ਦਿਲਜੀਤ ਦੋਸਾਂਝ ਤੇ ਬੀ ਪਰਾਕ ਨੇ ਪੋਸਟ ਸ਼ੇਅਰ ਕਰ ਫੈਨਜ਼ ਨੂੰ ਦਿੱਤੀ ਮਹਾਂਸ਼ਿਵਰਾਤਰੀ ਦੀ ਦਿੱਤੀ ਵਧਾਈ

ਅੱਜ ਦੇਸ਼ ਭਰ ਵਿੱਚ ਧੂਮਧਾਮ ਨਾਲ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਖ਼ਾਸ ਮੌਕੇ 'ਤੇ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਅਤੇ ਬੀ ਪਰਾਕ ਵੱਲੋਂ ਇਸ ਤਿਉਹਾਰ ਦੀਆਂ ਫੈਨਜ਼ ਨੂੰ ਖਾਸ ਤਰੀਕੇ ਨਾਲ ਵਧਾਈ ਦਿੱਤੀ ਗਈ ਹੈ। ਕਲਾਕਾਰ ਖਾਸ ਪੋਸਟ ਰਾਹੀਂ ਇਸ ਪਾਵਨ ਤਿਉਹਾਰ ਦਾ ਹਿੱਸਾ ਬਣੇ ਹਨ।

Written by  Pushp Raj   |  February 18th 2023 06:04 PM  |  Updated: February 18th 2023 06:04 PM

ਦਿਲਜੀਤ ਦੋਸਾਂਝ ਤੇ ਬੀ ਪਰਾਕ ਨੇ ਪੋਸਟ ਸ਼ੇਅਰ ਕਰ ਫੈਨਜ਼ ਨੂੰ ਦਿੱਤੀ ਮਹਾਂਸ਼ਿਵਰਾਤਰੀ ਦੀ ਦਿੱਤੀ ਵਧਾਈ

Diljit Dosanjh and B Praak Shivratri  wishes : ਅੱਜ ਦੇਸ਼ ਭਰ ਵਿੱਚ ਧੂਮਧਾਮ ਨਾਲ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੇ ਵਿਆਹ ਦਾ ਤਿਉਹਾਰ 'ਮਹਾਸ਼ਿਵਰਾਤਰੀ' ਵਾਲੇ ਪੂਰੇ ਦੇਸ਼ ਵਿੱਚ ਬੜੇ ਹੀ ਸ਼ਰਧਾ ਭਾਵ ਨਾਲ ਮਨਾਇਆ ਜਾਂਦਾ ਹੈ। ਇਸ ਦਾ ਖੁਮਾਰ ਨਾ ਸਿਰਫ ਬਾਲੀਵੁੱਡ ਸਗੋਂ ਪਾਲੀਵੁੱਡ ਸਿਤਾਰਿਆਂ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ। ਗਾਇਕ ਦਿਲਜੀਤ ਦੋਸਾਂਝ ਤੇ ਬੀ ਪਰਾਕ ਨੇ ਫੈਨਜ਼ ਨੂੰ ਸ਼ਿਵਰਾਤਰੀ ਦੀ ਵਧਾਈ ਦਿੱਤੀ ਹੈ।  


ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਅਤੇ ਬੀ ਪਰਾਕ ਵੱਲੋਂ ਇਸ ਤਿਉਹਾਰ ਦੀਆਂ ਫੈਨਜ਼ ਨੂੰ ਖਾਸ ਤਰੀਕੇ ਨਾਲ ਵਧਾਈ ਦਿੱਤੀ ਗਈ ਹੈ। ਕਲਾਕਾਰ ਖਾਸ ਪੋਸਟ ਰਾਹੀਂ ਇਸ ਪਾਵਨ ਤਿਉਹਾਰ ਦਾ ਹਿੱਸਾ ਬਣੇ ਹਨ।

ਗਾਇਕ ਬੀ ਪਰਾਕ ਨੇ ਖਾਸ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਜੈ ਹੋ ਮੇਰੇ ਸ਼ਿਵਾ... ਭੋਲੇ ਹਰ ਹਰ ਮਹਾਦੇਵ #mahashivratri ????❤️...।ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਫੈਨਜ਼ ਨੂੰ ਇੰਸਟਾਗ੍ਰਾਮ ਹੈਂਡਲ ਰਾਹੀਂ ਸ਼ਿਵਰਾਤਰੀ ਦੀ ਵਧਾਈ ਦਿੱਤੀ ਹੈ। ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾ ਸਟੋਰੀ ਵਿੱਚ ਭਗਵਾਨ ਸ਼ਿਵ ਦੀ ਤਸਵੀਰ ਸ਼ੇਅਰ ਕੀਤੀ ਹੈ। 


ਹੋਰ ਪੜ੍ਹੋ: Neeru Bajwa: ਕੀ ਨੀਰੂ ਬਾਜਵਾ ਕਰਨ ਜਾ ਰਹੀ ਹੈ ਹਾਲੀਵੁੱਡ 'ਚ ਡੈਬਿਊ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਵਰਕ ਫਰੰਟ ਦੀ ਗੱਲ ਕਰਿਏ ਤਾਂ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਚਮਕੀਲਾ ਦੀ ਸ਼ੂਟਿੰਗ ਵਿੱਚ ਵਿਅਸਤ ਹਨ। ਦੱਸ ਦੇਈਏ ਕਿ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ 'ਤੇ ਬਣ ਰਹੀ ਬਾਈਓਪਿਕ ਵਿੱਚ ਪਰੀਣੀਤੀ ਚੋਪੜਾ ਚਮਕੀਲਾ ਦੀ ਪਤਨੀ ਅਮਰਜੋਤ ਕੌਰ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਵੇਗੀ। ਇਸ ਫ਼ਿਲਮ ਵਿੱਚ ਕਲਾਕਾਰ ਕੀ ਕਮਾਲ ਦਿਖਾਉਂਦੇ ਹਨ। ਇਹ ਦੇਖਣਾ ਬੇਹੱਦ ਦਿਲਚਸਪ ਰਹੇਗਾ।


- PTC PUNJABI

You May Like This

Popular Posts

Live Channels
DOWNLOAD APP


© 2023 PTC Punjabi. All Rights Reserved.
Powered by PTC Network