ਜੱਸੀ ਗਿੱਲ ਨੇ ਆਪਣੀ ਧੀ ਦੇ ਨਾਲ ਕਿਊਟ ਤਸਵੀਰਾਂ ਕੀਤੀਆਂ ਸਾਂਝੀਆਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

ਜੱਸੀ ਗਿੱਲ ਦੀਆਂ ਆਪਣੀ ਧੀ ਦੇ ਨਾਲ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਗਾਇਕ ਆਪਣੀ ਧੀ ਦੇ ਨਾਲ ਸਮਾਂ ਬਿਤਾਉਂਦਾ ਹੋਇਆ ਨਜ਼ਰ ਆ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸ਼ਕਾਂ ਦੇ ਨਾਲ-ਨਾਲ ਕਈ ਸੈਲੀਬ੍ਰੇਟੀਜ਼ ਦੇ ਵੱਲੋਂ ਵੀ ਇਸ ‘ਤੇ ਰਿਐਕਸ਼ਨ ਦਿੱਤੇ ਗਏ ਹਨ ।

Written by  Shaminder   |  February 27th 2023 01:14 PM  |  Updated: February 27th 2023 01:14 PM

ਜੱਸੀ ਗਿੱਲ ਨੇ ਆਪਣੀ ਧੀ ਦੇ ਨਾਲ ਕਿਊਟ ਤਸਵੀਰਾਂ ਕੀਤੀਆਂ ਸਾਂਝੀਆਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

ਜੱਸੀ ਗਿੱਲ ਦੀਆਂ ਆਪਣੀ ਧੀ ਦੇ ਨਾਲ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਗਾਇਕ ਆਪਣੀ ਧੀ ਦੇ ਨਾਲ ਸਮਾਂ ਬਿਤਾਉਂਦਾ ਹੋਇਆ ਨਜ਼ਰ ਆ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸ਼ਕਾਂ ਦੇ ਨਾਲ-ਨਾਲ ਕਈ ਸੈਲੀਬ੍ਰੇਟੀਜ਼ ਦੇ ਵੱਲੋਂ ਵੀ ਇਸ ‘ਤੇ ਰਿਐਕਸ਼ਨ ਦਿੱਤੇ ਗਏ ਹਨ । 

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਸ਼ਿਵ ਮੰਦਰ ‘ਚ ਟੇਕਿਆ ਮੱਥਾ, ਭੋਲੇ ਨਾਥ ਦਾ ਲਿਆ ਆਸ਼ੀਰਵਾਦ

ਅਦਾਕਾਰ ਰਘਵੀਰ ਬੋਲੀ ਨੇ ਹਾਰਟ ਅਤੇ ਫੁੱਲਾਂ ਵਾਲਾ ਇਮੋਜੀ ਪੋਸਟ ਕਰਦੇ ਹੋਏ ਇਨ੍ਹਾਂ ਤਸਵੀਰਾਂ ‘ਤੇ ਰਿਐਕਸ਼ਨ ਦਿੱਤਾ। ਜਦੋਂ ਕਿ ਅਰਮਾਨ ਬੇਦਿਲ ਨੇ ਹਾਰਟ ਵਾਲਾ ਇਮੋਜੀ ਪੋਸਟ ਕੀਤਾ ਹੈ ।

ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਹੇ ਇਹ ਹਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ, ਕੀ ਤੁਸੀਂ ਪਛਾਣਿਆ !

ਬਤੌਰ ਗਾਇਕ ਕੀਤੀ ਕਰੀਅਰ ਦੀ ਸ਼ੁਰੂਆਤ

ਜੱਸੀ ਗਿੱਲ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਇਸ ਤੋਂ ਬਾਅਦ ਹੌਲੀ-ਹੌਲੀ ਉਸ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਅਦਾਕਾਰੀ ਦੇ ਖੇਤਰ ‘ਚ ਵੀ ਉਸ ਦਾ ਸਿੱਕਾ ਚੱਲ ਪਿਆ । ਹੁਣ ਉਹ ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਨਜ਼ਰ ਆਉਂਦੇ ਹਨ । ਕੰਗਨਾ ਰਣੌਤ ਦੇ ਨਾਲ ਉਨ੍ਹਾਂ ਦੀ ਫ਼ਿਲਮ ‘ਪੰਗਾ’ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ‘ਮਿਸਟਰ ਐਂਡ ਮਿਸਿਜ਼-420, ਦਿਲ ਵਿਲ,ਪਿਆਰ ਵਿਆਰ, ਪੰਗਾ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।

ਗਾਇਕੀ ਦੇ ਖੇਤਰ ‘ਚ ਜਗ੍ਹਾ ਬਨਾਉਣ ਲਈ ਕੀਤੀ ਕਰੜੀ ਮਿਹਨਤ

ਜੱਸੀ ਗਿੱਲ ਨੂੰ ਗਾਉਣ ਦਾ ਸ਼ੌਂਕ ਸੀ ਅਤੇ ਆਪਣੇ ਇਸ ਹੁਨਰ ਦਾ ਪ੍ਰਦਰਸ਼ਨ ਉਹ ਆਪਣੇ ਕਾਲਜ ‘ਚ ਹੋਣ ਵਾਲੇ ਯੂਥ ਫੈਸਟੀਵਲ ਦੇ ਦੌਰਾਨ ਕਰਦੇ ਰਹਿੰਦੇ ਸਨ । ਉਨ੍ਹਾਂ ਦੀ ਮਾਂ ਦੁੱਧ ਵੇਚ ਕੇ ਅਕਸਰ ਉਸ ਤੋਂ ਮਿਲਣ ਵਾਲੇ ਪੈਸੇ ਜੱਸੀ ਗਿੱਲ ਨੂੰ ਦਿੰਦੇ ਹੁੰਦੇ ਸਨ ਤਾਂ ਕਿ ਉਹ ਆਪਣੀ ਗਾਇਕੀ ਦੇ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਲੋੜੀਂਦੀਆਂ ਚੀਜ਼ਾਂ ਖਰੀਦ ਸਕਣ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network