Rakhi Sawant: ਰਾਖੀ ਸਾਵੰਤ ਤੇ ਸ਼ਰਲਿਨ ਨੇ ਆਦਿਲ ਦੇ ਖਿਲਾਫ ਕੇਸ ਕਰਨ ਵਾਲੀ ਕੁੜੀ ਦਾ ਕੀਤਾ ਸਮਰਥਨ, ਮੈਸੂਰ ਲਈ ਹੋਈਆਂ ਰਵਾਨਾ

ਰਾਖੀ ਸਾਵੰਤ ਤੇ ਸ਼ਰਲਿਨ ਚੋਪੜਾ ਆਪਣੀ ਦੁਸ਼ਮਨੀ ਭੁਲਾ ਕੇ ਦੋਸਤ ਬਣ ਚੁੱਕੀਆਂ ਹਨ। ਇੱਕ ਵਾਰ ਫਿਰ ਤੋਂ ਰਾਖੀ ਸਾਵੰਤ ਤੇ ਸ਼ਰਲਿਨ ਚੋਪੜਾ ਇੱਕਠੇ ਆਦਿਲ ਦੇ ਖਿਲਾਫ ਐਫਆਈਆਰ ਕਰਨ ਵਾਲੀ ਇਰਾਨੀ ਕੁੜੀ ਦਾ ਸਰਮਥਨ ਕਰਦੀਆਂ ਹੋਈਆਂ ਨਜ਼ਰ ਆਈਆਂ।

Written by  Pushp Raj   |  February 23rd 2023 11:11 AM  |  Updated: February 23rd 2023 01:00 PM

Rakhi Sawant: ਰਾਖੀ ਸਾਵੰਤ ਤੇ ਸ਼ਰਲਿਨ ਨੇ ਆਦਿਲ ਦੇ ਖਿਲਾਫ ਕੇਸ ਕਰਨ ਵਾਲੀ ਕੁੜੀ ਦਾ ਕੀਤਾ ਸਮਰਥਨ, ਮੈਸੂਰ ਲਈ ਹੋਈਆਂ ਰਵਾਨਾ

Rakhi Sawant and Adil Khan controversy: ਬਾਲੀਵੁੱਡ ਦੀ ਐਂਟਰਟੇਨਮੈਂਟ ਕੁਈਨ ਰਾਖੀ ਸਾਵੰਤ ਦੇ ਪਤੀ ਆਦਿਲ ਖ਼ਾਨ ਦੁਰਾਨੀ ਦੀਆਂ ਮੁਸੀਬਤਾਂ ਅਜੇ ਵੀ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਜਲਦੀ ਹੀ ਉਸ ਨੂੰ ਇੱਕ ਹੋਰ ਅਦਾਲਤੀ ਕੇਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਸਲ 'ਚ ਰਾਖੀ ਸਾਵੰਤ ਦੇ ਪਤੀ ਆਦਿਲ ਦੇ ਖਿਲਾਫ ਇੱਕ ਈਰਾਨੀ ਕੁੜੀ ਨੇ ਐਫਆਈਆਰ ਦਰਜ ਕਰਵਾਈ ਸੀ। ਹੁਣ ਰਾਖੀ ਸਾਵੰਤ ਤੇ ਸ਼ਰਲਿਨ ਚੋਪੜਾ ਦੋਵੇਂ ਇਸ ਕੁੜੀ ਦੇ ਸਮਰਥਨ ਵਿੱਚ ਆ ਗਈਆਂ ਹਨ। ਸ਼ਿਕਾਇਤ ਦੇ ਦੌਰਾਨ ਉਸ ਕੁੜੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਫਾਰਮੇਸੀ ਦੀ ਪੜ੍ਹਾਈ ਕਰਨ ਲਈ ਮੈਸੂਰ ਆਈ ਸੀ ਅਤੇ ਇਸ ਦੌਰਾਨ ਉਸ ਦੀ ਮੁਲਾਕਾਤ ਆਦਿਲ ਨਾਲ ਹੋਈ। ਕੁਝ ਸਮੇਂ ਤੋਂ ਇਹ ਲੜਕੀ ਅਤੇ ਆਦਿਲ ਇੱਕ-ਦੂਜੇ ਨਾਲ ਰਿਲੇਸ਼ਨਸ਼ਿਪ 'ਚ ਰਹੇ। ਇਸ ਦੌਰਾਨ ਦੋਹਾਂ ਵਿਚਾਲੇ ਸਰੀਰਕ ਸਬੰਧ ਸਨ। ਹੁਣ ਉਸ ਕੁੜੀ ਨੇ ਆਦਿਲ ਦੇ ਖਿਲਾਫ ਜਬਰ ਜਨਾਹ ਤੇ ਉਸ ਨੂੰ ਧੋਖਾ ਦੇਣ ਦਾ ਮਾਮਲਾ ਦਰਜ ਕਰਵਾਇਆ ਹੈ। 

