B Praak: ਮਸ਼ਹੂਰ ਗਾਇਕ ਬੀ ਪਰਾਕ ਜਲਦ ਹੀ ਅਜੇ ਦੇਵਗਨ ਨਾਲ ਕਰਨਗੇ ਕੰਮ, ਸਿੰਘਮ ਨੇ ਕੀਤੀ ਗਾਇਕ ਦੀ ਤਾਰੀਫ

ਮਸ਼ਹੂਰ ਪੰਜਾਬੀ ਗਾਇਕ ਬੀ ਪਰਾਕ ਮੁੜ ਇੱਕ ਵਾਰ ਫਿਰ ਤੋਂ ਬਾਲੀਵੁੱਡ ਮਿਊਜ਼ਿਕ ਇੰਡਸਟਰੀ 'ਚ ਆਪਣੀ ਗਾਇਕੀ ਦਾ ਜਾਦੂ ਬਿਖੇਰਨ ਲਈ ਤਿਆਰ ਹਨ। ਦੱਸ ਦੇਈਏ ਕਿ ਗਾਇਕ ਬੀ ਪਰਾਕ ਜਲਦ ਹੀ ਅਜੇ ਦੇਵਗਨ ਨਾਲ ਕੰਮ ਕਰਦੇ ਹੋਏ ਨਜ਼ਰ ਆਉਣਗੇ।

Reported by: PTC Punjabi Desk | Edited by: Pushp Raj  |  February 28th 2023 05:19 PM |  Updated: February 28th 2023 05:19 PM

B Praak: ਮਸ਼ਹੂਰ ਗਾਇਕ ਬੀ ਪਰਾਕ ਜਲਦ ਹੀ ਅਜੇ ਦੇਵਗਨ ਨਾਲ ਕਰਨਗੇ ਕੰਮ, ਸਿੰਘਮ ਨੇ ਕੀਤੀ ਗਾਇਕ ਦੀ ਤਾਰੀਫ

B Praak collaborate with Ajay Devgn: ਮਸ਼ਹੂਰ ਪੰਜਾਬੀ ਗਾਇਕ ਬੀ ਪਰਾ ਮੁੜ ਇੱਕ ਵਾਰ ਫਿਰ ਤੋਂ ਬਾਲੀਵੁੱਡ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਗਾਇਕੀ ਦਾ ਜਾਦੂ ਬਿਖੇਰਨ ਲਈ ਤਿਆਰ ਹਨ। ਜਲਦ ਹੀ ਬੀ ਪ੍ਰਾਕ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨਾਲ ਉਨ੍ਹਾਂ ਦੇ ਅਗਲੇ ਪ੍ਰੋਜੈਕਟ ਵਿੱਚ ਕੰਮ ਕਰਦੇ ਹੋਏ ਦਿਖਾਈ ਦੇਣਗੇ। ਇਸ ਦੀ ਜਾਣਕਾਰੀ  ਬੀ ਪਰਾਕ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ ਹੈ। ਖ਼ਾਸ ਗੱਲ ਇਹ ਹੈ ਕਿ ਅਜੇ ਦੇਵਗਨ ਨੇ ਬੀ ਪਰਾਕ ਦੀ ਇਸ ਪੋਸਟ 'ਤੇ ਆਪਣਾ ਰਿਐਕਸ਼ਨ ਦਿੱਤਾ ਹੈ ਤੇ ਉਨ੍ਹਾਂ ਦੀ ਜਮ ਕੇ ਤਾਰੀਫ ਕੀਤੀ ਹੈ। 

ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਬੀ ਪਰਾਕ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੀਆਂ ਗੱਲ੍ਹਾਂ ਸ਼ੇਅਰ ਕਰਦੇ ਰਹਿੰਦੇ ਹਨ। ਵੱਡੀ ਗਿਣਤੀ 'ਚ ਫੈਨਜ਼ ਗਾਇਕ 'ਤੇ ਪਿਆਰ ਲੁੱਟਾਉਂਦੇ ਹਨ। 

