Kangna Ranaut: ਅੰਮ੍ਰਿਤਪਾਲ ਨੇ ਕੰਗਨਾ ਰਣੌਤ ਨੂੰ ਦਿੱਤਾ ਮੋੜਵਾਂ ਜਵਾਬ; ਕਿਹਾ- ਗੰਭੀਰ ਮਸਲਿਆਂ ‘ਤੇ ਫ਼ਿਲਮੀ ਕਲਾਕਾਰਾਂ ਨਾਲ ਨਹੀਂ ਕਰਾਂਗੇ ਕੋਈ ਗੱਲਬਾਤ

ਅੰਮ੍ਰਿਤਪਾਲ ਸਿੰਘ ਨੇ ਕੰਗਨਾ ਦੀ ਚੁਨੌਤੀ ਨੂੰ ਨਕਾਰਨ ਦਾ ਜਵਾਬ ਦਿੱਤਾ ਕਿ ਜੇ 1947 ਵਿਚ ਸਿੱਖ ਆਗੂਆਂ ਨਾਲ ਵਾਅਦੇ ਨਹਿਰੂ, ਵੱਲਭ ਬਾਈ ਪਟੇਲ ਦੀ ਥਾਂ ਮਧੂਬਾਲਾ ਜਾਂ ਨਰਗਿਸ ਨਾਲ ਕੀਤੇ ਹੋਣ ਤਾਂ ਹੁਣ ਗੱਲ ਵੀ ਕੰਗਣਾ ਰਣੌਤ ਕਰ ਸਕਦੀ ਹੈ।

Written by  Pushp Raj   |  February 26th 2023 07:48 PM  |  Updated: February 26th 2023 07:48 PM

Kangna Ranaut: ਅੰਮ੍ਰਿਤਪਾਲ ਨੇ ਕੰਗਨਾ ਰਣੌਤ ਨੂੰ ਦਿੱਤਾ ਮੋੜਵਾਂ ਜਵਾਬ; ਕਿਹਾ- ਗੰਭੀਰ ਮਸਲਿਆਂ ‘ਤੇ ਫ਼ਿਲਮੀ ਕਲਾਕਾਰਾਂ ਨਾਲ ਨਹੀਂ ਕਰਾਂਗੇ ਕੋਈ ਗੱਲਬਾਤ

Kangna Ranaut VS Amritpal Singh: ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਮੋੜਵਾਂ ਜਵਾਬ ਦਿੱਤਾ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਉਹ ਕੰਗਨਾ ਰਣੌਤ ਨਾਲ ਕੋਈ ਗੱਲਬਾਤ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ  ਸਿੱਖਾਂ ਦੀ ਚਲ ਰਹੀ ਨਸਲਕੁਸ਼ੀ ਤੇ ਆਜ਼ਾਦੀ ਵਰਗੇ ਬੇਹੱਦ ਗੰਭੀਰ ਮਸਲਿਆਂ 'ਤੇ ਗੱਲਬਾਤ ਲਈ ਅਸੀਂ ਸੱਦਾ ਦਿੱਤਾ ਹੋਇਆ ਹੈ, ਜਿਸ ਬਾਰੇ ਗੰਭੀਰ ਚਰਚਾ ਦੀ ਅਸੀਂ ਤਵੱਕੋ ਕਰਦੇ ਹਾਂ।

ਉਨ੍ਹਾਂ ਕੰਗਨਾ ਦੀ ਚੁਨੌਤੀ ਨੂੰ ਨਕਾਰਨ ਦਾ ਜਵਾਬ ਦਿੱਤਾ ਕਿ ਜੇ 1947 ਵਿੱਚ ਸਿੱਖ ਆਗੂਆਂ ਨਾਲ ਵਾਅਦੇ ਨਹਿਰੂ, ਵੱਲਭ ਬਾਈ ਪਟੇਲ ਦੀ ਥਾਂ ਮਧੂਬਾਲਾ ਜਾਂ ਨਰਗਿਸ ਨਾਲ ਕੀਤੇ ਹੋਣ ਤਾਂ ਹੁਣ ਗੱਲ ਵੀ ਕੰਗਣਾ ਰਣੌਤ ਕਰ ਸਕਦੀ ਹੈ। ਅਸਲ 'ਚ ਸਿੱਖਾਂ ਦੇ ਭਵਿੱਖ ਨਾਲ ਜੁੜੇ ਸਵਾਲਾਂ ਨੂੰ ਫ਼ਿਲਮੀ ਕਲਾਕਾਰ, ਨਾਚ ਅਤੇ ਕੋਮਲ ਕਲਾਵਾਂ ਵਾਲਿਆਂ ਵੱਲੋਂ ਨਹੀਂ, ਸਗੋਂ ਨਹਿਰੂ-ਗਾਂਧੀ-ਪਟੇਲ ਦੇ ਵਰਸਾਂ ਵੱਲੋਂ ਮੁਖਾਤਬ ਹੋਣਾ ਬਣਦਾ ਹੈ।

ਦੱਸ ਦਈਏ ਕਿ ਸ਼ੁਕਰਵਾਰ ਸਵੇਰੇ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਬਹਿਸ ਦੀ ਚੁਨੌਤੀ ਨੂੰ ਕੰਗਨਾ ਰਣੌਤ ਨੇ ਸਵੀਕਾਰ ਕਰ ਲਿਆ ਹੈ। ਬਾਲੀਵੁੱਡ ਅਦਾਕਾਰਾ ਨੇ ਕਿਹਾ ਹੈ ਕਿ ਉਹ ਅੰਮ੍ਰਿਤਪਾਲ ਸਿੰਘ ਨਾਲ ਖਾਲਿਸਤਾਨ ਦੇ ਮੁੱਦੇ ਉਪਰ ਬਹਿਸ ਲਈ ਪੂਰੀ ਤਰ੍ਹਾਂ ਤਿਆਰ ਹੈ। ਕੰਗਨਾ ਨੇ ਟਵੀਟ ਕਰਕੇ ਦੱਸਿਆ ਹੈ ਕਿ ਉਸ ਨੂੰ ਅੰਮ੍ਰਿਤਪਾਲ ਦੀ ਚੁਨੌਤੀ ਮਨਜੂਰ ਹੈ। ਇਸ ਦੇ ਨਾਲ ਹੀ ਇੱਕ ਟਵਿੱਟ ਵਿੱਚ ਕੰਗਨਾ ਨੇ ਖਾਲਿਸਤਾਨੀ ਸਮਰਥਕਾਂ ਨੂੰ ਅੱਤਵਾਦੀ ਐਲਾਨਿਆ ਜਾਵੇ, ਬਾਰੇ ਕਿਹਾ ਸੀ।

ਹੋਰ ਪੜ੍ਹੋ:  Sacchin Shroff Wedding: ਤਲਾਕ ਤੋਂ ਬਾਅਦ 'ਤਾਰਕ ਮਹਿਤਾ' ਦੇ ਸਚਿਨ ਸ਼ਰੌਫ ਨੇ ਕੀਤਾ ਵਿਆਹ, ਸਾਹਮਣੇ ਆਈਆਂ ਵਿਆਹ ਦੀਆਂ ਤਸਵੀਰਾਂ

ਕੰਗਨਾ ਨੇ ਕਿਹਾ ਕਿ ਉਸ ਉਪਰ 6 ਸੰਮਨ, ਇੱਕ ਗ੍ਰਿਫਤਾਰੀ ਵਾਰੰਟ ਅਤੇ ਪੰਜਾਬ ਵਿੱਚ ਮੇਰੀਆਂ ਫਿਲਮਾਂ 'ਤੇ ਪਾਬੰਦੀ ਲਗਾਈ ਗਈ, ਮੇਰੀ ਕਾਰ 'ਤੇ ਹਮਲਾ ਕੀਤਾ ਗਿਆ, ਜੋ ਇਹ ਸਭ ਕੁੱਝ ਉਹ ਕੀਮਤ ਹੈ ਜੋ ਦੇਸ਼ ਨੂੰ ਇਕਜੁੱਟ ਰੱਖਣ ਲਈ ਰਾਸ਼ਟਰਵਾਦੀ ਨੂੰ ਚੁਕਾਉਣੀ ਪੈਂਦੀ ਹੈ...। ਭਾਰਤ ਸਰਕਾਰ ਨੇ ਖਾਲਿਸਤਾਨੀਆਂ ਨੂੰ ਅੱਤਵਾਦੀ ਘੋਸ਼ਿਤ ਕੀਤਾ ਹੈ ਅਤੇ ਜੇਕਰ ਸੰਵਿਧਾਨ ਵਿੱਚ ਵਿਸ਼ਵਾਸ ਕਰੋ, ਤਾਂ ਤੁਹਾਨੂੰ ਇਸ ਮਾਮਲੇ ਵਿੱਚ ਬਹੁਤਾ ਸੋਚਣ ਦੀ ਲੋੜ ਨਹੀਂ ਹੈ...।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network