ਦਿਲਜੀਤ ਦੋਸਾਂਝ ਅਤੇ ਰਿਤਿਕ ਰੌਸ਼ਨ ਦਾ ਕੰਗਨਾ ਰਣੌਤ ਨੇ ਉਡਾਇਆ ਮਜ਼ਾਕ, ਕਿਹਾ ‘ਦੋਵਾਂ ਚੋਂ ਕੋਈ ਵੀ ਵਧੀਆ…’

ਕੰਗਨਾ ਰਣੌਤ (Kangna Ranaut) ਆਪਣੇ ਬੜਬੋਲੇ ਸੁਭਾਅ ਦੇ ਲਈ ਜਾਣੀ ਜਾਂਦੀ ਹੈ । ਉਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਉਹ ਅਕਸਰ ਆਪਣੇ ਬਿਆਨਾਂ ਕਰਕੇ ਚਰਚਾ ‘ਚ ਰਹਿੰਦੀ ਹੈ । ਹੁਣ ਉਸ ਨੇ ਅਦਾਕਾਰ ਰਿਤਿਕ ਰੋਸ਼ਨ (Hrithik Roshan) ਅਤੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ (Diljit Dosanjh) ਦਾ ਮਜ਼ਾਕ ਉਡਾਇਆ ਹੈ ।

Written by  Shaminder   |  February 22nd 2023 01:29 PM  |  Updated: February 22nd 2023 01:29 PM

ਦਿਲਜੀਤ ਦੋਸਾਂਝ ਅਤੇ ਰਿਤਿਕ ਰੌਸ਼ਨ ਦਾ ਕੰਗਨਾ ਰਣੌਤ ਨੇ ਉਡਾਇਆ ਮਜ਼ਾਕ, ਕਿਹਾ ‘ਦੋਵਾਂ ਚੋਂ ਕੋਈ ਵੀ ਵਧੀਆ…’

ਕੰਗਨਾ ਰਣੌਤ (Kangna Ranaut) ਆਪਣੇ ਬੜਬੋਲੇ ਸੁਭਾਅ ਦੇ ਲਈ ਜਾਣੀ ਜਾਂਦੀ ਹੈ । ਉਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਉਹ ਅਕਸਰ ਆਪਣੇ ਬਿਆਨਾਂ ਕਰਕੇ ਚਰਚਾ ‘ਚ ਰਹਿੰਦੀ ਹੈ । ਹੁਣ ਉਸ ਨੇ ਅਦਾਕਾਰ ਰਿਤਿਕ ਰੋਸ਼ਨ (Hrithik Roshan) ਅਤੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ (Diljit Dosanjh) ਦਾ ਮਜ਼ਾਕ ਉਡਾਇਆ ਹੈ ।

ਹੋਰ ਪੜ੍ਹੋ :  ਅਦਾਕਾਰਾ ਅਤੇ ਟੀਵੀ ਐਂਕਰ ਸੁਬੀ ਸੁਰੇਸ਼ ਦਾ 22 ਸਾਲ ਦੀ ਉਮਰ ‘ਚ ਦਿਹਾਂਤ

ਕੰਗਨਾ ਰਣੌਤ ਨੇ ਇੱਕ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਉਹ ਦਿਲਜੀਤ ਦੋਸਾਂਝ ਨੂੰ ਅਦਾਕਾਰ ਹੀ ਨਹੀਂ ਮੰਨਦੀ । ਉਸ ਨੇ ਟਵੀਟ ‘ਚ ਇਹ ਵੀ ਲਿਖਿਆ ਕਿ ਰਿਤਿਕ ਨੂੰ ਵਧੀਆ ਐਕਸ਼ਨ ਅਤੇ ਦਿਲਜੀਤ ਨੂੰ ਵਧੀਆ ਗਾਉਣਾ ਆਉਂਦਾ ਹੈ । ਦੋਵਾਂ ਵਿੱਚੋਂ ਕੋਈ ਵੀ ਵਧੀਆ ਐਕਟਰ ਨਹੀਂ ਹੈ । 

ਹੋਰ ਪੜ੍ਹੋ : ਗੁਰਦਾਸ ਮਾਨ ਨੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਕੀਤੀ ਮੁਲਾਕਾਤ, ਗਾਇਕ ਦੀ ਪਤਨੀ ਵੀ ਆਏ ਨਜ਼ਰ