ਹਾਲ ਹੀ ਵਿੱਚ ਬੀ ਪਰਾਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਅਜੇ ਦੇਵਗਨ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਕੈਪਸ਼ਨ ਵਿੱਚ ਲਿਖਿਆ, " 2023 ਦੀ  ਸਭ ਤੋਂ ਵਧੀਆ ਸ਼ੁਰੂਆਤ ਕਰ ਰਿਹਾ ਹਾਂ, ਸਰਬਸ਼ਕਤੀਮਾਨ @ajaydevgn Paaji ਪਾਜੀ ਤੁਹਾਡਾ ਧੰਨਵਾਦ ਭਰੋਸਾ ਕਰਨ ਅਤੇ ਮੈਨੂੰ ਤੁਹਾਡੀ ਖ਼ੁਦ ਦੀ ਨਿਰਦੇਸ਼ਿਤ ਫ਼ਿਲਮ #ਭੋਲਾ ਲਈ ਗਾਉਣ ਦਾ ਇਹ ਮੌਕਾ ਦੇਣ ਲਈ ਇਹ ਮੇਰਾ ਇੱਕ ਸੁਫਨਾ ਸੀ ਜੋ ਸੱਚ ਹੋਇਆ❤️❤️???????????????? #harharmahadev #fanmoment...

ਬੀ ਪ੍ਰਾਕ ਨਾਲ ਕੰਮ ਕਰਨ ਲਈ ਬੇਹੱਦ ਉਤਸ਼ਾਹਿਤ ਨਜ਼ਰ ਆਏ ਅਜੇ ਦੇਵਗਨ

ਜਿੱਥੇ ਇੱਕ ਪਾਸੇ ਬੀ ਪਰਾਕ ਬਾਲੀਵੁੱਡ ਦੇ ਸਿੰਘਮ ਨਾਲ ਕੰਮ ਕਰਨ ਨੂੰ ਲੈ ਬੇਹੱਦ ਖੁਸ਼ ਹਨ, ਉੱਥੇ ਅਜੇ ਦੇਵਗਨ ਨੇ ਵੀ ਗਾਇਕ ਦੀ ਇਸ ਪੋਸਟ ਨੂੰ ਆਪਣੀ ਇੰਸਟਾ ਸਟੋਰੀ ਵਿੱਚ ਸ਼ੇਅਰ ਕੀਤਾ ਹੈ। ਬੀ ਪਰਾਕ ਦੀ ਪੋਸਟ ਸ਼ੇਅਰ ਕਰਦੇ ਹੋਏ ਅਜੇ ਦੇਵਗਨ ਨੇ ਲਿਖਿਆ, "ਮੇਰੀ ਖੁਸ਼ਕਿਮਸਤੀ ਹੈ ਕਿ ਮੈਂ ਤੁਹਾਡੇ ਨਾਲ ਕੰਮ ਕਰ ਰਿਹਾ...ਤੁਹਾਡੀ ਆਵਾਜ਼ ਮੇਰੇ ਪਸੰਦੀਦਾ ਗੀਤ ਨੂੰ ਹੋਰ ਵੀ ਖਾਸ ਬਣਾਵੇਗੀ..."

ਹੋਰ ਪੜ੍ਹੋ: PhysicsWallah ਦੇ ਫਾਊਂਡਰ ਅਲਖ ਪਾਂਡੇ ਦੀ ਵੈਂਡਿੰਗ ਰਿਸੈਪਸ਼ਨ 'ਚ ਸ਼ਾਰਕ ਟੈਂਕ ਦੇ ਜੱਜ ਅਮਨ ਤੋਂ ਲੈ ਕੇ ਐਮਬੀਏ ਚਾਹ ਵਾਲਾ ਸਣੇ ਪਹੁੰਚੇ ਕਈ ਸੈਲਬਸ, ਵੇਖੋ ਤਸਵੀਰਾਂ

 ਦੱਸ ਦੇਈਏ ਕਿ ਅਜੇ ਦੇਵਗਨ ਨੂੰ ਆਪਣੀ ਆਉਣ ਵਾਲੀ ਫ਼ਿਲਮ 'ਭੋਲਾ' ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ ਤੇ ਇਸ ਤੋਂ ਬਹੁਤ ਉਮੀਦਾਂ ਕਰ ਰਹੇ ਹਨ। ਇਹ ਫ਼ਿਲਮ 30 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾ ਫ਼ਿਲਮ ਦਾ ਗੀਤ ਨਜ਼ਰ ਲੱਗ ਜਾਏਗੀ ਤੇ ਟੀਜ਼ਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਖ਼ਾਸ ਗੱਲ ਇਹ ਹੈ ਕਿ ਇਸ ਫ਼ਿਲਮ ਨੂੰ ਅਜੇ ਦੇਵਗਨ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ।  

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network