫੇਰੇ" ਅੱਜ ਕਲ ਬਹੁਤ ਚਰਚਾ ਵਿਚ ਚੱਲ ਰਹੀ ਹੈ | ਹਰ ਰੋਜ਼ ਸੋਸ਼ਲ ਨੇਟਵਰਕਿੰਗ ਸਾਈਟਾਂ ਤੇ ਸਾਨੂੰ ਇਸ ਫ਼ਿਲਮ ਦੇ ਬਾਰੇ ਕੋਈ ਨਾ ਕੋਈ ਖ਼ਬਰ ਦਿੱਖ ਹੀ ਰਹੀ ਆ | ਫ਼ਿਲਮ ਦੇ ਪ੍ਰੋਡੂਸਰ ਅਤੇ ਮਸ਼ਹੂਰ ਕਲਾਕਾਰ ਕਰਮਜੀਤ ਅਨਮੋਲ ਫ਼ਿਲਮ ਦੀ ਸਾਰੀ ਕਾਸ੍ਟ ਨੂੰ ਲੈ ਕੇ ਹਰ ਜਗ੍ਹਾ ਤੇ ਪੁੱਜ ਰਹੇ ਹਨ ਅਤੇ ਫ਼ਿਲਮ ਦੀ ਮਸਹੂਰੀ ਕਰ ਰਹੇ ਹਨ | ਹਾਲ ਹੀ ਵਿਚ ਫ਼ਿਲਮ ਦੀ ਸਾਰੀ ਟੀਮ ਨੇ Miss PTC Punjabi 2017 ਦੇ ਗ੍ਰੈੰਡ ਫਿਨਾਲੇ ਦੇ ਮੰਚ ਤੇ ਆ ਕੇ ਵੇਖਣ ਆਏ ਲੋਕਾਂ ਨੂੰ ਫ਼ਿਲਮ ਦਾ ਸੱਦਾ ਦਿੱਤਾ ਸੀ |

ਇਸ ਫ਼ਿਲਮ ਦੀ ਸਿਤਾਰੇ ਹਰ ਇਕ ਸ਼ਹਿਰ ਵਿਚ ਜਾ ਕੇ ਫ਼ਿਲਮ ਦੀ ਮਸਹੂਰੀ ਕਰ ਰਹੇ ਹਨ | ਹਾਲ ਹੀ 'ਚ ਫ਼ਿਲਮ ਦੇ ਸਿਤਾਰੇ ਅੰਮ੍ਰਿਤਸਰ ਵਿਚ ਵੀ ਫ਼ਿਲਮ ਦੀ ਮਸਹੂਰੀ ਕਰਨ ਗਏ, ਉੱਥੇ ਉਨ੍ਹਾਂ ਨੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਫ਼ਿਲਮ ਦੀ ਕਾਮਯਾਬੀ ਲਈ ਦੁਆ ਵੀ ਮੰਗੀ |

Roshan Prince

ਰੇਡੀਓ ਮਿਰਚੀ ਦੇ ਸਟੂਡੀਓ ਵਿਚ ਗਏ ਇਸ ਫ਼ਿਲਮ ਦੇ ਸਿਤਾਰਿਆਂ ਨੇ ਮਿਲ ਕੇ ਫ਼ਿਲਮ ਦੀ ਮਸ਼ਹੂਰ ਅਦਾਕਾਰਾ ਰੁਬੀਨਾ ਬਾਜਵਾ ਦਾ ਮੁਰਗਾ ਬਣਾਇਆ | ਦਰਅਸਲ, ਰੋਸ਼ਨ ਪ੍ਰਿੰਸ ਨੇ ਰੁਬੀਨਾ ਨੂੰ ਅਗਲੀ ਫ਼ਿਲਮ ਦੇਣ ਲਈ ਫੋਨ ਕਿੱਤਾ ਅਤੇ ਫ਼ਿਲਮ ਦੀ ਕਹਾਣੀ ਸੁਣਾਈ | ਕਹਾਣੀ ਮੁਤਾਬਿਕ ਰੁਬੀਨਾ ਜੀ ਨੂੰ ਫ਼ਿਲਮ ਵਿਚ ਇਕ ਭੂਤਨੀ ਦਾ ਕਿਰਦਾਰ ਕਰਨਾ ਸੀ, ਜਿਸ ਤੋਂ ਰੁਬੀਨਾ ਜੀ ਨੇ ਫ਼ਿਲਮ ਲਈ ਮਨ ਕਰ ਦਿੱਤਾ ਅਤੇ ਰੋਸ਼ਨ ਪ੍ਰਿੰਸ Roshan Prince ਨੂੰ ਵੀ ਫ਼ਿਲਮ ਕਰਨ ਤੋਂ ਮਨ ਕਿੱਤਾ ਅਤੇ ਕਿਹਾ ਕਿ ਫ਼ਿਲਮ ਉਨ੍ਹਾਂ ਦਾ ਕਰਿਅਰ ਖਰਾਬ ਕਰ ਦਊਂਗੀ | ਫਿਰ ਰੋਸ਼ਨ ਪ੍ਰਿੰਸ ਨੇ ਦਸਿਆ ਕਿ ਉਹ ਉਨ੍ਹਾਂ ਦਾ ਮੁਰਗਾ (ਮਜ਼ਾਕ) ਬਣਾ ਰਹੇ ਹਨ |

ਲੋਕ ਇਸ ਫ਼ਿਲਮ ਨਾਲ ਹੋ ਰਹੀ ਹਰ ਇਕ ਖ਼ਬਰ ਨੂੰ ਬੇਹੱਦ ਪਸੰਦ ਕਰ ਰਹੇ ਹਨ ਅਤੇ ਸੋਸ਼ਲ ਨੈੱਟਵਰਕਿੰਗ ਸਾਈਟ ਤੇ ਸ਼ੇਅਰ ਕਰ ਰਹੇ ਹਨ | ਹੁਣ ਤਾਂ ਬਸ ਇੰਤਜ਼ਾਰ ਹੈ 16 ਫਰਵਰੀ ਦਾ ਜਦੋਂ ਇਹ ਫ਼ਿਲਮ ਰਿਲੀਜ਼ ਹੋਵੇਗੀ ਅਤੇ ਫਿਰ ਦੇਖਾਂਗੇ "ਜੀਜੇ ਕਿ ਸ਼ੈਅ ਹੁੰਦੇ ਆ" |

0 Comments
0

You may also like