ਫੈਨ ਦੇ ਟਵੀਟ ‘ਤੇ ਜਵਾਬ ਦਿੰਦੇ ਹੋਏ ਕੀਤਾ ਟਵੀਟ 

ਦਰਅਸਲ ਕੰਗਨਾ ਰਣੌਤ ਨੇ ਇੱਕ ਟਵੀਟ ਦਾ ਰਿਪਲਾਈ ਕੀਤਾ ਸੀ । ਜਿਸ ‘ਚ ਕਿਸੇ ਪ੍ਰਸ਼ੰਸਕ ਨੇ ਅਦਾਕਾਰਾ ਤੋਂ ਸਵਾਲ ਪੁੱਛਿਆ ਸੀ ਕਿ ਦਿਲਜੀਤ ਅਤੇ ਰਿਤਿਕ ਰੌਸ਼ਨ ਚੋਂ ਤੁਹਾਡਾ ਪਸੰਦੀਦਾ ਅਦਾਕਾਰ ਕੌਣ ਹੈ । ਇਸ ਫੈਨ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਅਦਾਕਾਰਾ ਨੇ ਲਿਖਿਆ ਸੀ ਕਿ ‘ਮੈਨੂੰ ਅਜਿਹਾ ਲੱਗਦਾ ਹੈ ਕਿ ਇੱਕ ਇਨਸਾਨ ਬਹੁਤ ਵਧੀਆ ਐਕਸ਼ਨ ਕਰਦਾ ਹੈ ਅਤੇ ਦੂਜਾ ਬਹੁਤ ਵਧੀਆ ਗਾਣੇ ਬਣਾਉਂਦਾ ਹੈ ।

ਸੱਚ ਬੋਲਾਂ ਤਾਂ ਮੈਂ ਇਨ੍ਹਾਂ ਦੋਵਾਂ ਨੂੰ ਕਦੇ ਵੀ ਐਕਟਿੰਗ ਕਰਦੇ ਹੋਏ ਨਹੀਂ ਵੇਖਿਆ । ਜੇ ਮੈਂ ਇਨ੍ਹਾਂ ਨੂੰ ਐਕਟਿੰਗ ਕਰਦੇ ਹੋਏ ਵੇਖਾਂਗੀ ਤਾਂ ਜ਼ਰੂਰ ਦੱਸਾਂਗੀ ਕਿ ਇਹ ਕਿਸ ਤਰ੍ਹਾਂ ਦੇ ਐਕਟਰ ਹਨ । ਜੇ ਤੁਸੀਂ ਵੀ ਇਨ੍ਹਾਂ ਦੀ ਐਕਟਿੰਗ ਨੂੰ ਵੇਖੋ ਤਾਂ ਮੈਨੂੰ ਜ਼ਰੂਰ ਦੱਸਿਓ’। 

ਕਿਸਾਨ ਅੰਦੋਲਨ ਦੌਰਾਨ ਵੀ ਕੰਗਨਾ ਨੇ ਦਿਲਜੀਤ ‘ਤੇ ਕੱਸਿਆ ਸੀ ਤੰਜ਼ 

ਕਿਸਾਨ ਅੰਦੋਲਨ ਦੇ ਦੌਰਾਨ ਵੀ ਕੰਗਨਾ ਰਣੌਤ ਨੇ ਦਿਲਜੀਤ ਦੋਸਾਂਝ ‘ਤੇ ਤੰਜ਼ ਕੱਸਿਆ ਸੀ । ਜਿਸ ਦਾ ਜਵਾਬ ਅਦਾਕਾਰ ਨੇ ਟਵੀਟ ਕਰਕੇ ਦਿੱਤਾ ਸੀ । ਕਈ ਦਿਨਾਂ ਤੱਕ ਦੋਨਾਂ ਦਰਮਿਆਨ ਟਵਿੱਟਰ ਵਾਰ ਚੱਲੀ ਸੀ । - PTC PUNJABI

You May Like This

Popular Posts

LIVE CHANNELS
DOWNLOAD APP

© 2023 PTC Punjabi. All Rights Reserved.
Powered by PTC Network