ਇੰਦਰਜੀਤ ਨਿੱਕੂ ਨੇ ਪਤਨੀ ਦੇ ਨਾਲ ਤਸਵੀਰ ਕੀਤੀ ਸਾਂਝੀ, ਕਿਹਾ ‘ਤੂੰ ਜ਼ਿੰਦਗੀ ‘ਚ ਆ ਕੇ ਮੇਰੀ ਜ਼ਿੰਦਗੀ ਸਵਾਰੀ ਏ’
ਇੰਦਰਜੀਤ ਨਿੱਕੂ (Inderjit Nikku) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪਤਨੀ ਦੇ ਨਾਲ ਇੱਕ ਰੋਮਾਂਟਿਕ ਤਸਵੀਰ ਸਾਂਝੀ ਕੀਤੀ ਹੈ ।
ਇੰਦਰਜੀਤ ਨਿੱਕੂ ਨੇ ਪਤਨੀ ਦੇ ਨਾਲ ਤਸਵੀਰ ਕੀਤੀ ਸਾਂਝੀ, ਕਿਹਾ ‘ਤੂੰ ਜ਼ਿੰਦਗੀ ‘ਚ ਆ ਕੇ ਮੇਰੀ ਜ਼ਿੰਦਗੀ ਸਵਾਰੀ ਏ’
ਇੰਦਰਜੀਤ ਨਿੱਕੂ (Inderjit Nikku) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹ ਸੋਸ਼ਲ ਮੀਡੀਆ ‘ਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪਤਨੀ ਦੇ ਨਾਲ ਇੱਕ ਰੋਮਾਂਟਿਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਤੂੰ ਜ਼ਿੰਦਗੀ ‘ਚ ਆ ਕੇ ਮੇਰੀ ਜ਼ਿੰਦਗੀ ਸਵਾਰੀ ਏ ਲਵ ਯੂ ਮਾਈ ਚੁਲਬੁਲੀ’। ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ਤਸਵੀਰ ਨੂੰ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਪੜ੍ਹੋ : ਸੁਤੇਜ ਪੰਨੂ ਵੱਲੋਂ ਖਿੱਚੀਆਂ ਗਈਆਂ ਬਜ਼ੁਰਗਾਂ ਦੀਆਂ ਇਹ ਤਸਵੀਰਾਂ ਬਣਾ ਦੇਣਗੀਆਂ ਤੁਹਾਡਾ ਦਿਨ, ਵੇਖੋ ਖੂਬਸੂਰਤ ਤਸਵੀਰਾਂ
ਨਿੱਕੂ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਕਈ ਹਿੱਟ ਗੀਤ
ਇੰਦਰਜੀਤ ਨਿੱਕੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਪਰ ਉਨ੍ਹਾਂ ਦੇ ਕੁਝ ਕੁ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਪੰਜੇਬਾਂ ਵਾਲੀ ਕੋਣ ਏ’, ‘ਕਾਲਜ ਦੇ ਵਿੱਚ ਪੜ੍ਹਦੇ ਹਾਂ’, ‘ਬਾਪੂ ਕੋਲੋਂ ਮਿਲੀ ਸਰਦਾਰੀ’, ‘ਰੋਣਾ ਛੱਡਤਾ’ ‘ਸ਼ੁਦਾਈ’ ਸਣੇ ਕਈ ਹਿੱਟ ਗੀਤ ਗਾਏ ਹਨ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ।
_768703e70a52d92acf6cf637df9cca4a_1280X720.webp)
ਮਾੜੇ ਹਾਲਾਤਾਂ ‘ਚੋਂ ਵੀ ਲੰਘਿਆ ਗਾਇਕ
ਇੰਦਰਜੀਤ ਨਿੱਕੂ ਦਾ ਕੁਝ ਮਹੀਨੇ ਪਹਿਲਾਂ ਇੱਕ ਵੀਡੀਓ ਵਾਇਰਲ ਹੋਇਆ ਸੀ । ਇਸ ਵੀਡੀਓ ‘ਚ ਇੰਦਰਜੀਤ ਨਿੱਕੂ ਬਾਗੇਸ਼ਵਰ ਧਾਮ ਵਿਖੇ ਬਾਬੇ ਦੀ ਸ਼ਰਨ ‘ਚ ਨਜ਼ਰ ਆਏ ਸਨ ।

ਇਸ ਵੀਡੀਓ ‘ਚ ਗਾਇਕ ਆਪਣੇ ਆਰਥਿਕ ਹਾਲਾਤਾਂ ਬਾਰੇ ਦੱਸਦੇ ਹੋਏ ਭਾਵੁਕ ਹੁੰਦੇ ਹੋਏ ਨਜ਼ਰ ਆਇਆ ਸੀ ।ਜਿਸ ਤੋਂ ਬਾਅਦ ਕਈ ਗਾਇਕ ਅਤੇ ਅਦਾਕਾਰ ਇੰਦਰਜੀਤ ਨਿੱਕੂ ਦੇ ਸਮਰਥਨ ‘ਚ ਅੱਗੇ ਆਏ ਸਨ । ਹੁਣ ਮੁੜ ਤੋਂ ਇੰਡਸਟਰੀ ‘ਚ ਉਹ ਸਰਗਰਮ ਹਨ ਅਤੇ ਉਹ ਲਗਾਤਾਰ ਦੇਸ਼ ਵਿਦੇਸ਼ ‘ਚ ਸ਼ੋਅ ਕਰ ਰਹੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
