ਅੰਮ੍ਰਿਤ ਮਾਨ ਨੇ ਪੰਜਾਬੀ ਗਾਇਕੀ ‘ਚ ਮਾਰੀਆਂ ਮੱਲਾਂ ਤਾਂ ਪਿਤਾ ਸਕੂਲ ਮਾਸਟਰ ਬਣ ਨਿੱਜੀ ਖਰਚ ਦੇ ਨਾਲ ਕਰ ਰਹੇ ਅਜਿਹੇ ਕੰਮ, ਵੇਖੋ ਵੀਡੀਓ

ਪਰ ਅੱਜ ਅਸੀਂ ਤੁਹਾਨੂੰ ਗਾਇਕ ਬਾਰੇ ਨਹੀਂ, ਬਲਕਿ ਉਨ੍ਹਾਂ ਦੇ ਪਿਤਾ (Father)ਜੀ ਦੇ ਵੱਲੋਂ ਸਮਾਜ ਪ੍ਰਤੀ ਨਿਭਾਏ ਜਾ ਰਹੇ ਆਪਣੇ ਫਰਜ਼ ਦੇ ਬਾਰੇ ਦੱਸਾਂਗੇ ।ਜੀ ਹਾਂ ਗਾਇਕ ਅੰਮ੍ਰਿਤ ਮਾਨ ਜਿੱਥੇ ਗਾਇਕੀ ਦੇ ਖੇਤਰ ‘ਚ ਮੱਲਾਂ ਮਾਰ ਰਹੇ ਹਨ ਤਾਂ ਉਨ੍ਹਾਂ ਦੇ ਪਿਤਾ ਜੀ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾ ਰਹੇ ਹਨ ।

Written by  Shaminder   |  February 22nd 2023 11:38 AM  |  Updated: February 24th 2023 01:06 PM

ਅੰਮ੍ਰਿਤ ਮਾਨ ਨੇ ਪੰਜਾਬੀ ਗਾਇਕੀ ‘ਚ ਮਾਰੀਆਂ ਮੱਲਾਂ ਤਾਂ ਪਿਤਾ ਸਕੂਲ ਮਾਸਟਰ ਬਣ ਨਿੱਜੀ ਖਰਚ ਦੇ ਨਾਲ ਕਰ ਰਹੇ ਅਜਿਹੇ ਕੰਮ, ਵੇਖੋ ਵੀਡੀਓ

ਅੰਮ੍ਰਿਤ ਮਾਨ (Amrit Maan)ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ (Singer)ਚੋਂ ਇੱਕ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ । ਅੰਮ੍ਰਿਤ ਮਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਗਾਇਕੀ ਤੋਂ ਕੀਤੀ ਸੀ ਅਤੇ ਹੌਲੀ ਹੌਲੀ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਨਾਮ ਕਮਾਇਆ ਹੈ ।

ਹੋਰ ਪੜ੍ਹੋ  : ਮਨਕਿਰਤ ਔਲਖ ਨੇ ਆਪਣੇ ਪੁੱਤਰ ਦੇ ਨਾਲ ਕਿਊਟ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਵੀ ਆ ਰਿਹਾ ਪਸੰਦ

ਪਰ ਅੱਜ ਅਸੀਂ ਤੁਹਾਨੂੰ ਗਾਇਕ ਬਾਰੇ ਨਹੀਂ, ਬਲਕਿ ਉਨ੍ਹਾਂ ਦੇ ਪਿਤਾ (Father)ਜੀ ਦੇ ਵੱਲੋਂ ਸਮਾਜ ਪ੍ਰਤੀ ਨਿਭਾਏ ਜਾ ਰਹੇ ਆਪਣੇ ਫਰਜ਼ ਦੇ ਬਾਰੇ ਦੱਸਾਂਗੇ ।ਜੀ ਹਾਂ ਗਾਇਕ ਅੰਮ੍ਰਿਤ ਮਾਨ ਜਿੱਥੇ ਗਾਇਕੀ ਦੇ ਖੇਤਰ ‘ਚ ਮੱਲਾਂ ਮਾਰ ਰਹੇ ਹਨ ਤਾਂ ਉਨ੍ਹਾਂ ਦੇ ਪਿਤਾ ਜੀ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾ ਰਹੇ ਹਨ । 

