ਕਰਣ ਔਜਲਾ ਅਤੇ ਪਲਕ ਦੇ ਪ੍ਰੀ-ਵੈਡਿੰਗ ਦੀਆਂ ਤਸਵੀਰਾਂ ਆਈਆਂ ਸਾਹਮਣੇ, ਜਲਦ ਵਿਆਹ ਦੇ ਬੰਧਨ ‘ਚ ਬੱਝੇਗੀ ਜੋੜੀ

ਕਰਣ ਔਜਲਾ ਅਤੇ ਪਲਕ ਦੇ ਪ੍ਰੀ-ਵੈਡਿੰਗ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਕਰਨ ਔਜਲਾ ਅਤੇ ਪਲਕ ਬਹੁਤ ਹੀ ਖੂਬਸੂਰਤ ਦਿਖਾਈ ਦੇ ਰਹੇ ਹਨ ।

Written by  Shaminder   |  February 27th 2023 04:55 PM  |  Updated: February 27th 2023 05:36 PM

ਕਰਣ ਔਜਲਾ ਅਤੇ ਪਲਕ ਦੇ ਪ੍ਰੀ-ਵੈਡਿੰਗ ਦੀਆਂ ਤਸਵੀਰਾਂ ਆਈਆਂ ਸਾਹਮਣੇ, ਜਲਦ ਵਿਆਹ ਦੇ ਬੰਧਨ ‘ਚ ਬੱਝੇਗੀ ਜੋੜੀ

ਕਰਣ ਔਜਲਾ (Karan Aujla) ਅਤੇ ਪਲਕ (Palak) ਦੇ ਪ੍ਰੀ-ਵੈਡਿੰਗ (Pre Wedding Pics) ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਕਰਨ ਔਜਲਾ ਅਤੇ ਪਲਕ ਬਹੁਤ ਹੀ ਖੂਬਸੂਰਤ ਦਿਖਾਈ ਦੇ ਰਹੇ ਹਨ ।ਪਲਕ ਨੇ ਇਸ ਖ਼ਾਸ ਮੌਕੇ ਦੇ ਲਈ ਸਫੇਦ ਕਲਰ ਦਾ ਗਾਊਨ ਪਾਇਆ ਹੋਇਆ ਸੀ, ਜਦੋਂਕਿ ਕਰਣ ਔਜਲਾ ਨੇ ਵ੍ਹਾਈਟ ਸ਼ਰਟ ਦੇ ਨਾਲ ਡਾਰਕ ਬਲਿਊ ਕਲਰ ਦਾ ਬਲੇਜ਼ਰ ਅਤੇ ਪੈਂਟ ਪਾਈ ਹੋਈ ਸੀ ।

ਹੋਰ ਪੜ੍ਹੋ : ਸੁੱਖ ਜੌਹਲ ਆਪਣੀ ਪਤਨੀ ਦੇ ਨਾਲ ਵਰਕ ਆਊੇਟ ਕਰਦੇ ਆਏ ਨਜ਼ਰ, ਹਵਾ ‘ਚ ਖੜੇ ਆਏ ਨਜ਼ਰ, ਵੇਖੋ ਵੀਡੀਓ

ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਜਿਸ ਤੋਂ ਬਾਅਦ ਗਾਇਕ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ । 

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਤਾ ਨੇ ਭਾਵੁਕ ਪੋਸਟ ਕੀਤੀ ਸਾਂਝੀ, ਕਿਹਾ ‘ਸਾਡਾ ਜਹਾਨ ਉਜਾੜਨ ਵਾਲਿਆਂ ਦੇ ਚਿਹਰੇ ਜੱਗ ਜ਼ਾਹਿਰ ਕਰਾਂਗੀ'

ਇਸ ਤੋਂ ਪਹਿਲਾਂ ਵੀ ਵਿਆਹ ਦੀਆਂ ਖਬਰਾਂ ਹੋਈਆਂ ਵਾਇਰਲ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਜੋੜੀ ਦੇ ਵਿਆਹ ਦੀਆਂ ਖ਼ਬਰਾਂ ਵਾਇਰਲ ਹੋਈਆਂ ਸਨ । ਜਿਸ ਤੋਂ ਬਾਅਦ ਕਰਣ ਔਜਲਾ ਨੇ ਤੰਜ਼ ਕੱਸਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੂੰ ਤਾਂ ਪਤਾ ਹੀ ਨਹੀਂ ਹੈ ਕਿ ਉਨ੍ਹਾਂ ਦਾ ਵਿਆਹ ਹੋ ਰਿਹਾ ਹੈ ਅਤੇ ਉਹ ਹੁਣ ਗਾਣਾ ਸ਼ੂਟ ਕਰਕੇ ਸਿੱਧੇ ਆਪਣੇ ਵਿਆਹ ਦੇ ਲਈ ਰਵਾਨਾ ਹੋਣਗੇ ।

ਫਿਲਹਾਲ ਕਰਣ ਔਜਲਾ ਕਦੋਂ ਵਿਆਹ ਰਚਾਉਣਗੇ ਇਸ ਬਾਰੇ ਤਾਂ ਗਾਇਕ ਦੇ ਵੱਲੋਂ ਕੋਈ ਵੀ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਪਰ ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਗਾਇਕ 3 ਮਾਰਚ ਨੂੰ ਵਿਆਹ ਕਰਵਾਉਣ ਜਾ ਰਹੇ ਹਨ । ਪੀਟੀਸੀ ਪੰਜਾਬੀ ਵੱਲੋਂ ਇਸ ਖ਼ਬਰ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ ।ਪਰ ਜੋ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਉਨ੍ਹਾਂ ਮੁਤਾਬਕ ਜਲਦ ਵਿਆਹ ਦੇ ਬੰਧਨ ‘ਚ ਬੱਝ ਸਕਦੇ ਨੇ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network