ਪੀਟੀਸੀ ਪੰਜਾਬੀ ਗੋਲਡ 'ਤੇ ਵੇਖੋ ਧਰਮਿੰਦਰ ਅਤੇ ਦੀਪ ਸਿੱਧੂ ਦੀ ਫ਼ਿਲਮ 'ਜੋਰਾ 10 ਨੰਬਰੀਆ'

Reported by: PTC Punjabi Desk | Edited by: Shaminder  |  January 21st 2020 03:30 PM |  Updated: January 21st 2020 03:30 PM

ਪੀਟੀਸੀ ਪੰਜਾਬੀ ਗੋਲਡ 'ਤੇ ਵੇਖੋ ਧਰਮਿੰਦਰ ਅਤੇ ਦੀਪ ਸਿੱਧੂ ਦੀ ਫ਼ਿਲਮ 'ਜੋਰਾ 10 ਨੰਬਰੀਆ'

ਪੀਟੀਸੀ ਪੰਜਾਬੀ ਗੋਲਡ 'ਤੇ ਪੀਟੀਸੀ ਪ੍ਰਾਈਮ ਟਾਈਮ ਮੂਵੀ 'ਚ ਇਸ ਵਾਰ ਵੇਖੋ ਜੋਰਾ 10 ਨੰਬਰੀਆ । ਇਹ ਫ਼ਿਲਮ ਅੱਜ ਸ਼ਾਮ 7:30 ਵਜੇ ਵਿਖਾਈ ਜਾਵੇਗੀ । ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਹੋਰਾਂ ਦੇ ਨਿਰਦੇਸ਼ਨ 'ਚ ਬਣੀ ਇਸ ਫ਼ਿਲਮ 'ਚ ਸਿਆਸਤ,ਪੁਲਿਸ ਅਤੇ ਪੰਜਾਬ 'ਤੇ ਅਧਾਰਿਤ ਹੈ ਜੋ ਕਿ ਪੰਜਾਬ ਦੇ ਕਈ ਮੁੱਦਿਆਂ ਨੂੰ ਉਭਾਰਦੀ ਹੈ ।ਕਹਾਣੀ ਇੱਕ ਅਜਿਹੇ ਇਨਸਾਨ ਦੁਆਲੇ ਘੁੰਮਦੀ ਹੈ ਜਿਹੜਾ ਪਹਿਲਾਂ ਗੈਂਗਸਟਰ ਤੇ ਬਾਅਦ ਵਿੱਚ ਸਿਆਸਤਾਨ ਬਣ ਜਾਂਦਾ ਹੈ।

ਹੋਰ ਵੇਖੋ:1 ਦਸੰਬਰ ਤੋਂ ‘ਪੀਟੀਸੀ ਪੰਜਾਬੀ ਗੋਲਡ’ ’ਤੇ ਦੇਖੋ ‘ਇੰਟਰਨੈਸ਼ਨਲ ਕਬੱਡੀ ਕੱਪ 2019’ ਦੇ ਮੈਚ

https://www.instagram.com/p/B7k0d91FybD/

ਫ਼ਿਲਮ ਵਿੱਚ ਮੁੱਖ ਭੂਮਿਕਾ ਧਰਮਿੰਦਰ ਅਤੇ ਦੀਪ ਸਿੱਧੂ ਨੇ ਨਿਭਾਈ ਹੈ। ਫ਼ਿਲਮ ਦੇ ਹੋਰਨਾਂ ਅਦਾਕਾਰਾਂ ਵਿੱਚ ਸਰਦਾਰ ਸੋਹੀ, ਹੌਬੀ ਧਾਲੀਵਾਲ, ਮੁਕੁਲ ਦੇਵ, ਆਸ਼ੀਸ਼ ਦੁੱਗਲ, ਮੁਕੇਸ਼ ਤਿਵਾੜੀ, ਮਹਾਂਬੀਰ ਭੁੱਲਰ, ਯਾਦ ਗਰੇਵਾਲ, ਕੁੱਲ ਸਿੱਧੂ ਅਤੇ ਨੀਤੂ ਪੰਧੇਰ ਸ਼ਾਮਲ ਹਨ।ਪੀਟੀਸੀ ਪੰਜਾਬੀ 'ਤੇ ਵੀ ਕਈ ਆਏ ਹਫਤੇ ਫ਼ਿਲਮਾਂ ਦਿਖਾਈਆਂ ਜਾਂਦੀਆਂ ਹਨ ਇਸ ਤੋਂ ਇਲਾਵਾ ਪੀਟੀਸੀ ਬਾਕਸ ਆਫ਼ਿਸ ਵੱਲੋਂ ਤਿਆਰ ਸ਼ਾਰਟ ਫ਼ਿਲਮਾਂ 'ਚ  ਵੀ ਹਰ ਹਫ਼ਤੇ ਨਵੀਂ ਕਹਾਣੀ ਵਿਖਾਈ ਜਾਂਦੀ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network