Jaswinder Bhalla: ਜਸਵਿੰਦਰ ਭੱਲਾ ਨੇ ਲਿਪਸਟਿਕ 'ਤੇ ਬਣਾਈ ਫਨੀ ਸ਼ਾਇਰੀ, ਕਿਹਾ- ਬੁੱਲ੍ਹਾਂ 'ਤੇ ਲੱਗ ਜਾਏ ਤਾਂ ਦੰਦ ਖਿੱੜ ਜਾਂਦੇ ਹਨ ਤੇ ਜੇ ਕਮੀਜ਼ 'ਤੇ ਲੱਗੇ ਤਾਂ..
ਆਪਣੀ ਹਾਸੇ ਭਰੀਆਂ ਗੱਲਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਕਾਮੇਡੀ ਅਦਾਕਾਰ ਜਸਵਿੰਦਰ ਭੱਲਾ ਨੇ ਹਾਲ ਹੀ ਵਿੱਚ ਵਿੱਚ ਲਿਪਸਟਿਕ ਉੱਤੇ ਫਨੀ ਸ਼ਾਇਰੀ ਕੀਤੀ ਹੈ। ਫੈਨਜ਼ ਉਨ੍ਹਾਂ ਦੀ ਇਸ ਫਨੀ ਸ਼ਾਇਰੀ ਦਾ ਭਰਪੂਰ ਲੈਂਦੇ ਹੋਏ ਨਜ਼ਰ ਆ ਰਹੇ ਹਨ।
Jaswinder Bhalla: ਜਸਵਿੰਦਰ ਭੱਲਾ ਨੇ ਲਿਪਸਟਿਕ 'ਤੇ ਬਣਾਈ ਫਨੀ ਸ਼ਾਇਰੀ, ਕਿਹਾ- ਬੁੱਲ੍ਹਾਂ 'ਤੇ ਲੱਗ ਜਾਏ ਤਾਂ ਦੰਦ ਖਿੱੜ ਜਾਂਦੇ ਹਨ ਤੇ ਜੇ ਕਮੀਜ਼ 'ਤੇ ਲੱਗੇ ਤਾਂ..
Jaswinder Bhalla funny shayri on Lipstick: ਮਸ਼ਹੂਰ ਪੰਜਾਬੀ ਕਾਮੇਡੀਅਨ ਤੇ ਅਦਾਕਾਰ ਜਸਵਿੰਦਰ ਭੱਲਾ ਅਕਸਰ ਆਪਣੀ ਹਾਸੇ ਭਰੀ ਗੱਲਾਂ ਨਾਲ ਫੈਨਜ਼ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਂਦੇ ਹਨ। ਹਾਲ ਹੀ ਵਿੱਚ ਜਸਵਿੰਦਰ ਭੱਲਾ ਨੇ ਬੇਹੱਦ ਦਿਲਚਸਪ ਅੰਦਾਜ਼ ਵਿੱਚ ਮਹਿਲਾਵਾਂ ਦੀ ਲਿਪਸਟਿਕ ਉੱਤੇ ਸ਼ਾਇਰੀ ਕੀਤੀ ਹੈ, ਇਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

ਦੱਸ ਦਈਏ ਕਿ ਟੀਵੀ ਪ੍ਰੋਗਰਾਮਾਂ ਤੇ ਫ਼ਿਲਮਾਂ 'ਚ ਐਕਟਿਵ ਰਹਿਣ ਦੇ ਨਾਲ -ਨਾਲ ਜਸਵਿੰਦਰ ਭੱਲਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੀ ਫਨੀ ਵੀਡੀਓਜ਼ ਰਾਹੀਂ ਫੈਨਜ਼ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਂਦੇ ਹਨ। ਹਾਲ ਹੀ ਵਿੱਚ ਜਸਵਿੰਦਰ ਭੱਲਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਵਿੱਚ ਉਨ੍ਹਾਂ ਨੇ ਕੁਝ ਅਜਿਹਾ ਲਿਖਿਆ ਹੈ ਜਿਸ ਨੂੰ ਵੇਖ ਕੇ ਕੋਈ ਵੀ ਬਿਨਾਂ ਮੁਸਕੁਰਾਏ ਨਹੀਂ ਰਹਿ ਸਕਦਾ।
ਦਰਅਸਲ, ਜਸਵਿੰਦਰ ਭੱਲਾ ਵੱਲੋਂ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਗਈ ਇਹ ਪੋਸਟ ਬੇਹੱਦ ਹਾਸੇ ਭਰੀ ਹੈ। ਇਸ ਦੇ ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ, "ਲਿਪਸਟਿਕ … ਡਬਲ ਸਟੈਂਡਰਡ ????... ਤਸਵੀਰ ਉੱਪਰ ਕੁਝ ਲਾਈਨਾਂ 'ਚ ਕਲਾਕਾਰ ਨੇ ਲਿਖਿਆ, ਲਿਪਸਟਿਕ ਵੀ ਕਮਾਲ ਕੀ ਚੀਜ਼ ਹੁੰਦੀ ਹੈ... ਬੁੱਲ੍ਹਾਂ 'ਤੇ ਲੱਗ ਜਾਏ ਤੋ ਦੰਦ ਖਿੜ ਜਾਂਦੇ ਹਨ... ਤੇ ਜੇਕਰ ਕਮੀਜ਼ 'ਤੇ ਲੱਗ ਜਾਏ ਤਾਂ ਦੰਦ ਹਿੱਲ ਜਾਂਦੇ ਹਨ......।"
ਫੈਨਜ਼ ਜਸਵਿੰਦਰ ਭੱਲਾ ਵੱਲੋਂ ਸ਼ੇਅਰ ਕੀਤੀ ਗਈ ਇਸ ਪੋਸਟ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਇਸ ਦਾ ਆਨੰਦ ਮਾਣ ਰਹੇ ਹਨ। ਇਸ ਦੇ ਨਾਲ ਹੀ ਕਈ ਫੈਨਜ਼ ਨੇ ਕਲਾਕਾਰ ਦੀ ਇਸ ਪੋਸਟ 'ਤੇ ਕਮੈਂਟ ਕਰਦੇ ਹੋਏ ਉਨ੍ਹਾਂ ਦੇ ਹੱਸਮੁਖ ਸੁਭਾਅ ਤੇ ਫਨੀ ਸ਼ਾਇਰੀ ਦੀ ਤਾਰੀਫ ਕੀਤੀ ਹੈ।
ਪੰਜਾਬੀ ਸਿਨੇਮਾ ਜਗਤ ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਆਪਣੀ ਕਾਮੇਡੀ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ। ਖਾਸ ਗੱਲ ਇਹ ਹੈ ਕਿ 62 ਸਾਲ ਦੀ ਉਮਰ ਵਿੱਚ ਵੀ ਕਲਾਕਾਰ ਫਿਲਮਾਂ ਅਤੇ ਕਾਮੇਡੀ ਵਿੱਚ ਆਪਣਾ ਹੁਨਰ ਦਿਖਾਉਂਦੇ ਹੋਏ ਨਜ਼ਰ ਆਉਂਦੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
