ਵੇਖੋ ਪੀਟੀਸੀ ਪੰਜਾਬੀ ਗੋਲਡ 'ਤੇ ਸਿੱਖੀ 'ਤੇ ਮਾਣ ਮਹਿਸੂਸ ਕਰਵਾਉਂਦੀ  ਫ਼ਿਲਮ 'ਪਰਾਊਡ ਟੂ ਬੀ ਏ ਸਿੱਖ'

written by Shaminder | January 27, 2020

ਪੀਟੀਸੀ ਪੰਜਾਬੀ ਗੋਲਡ ਤੇ ਕੱਲ੍ਹ ਸਵੇਰੇ 10:30 ਵਜੇ ਯਾਨੀ ਕਿ 28 ਜਨਵਰੀ,ਦਿਨ ਮੰਗਲਵਾਰ ਨੂੰ ਫ਼ਿਲਮ ਪਰਾਊਡ-ਟੂ-ਬੀ-ਏ ਸਿੱਖ ਵਿਖਾਈ ਜਾਵੇਗੀ ।ਸਿੱਖੀ ਸਿਧਾਂਤਾ ਨੂੰ ਪੇਸ਼ ਕਰਦੀ ਇਸ ਫ਼ਿਲਮ 'ਚ ਸਿੱਖੀ ਸਿਧਾਂਤਾ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।ਡਾਇਰੈਕਟਰ ਸਤਦੀਪ ਸਿੰਘ ਦੇ ਨਿਰਦੇਸ਼ਨ 'ਚ ਬਣੀ ਇਸ ਫ਼ਿਲਮ ਅੱਜਕੱਲ੍ਹ ਦੇ ਨੌਜੁਆਨਾ ਨੂੰ ਨਵਾਂ ਰਾਹ ਵਿਖਾਉਣ ਦੀ ਕੋਸ਼ਿਸ ਕਰਦੀ ਹੈ ।
[embed]https://www.instagram.com/p/B70Y2xAFKeW/[/embed]
ਇਸ ਫ਼ਿਲਮ ਦੇ ਵਿੱਚ ਮੁੱਖ ਕਿਰਦਾਰ ਦੇ ਤੌਰ 'ਤੇ  ਅੰਮ੍ਰਿਤਪਾਲ ਸਿੰਘ ਬਿੱਲਾ ਨਜ਼ਰ ਆਉਣਗੇ ।ਜਦੋਂਕਿ ਹੋਰ ਵੀ ਕਈ ਅਦਾਕਾਰ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣਗੇ ।ਦੱਸ ਦਈਏ ਕਿ ਪੀਟੀਸੀ ਪੰਜਾਬੀ ਗੋਲਡ 'ਤੇ ਹਰ ਰੋਜ਼ ਤੁਹਾਨੂੰ ਨਵੀਂ ਤੋਂ ਨਵੀਂ ਫ਼ਿਲਮ ਵਿਖਾਈ ਜਾਂਦੀ ਹੈ ।ਤੁਸੀਂ ਵੀ ਸਿੱਖ ਸਿਧਾਂਤਾ ਦੇ ਨਾਲ ਜੁੜਨਾ ਚਾਹੁੰਦੇ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ਗੋਲਡ 'ਤੇ ਫ਼ਿਲਮ ਪਰਾਊਡ-ਟੂ-ਬੀ-ਏ ਸਿੱਖ ।
 

0 Comments
0

You may also like