ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਬੱਚੇ ਦਾ ਵੀਡੀਓ, ਰਾਤ ਨੂੰ 11 ਵਜੇ ਤੱਕ ਅੰਮ੍ਰਿਤਸਰ ‘ਚ ਵੇਚਦਾ ਹੈ ਪਾਪੜ

ਇਹ ਬੱਚਾ ਪੜ੍ਹਦਾ ਵੀ ਹੈ ਅਤੇ ਪੜ੍ਹਾਈ ਦੇ ਨਾਲ-ਨਾਲ ਆਪਣੇ ਪਿਤਾ ਦੀ ਮਦਦ ਕਰਨ ਦੇ ਲਈ ਰਾਤ ਦੇ ਸੱਤ ਵਜੇ ਤੋਂ ਗਿਆਰਾਂ ਵਜੇ ਤੱਕ ਪਾਪੜ ਵੀ ਵੇਚਦਾ ਹੈ । ਇਸ ਬੱਚੇ ਦੀ ਉਮਰ ਬਾਰਾਂ ਸਾਲ ਦੀ ਹੈ ਅਤੇ ਇਹ ਬੱਚਾ ਪੜ੍ਹਾਈ ਕਰਦਾ ਹੈ । ਸਵੇਰੇ ਇਹ ਬੱਚਾ ਸਕੂਲ ਪੜ੍ਹਨ ਦੇ ਲਈ ਜਾਂਦਾ ਹੈ ਅਤੇ ਰਾਤ ਨੂੰ ਪਾਪੜ ਵੇਚਦਾ ਹੈ ।

Written by  Shaminder   |  February 24th 2023 04:54 PM  |  Updated: February 24th 2023 04:54 PM

ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਬੱਚੇ ਦਾ ਵੀਡੀਓ, ਰਾਤ ਨੂੰ 11 ਵਜੇ ਤੱਕ ਅੰਮ੍ਰਿਤਸਰ ‘ਚ ਵੇਚਦਾ ਹੈ ਪਾਪੜ

ਇਨਸਾਨ ‘ਚ ਕੁਝ ਕਰਨ ਦਾ ਜਜ਼ਬਾ ਅਤੇ ਹਿੰਮਤ ਹੋਵੇ ਤਾਂ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ । ਅੱਜ ਅਸੀਂ ਤੁਹਾਨੂੰ ਇੱਕ ਛੋਟੇ ਬੱਚੇ ਦਾ ਵੀਡੀਓ ਵਿਖਾਉਣ ਜਾ ਰਹੇ ਹਾਂ । ਜਿਸ ਨੂੰ ਵੇਖ ਕੇ ਤੁਸੀਂ ਵੀ ਇਸ ਬੱਚੇ ਦੇ ਕਾਇਲ ਹੋ ਜਾਓਗੇ । ਇਹ ਬੱਚਾ ਆਪਣੇ ਪਿਤਾ ਦੀ ਆਰਥਿਕ ਮਦਦ ਕਰਦਾ ਹੈ । ਦਰਅਸਲ ਅੰਮ੍ਰਿਤਸਰ (Amritsar) ‘ਚ ਰਾਤ ਦੇ ਗਿਆਰਾਂ ਵਜੇ ਦੇ ਕਰੀਬ ਇਹ ਬੱਚਾ ਪਾਪੜ ਵੇਚਦਾ ਹੋਇਆ ਦਿਖਾਈ ਦਿੱਤਾ । ਇਸ ਬੱਚੇ (Child) ਦਾ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । 

ਹੋਰ ਪੜ੍ਹੋ : ਰਵੀ ਦੁਬੇ ਨੇ ਮਾਪਿਆਂ ਦੀ ਵੈਡਿੰਗ ਐਨੀਵਰਸਰੀ ‘ਤੇ ਤਸਵੀਰ ਕੀਤੀ ਸਾਂਝੀ, ਮੰਮੀ ਪਾਪਾ ਨੂੰ ਦਿੱਤੀ ਵਧਾਈ

ਰਾਤ ਸੱਤ ਤੋਂ ਗਿਆਰਾਂ ਵਜੇ ਤੱਕ ਵੇਚਦਾ ਹੈ ਪਾਪੜ

ਇਹ ਬੱਚਾ ਪੜ੍ਹਦਾ ਵੀ ਹੈ ਅਤੇ ਪੜ੍ਹਾਈ ਦੇ ਨਾਲ-ਨਾਲ ਆਪਣੇ ਪਿਤਾ ਦੀ ਮਦਦ ਕਰਨ ਦੇ ਲਈ ਰਾਤ ਦੇ ਸੱਤ ਵਜੇ ਤੋਂ ਗਿਆਰਾਂ ਵਜੇ ਤੱਕ ਪਾਪੜ ਵੀ ਵੇਚਦਾ ਹੈ । ਇਸ ਬੱਚੇ ਦੀ ਉਮਰ ਬਾਰਾਂ ਸਾਲ ਦੀ ਹੈ ਅਤੇ ਇਹ ਬੱਚਾ ਪੜ੍ਹਾਈ ਕਰਦਾ ਹੈ ।

ਹੋਰ ਪੜ੍ਹੋ : ਇੰਗਲੈਂਡ ਦੀਆਂ ਸੜਕਾਂ ‘ਤੇ ਪਤੀ ਹਰਦੀਪ ਗਿੱਲ ਦੇ ਨਾਲ ਮਸਤੀ ਕਰਦੀ ਨਜ਼ਰ ਆਈ ਅਦਾਕਾਰਾ ਅਨੀਤਾ ਦੇਵਗਨ, ਵੇਖੋ ਵੀਡੀਓ

ਸਵੇਰੇ ਇਹ ਬੱਚਾ ਸਕੂਲ ਪੜ੍ਹਨ ਦੇ ਲਈ ਜਾਂਦਾ ਹੈ ਅਤੇ ਰਾਤ ਨੂੰ ਪਾਪੜ ਵੇਚਦਾ ਹੈ । ਇਸ ਬੱਚੇ ਦਾ ਕਹਿਣਾ ਹੈ ਕਿ ਉਹ ਆਪਣੇ ਪਿਤਾ ਜੋ ਕਿ ਮਨਿਆਰੀ ਦਾ ਕੰਮ ਕਰਦੇ ਹਨ, ਉਨ੍ਹਾਂ ਦੀ ਮਦਦ ਕਰ ਰਿਹਾ ਹੈ । 

ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਬੱਚੇ ਦਾ ਵੀਡੀਓ 

 ਸੋਸ਼ਲ ਮੀਡੀਆ ‘ਤੇ ਇਸ ਬੱਚੇ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਲੋਕਾਂ ਦੇ ਵੱਲੋਂ ਵੀ ਇਸ ‘ਤੇ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ । ਹਰ ਕੋਈ ਬੱਚੇ ਦੇ ਵੱਲੋਂ ਕੀਤੀ ਜਾ ਰਹੀ ਮਿਹਨਤ ਦੀ ਸ਼ਲਾਘਾ ਕਰ ਰਿਹਾ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network