ਅੰਮ੍ਰਿਤ ਮਾਨ ਦੇ ਪਿਤਾ ਜੀ ਹਨ ਸਕੂਲ ਪ੍ਰਿੰਸੀਪਲ 

ਅੰਮ੍ਰਿਤ ਮਾਨ ਦੇ ਪਿਤਾ ਜੀ ਸਕੂਲ ਪ੍ਰਿੰਸੀਪਲ ਦੇ ਤੌਰ 'ਤੇ  ਆਪਣੀਆਂ ਸੇਵਾਵਾਂ ਨਿਭਾ ਰਹੇ ਹਨ । ਉਨ੍ਹਾਂ ਦੇ ਪਿਤਾ ਜੀ ਚਾਰ ਪਹਿਲਾਂ ਇਸ ਸਰਕਾਰੀ ਸਕੂਲ ‘ਚ ਬਤੌਰ ਪ੍ਰਿੰਸੀਪਲ ਬਣ ਕੇ ਆਏ ਹਨ । ਉਨ੍ਹਾਂ ਨੇ ਆਪਣੀ ਮਿਹਨਤ ਦੇ ਨਾਲ ਇਸ ਸਕੂਲ ਦੀ ਨੁਹਾਰ ਬਦਲੀ । ਜਿੱਥੇ ਬੱਚਿਆਂ ਦੇ ਲਈ ਆਧੁਨਿਕ ਸਿੱਖਿਆ ਦਾ ਪ੍ਰਬੰਧ ਕੀਤਾ ।

ਹੋਰ ਪੜ੍ਹੋ  :  ਗੁਰਦਾਸ ਮਾਨ ਨੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਕੀਤੀ ਮੁਲਾਕਾਤ, ਗਾਇਕ ਦੀ ਪਤਨੀ ਵੀ ਆਏ ਨਜ਼ਰ

ਉੱਥੇ ਹੀ ਸਕੂਲ ‘ਚ ਇੱਕ ਅਜਿਹਾ ਕਮਰਾ ਵੀ ਬਣਵਾਇਆ ਜਿੱਥੇ ਪੰਜਾਬੀ ਸੱਭਿਆਚਾਰ ਦੇ ਨਾਲ ਸਬੰਧਤ ਪੁਰਾਣੀਆਂ ਚੀਜ਼ਾਂ ਨੂੰ ਸਹੇਜ ਕੇ ਰੱਖਿਆ ਗਿਆ ਹੈ । ਇਸ ਵੀਡੀਓ ‘ਚ ਅੰਮ੍ਰਿਤ ਮਾਨ ਆਪਣੇ ਪਿਤਾ ਜੀ ਦੀਆਂ ਉਪਲਬਧੀਆਂ ਨੂੰ ਗਿਣਵਾਉਂਦੇ ਨਜ਼ਰ ਆ ਰਹੇ ਹਨ । 

ਆਪਣੇ ਨਿੱਜੀ ਖਰਚੇ ਦੇ ਨਾਲ ਕਰਵਾਇਆ ਕੰਮ 

ਦੱਸ ਦਈਏ ਕਿ ਅੰਮ੍ਰਿਤ ਮਾਨ ਜੀ ਦੇ ਪਿਤਾ ਜੀ ਨੇ ਇਹ ਸਾਰਾ ਕੰਮ ਆਪਣੇ ਹੱਥੀਂ ਅਤੇ ਨਿੱਜੀ ਖਰਚ ਦੇ ਨਾਲ ਕਰਵਾਇਆ ਹੈ । ਅੰਮ੍ਰਿਤ ਮਾਨ ਇਸ ਵੀਡੀਓ ‘ਚ ਦੱਸ ਰਹੇ ਹਨ ਕਿ ਉਨ੍ਹਾਂ ਦੇ ਪਿਤਾ ਜੀ ਜਲਦ ਹੀ ਸਕੂਲ ਚੋਂ ਰਿਟਾਇਰ ਹੋਣ ਵਾਲੇ ਹਨ ਅਤੇ ਉਹ ਬਹੁਤ ਹੀ ਭਾਵੁਕ ਹਨ । 

- PTC PUNJABI

Popular Posts

LIVE CHANNELS
DOWNLOAD APP

© 2023 PTC Punjabi. All Rights Reserved.
Powered by PTC Network