ਮੀਡੀਆ ਰਿਪੋਰਟਸ ਦੇ ਮੁਤਾਬਕ ਆਦਿਲ ਦੇ ਖਿਲਾਫ ਆਈਪੀਸੀ ਦੀ ਧਾਰਾ 376 ਦੇ ਤਹਿਤ ਮੈਸੂਰ ਦੇ ਵੀਵੀ ਪੁਰਮ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਇੱਕ ਆਨਲਾਈਨ ਪੋਰਟਲ ਨੂੰ ਦਿੱਤੇ ਇੰਟਰਵਿਊ 'ਚ ਰਾਖੀ ਅਤੇ ਸ਼ਰਲਿਨ ਚੋਪੜਾ ਨੇ ਦੱਸਿਆ ਕਿ ਆਦਿਲ ਨੇ ਉਸ ਕੁੜੀ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਰਾਖੀ ਤੇ ਸ਼ਰਲਿਨ ਨੇ ਇਹ ਵੀ ਦੱਸਿਆ ਕਿ ਉਹ ਉਸ ਇਰਾਨੀ ਕੁੜੀ ਦਾ ਨੈਤਿਕ ਤੌਰ 'ਤੇ ਸਮਰਥਨ ਕਰਦਿਆਂ ਹਨ। ਦੋਹਾਂ ਨੇ ਇਹ ਵੀ ਕਿਹਾ ਕਿ ਉਹ ਦੋਵੇਂ ਜਲਦ ਹੀ ਮੈਸੂਰ ਜਾਣਗੀਆਂ। 


ਆਦਿਲ ਨੂੰ ਨਹੀਂ ਮਿਲੀ ਜ਼ਮਾਨਤ 

ਦੱਸ ਦੇਈਏ ਕਿ ਆਦਿਲ ਖਾਨ ਦੁਰਾਨੀ ਨੂੰ ਹੁਣ ਤੱਕ ਜ਼ਮਾਨਤ ਨਹੀਂ ਮਿਲ ਸਕੀ ਹੈ। ਹੁਣ ਵੀ ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਆਦਿਲ ਅਤੇ ਰਾਖੀ ਦਾ ਰਿਸ਼ਤਾ ਟੁੱਟਣ ਤੋਂ ਬਾਅਦ, ਸ਼ਰਲਿਨ ਚੋਪੜਾ ਨੇ ਰਾਖੀ ਵੱਲ ਦੋਸਤੀ ਦਾ ਹੱਥ ਵਧਾਇਆ ਹੈ। ਹੁਣ ਦੋਵੇਂ ਇੱਕ ਵਾਰ ਫਿਰ ਚੰਗੇੀ ਦੋਸਤ ਬਣ ਗਈਆਂ ਹਨ। 


ਹੋਰ ਪੜ੍ਹੋ:  Watch Video: ਪੰਜਾਬੀ ਗਾਇਕ ਹਰਨੂਰ ਨੇ ਪਾਕਿਸਤਾਨ 'ਚ ਲਾਈਵ ਸ਼ੋਅ ਦੌਰਾਨ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ

ਰਾਖੀ ਦਾ ਕੁਝ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ  

ਰਾਖੀ ਸਾਵੰਤ ਨੇ ਕੁਝ ਮਹੀਨੇ ਪਹਿਲਾਂ ਆਦਿਲ ਨਾਲ ਵਿਆਹ ਕੀਤਾ ਸੀ। ਉਸ ਨੇ ਨਿਕਾਹ ਲਈ ਆਪਣਾ ਨਾਮ ਅਤੇ ਧਰਮ ਬਦਲ ਲਿਆ ਸੀ। ਧੋਖਾਧੜੀ ਦੇ ਨਾਲ-ਨਾਲ ਰਾਖੀ ਨੇ ਆਦਿਲ 'ਤੇ ਉਸ ਦੇ ਪੈਸੇ ਚੋਰੀ ਕਰਨ ਦਾ ਵੀ ਦੋਸ਼ ਲਗਾਇਆ। ਹਰ ਰੋਜ਼ ਰਾਖੀ ਮੀਡੀਆ ਦੇ ਸਾਹਮਣੇ ਆਪਣੇ ਵਿਆਹ ਬਾਰੇ ਕਈ ਖੁਲਾਸੇ ਕਰਦੀ ਨਜ਼ਰ ਆਉਂਦੀ ਹੈ।


- PTC PUNJABI

You May Like This

Popular Posts

Live Channels
DOWNLOAD APP


© 2023 PTC Punjabi. All Rights Reserved.
Powered by PTC Network