Hrithik Roshan: ਰਿਤਿਕ ਰੌਸ਼ਨ ਨੂੰ ਗਰਲਫ੍ਰੈਂਡ ਸਬਾ ਅਜ਼ਾਦ ਨੇ ਸਭ ਦੇ ਸਾਹਮਣੇ ਕੀਤੀ ਕਿਸ, ਵੀਡੀਓ ਹੋਈ ਵਾਇਰਲ
ਇਨ੍ਹੀਂ ਦਿਨੀਂ ਰਿਤਿਕ ਰੌਸ਼ਨ ਅਦਕਾਰਾ ਤੇ ਗਾਇਕਾ ਸਬਾ ਆਜ਼ਾਦ ਨਾਲ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਚਰਚਾ 'ਚ ਹਨ। ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਰਿਤਿਕ ਰੌਸ਼ਨ ਤੇ ਸਬਾ ਦੀ ਇੱਕ ਰੋਮਾਂਟਿਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਦੋਵੇਂ ਕਿਸ ਕਰਦੇ ਹੋਏ ਨਜ਼ਰ ਆ ਰਹੇ ਹਨ।
Hrithik Roshan: ਰਿਤਿਕ ਰੌਸ਼ਨ ਨੂੰ ਗਰਲਫ੍ਰੈਂਡ ਸਬਾ ਅਜ਼ਾਦ ਨੇ ਸਭ ਦੇ ਸਾਹਮਣੇ ਕੀਤੀ ਕਿਸ, ਵੀਡੀਓ ਹੋਈ ਵਾਇਰਲ
Hrithik Roshan Saba Azad viral video: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਿਤਿਕ ਰੌਸ਼ਨ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ। ਇਨ੍ਹੀਂ ਦਿਨੀਂ ਰਿਤਿਕ ਰੌਸ਼ਨ ਅਦਕਾਰਾ ਤੇ ਗਾਇਕਾ ਸਬਾ ਆਜ਼ਾਦ ਨਾਲ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਚਰਚਾ 'ਚ ਹਨ। ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਰਿਤਿਕ ਰੌਸ਼ਨ ਤੇ ਸਬਾ ਦੀ ਇੱਕ ਰੋਮਾਂਟਿਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਦੋਵੇਂ ਕਿਸ ਕਰਦੇ ਹੋਏ ਨਜ਼ਰ ਆ ਰਹੇ ਹਨ।

ਦਰਅਸਲ ਪੈਪਰਾਜ਼ੀਸ ਨੇ ਸਵੇਰ ਮੁੰਬਈ ਏਅਰਪੋਰਟ 'ਤੇ ਇਸ ਜੋੜੇ ਨੂੰ ਸਪਾਟ ਕੀਤਾ ਸੀ। ਇਸ ਦੌਰਾਨ ਪੈਪਰਾਜ਼ੀ ਉਨ੍ਹਾਂ ਦੀਆਂ ਤਸਵੀਰਾਂ ਕਲਿੱਕ ਕਰਨ ਲੱਗੇ। ਰਿਤਿਕ ਰੌਸ਼ਨ ਕਿਤੇ ਜਾ ਰਹੇ ਸੀ ਅਤੇ ਉਨ੍ਹਾਂ ਦੀ ਪ੍ਰੇਮਿਕਾ ਸਬਾ ਉਨ੍ਹਾਂ ਏਅਰਪੋਰਟ 'ਤੇ ਡਰਾਪ ਕਰਨ ਲਈ ਆਈ ਸੀ। ਇਸ ਦੌਰਾਨ ਦੋਵਾਂ ਦਾ ਰੋਮਾਂਟਿਕ ਪਲ ਕੈਮਰੇ 'ਚ ਕੈਦ ਹੋ ਗਿਆ ਹੈ ਜੋ ਕਿ ਹੁਣ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਇਸ ਵਾਇਰਲ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਸਬਾ ਆਜ਼ਾਦ ਰਿਤਿਕ ਨੂੰ ਛੱਡਣ ਲਈ ਆਈ ਤਾਂ ਉਹ ਅਦਾਕਾਰ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਉਨ੍ਹਾਂ ਨੂੰ ਕਿਸ ਕਰਦੀ ਹੋਈ ਨਜ਼ਰ ਆਈ। ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀ ਹੈ। ਕਲਿੱਪ ਵਿੱਚ, ਰਿਤਿਕ ਰੋਸ਼ਨ ਨੇ ਹਰੇ ਰੰਗ ਦੀ ਟੀ-ਸ਼ਰਟ, ਸਲੇਟੀ ਜੈਕੇਟ ਅਤੇ ਕਾਲੇ ਰੰਗ ਦੀ ਕਾਰਗੋ ਪੈਂਟ ਪਹਿਨੀ ਹੋਏ ਦੇਖਿਆ ਜਾ ਸਕਦਾ ਹੈ। ਜਦੋਂ ਕਿ ਸਬਾ ਕ੍ਰੌਪ ਟਾਪ ਅਤੇ ਪੈਂਟ ਪਹਿਨੇ ਹੋਏ ਨਜ਼ਰ ਆ ਰਹੀ ਹੈ।
_bd5c632e766e60371b21fd08951bedc4_1280X720.webp)
ਹੋਰ ਪੜ੍ਹੋ: B Praak: ਮਸ਼ਹੂਰ ਗਾਇਕ ਬੀ ਪਰਾਕ ਜਲਦ ਹੀ ਅਜੇ ਦੇਵਗਨ ਨਾਲ ਕਰਨਗੇ ਕੰਮ, ਸਿੰਘਮ ਨੇ ਕੀਤੀ ਗਾਇਕ ਦੀ ਤਾਰੀਫ
ਰਿਤਿਕ ਰੌਸ਼ਨ ਅਤੇ ਸਬਾ ਆਜ਼ਾਦ ਦੇ ਰਿਲੇਸ਼ਨਸ਼ਿਪ ਦੀਆਂ ਅਫਵਾਹਾਂ ਪਿਛਲੇ ਸਾਲ ਫਰਵਰੀ 'ਚ ਸ਼ੁਰੂ ਹੋਈਆਂ ਸਨ ਜਦੋਂ ਦੋਵਾਂ ਨੂੰ ਡਿਨਰ ਡੇਟ 'ਤੇ ਦੇਖਿਆ ਗਿਆ ਸੀ। ਫਿਰ ਮਈ 'ਚ ਕਰਨ ਜੌਹਰ ਦੇ ਜਨਮਦਿਨ 'ਤੇ ਦੋਹਾਂ ਨੇ ਆਪਣੇ ਰਿਸ਼ਤੇ ਨੂੰ 'ਅਧਿਕਾਰਤ' ਐਲਾਨ ਕਰ ਦਿੱਤਾ। ਉਦੋਂ ਤੋਂ ਹੀ ਦੋਵੇਂ ਅਕਸਰ ਇਕੱਠੇ ਨਜ਼ਰ ਆਉਂਦੇ ਹਨ। ਕਦੇ ਦੋਵੇਂ ਡੇਟ 'ਤੇ ਬਾਹਰ ਜਾਂਦੇ ਹਨ ਤਾਂ ਕਦੇ ਛੁੱਟੀਆਂ ਦਾ ਆਨੰਦ ਲੈਂਦੇ ਹੋਏ ਨਜ਼ਰ ਆਉਂਦੇ ਹਨ।
ਜ਼ਿਕਰਯੋਗ ਹੈ ਕਿ ਰਿਤਿਕ ਰੋਸ਼ਨ ਦਾ ਪਹਿਲਾ ਵਿਆਹ ਸੁਜ਼ੈਨ ਖ਼ਾਨ ਨਾਲ ਹੋਇਆ ਸੀ। ਹਾਲਾਂਕਿ 2014 'ਚ ਦੋਹਾਂ ਦਾ ਤਲਾਕ ਹੋ ਗਿਆ ਸੀ। ਸੁਜ਼ੈਨ ਇਨ੍ਹੀਂ ਦਿਨੀਂ ਅਦਾਕਾਰ ਅਰਸਲਾਨ ਗੋਨੀ ਨੂੰ ਡੇਟ ਕਰ ਰਹੀ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
