Masterchef India 2023: ‘ਮਾਸਟਰ ਸ਼ੈਫ’ ਦੇ ਜੱਜਾਂ 'ਤੇ ਕਿਉਂ ਭੜਕੀ ਜਨਤਾ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਟੀਵੀ ਸ਼ੋਅ 'ਮਾਸਟਰ ਸ਼ੈਫ ਇੰਡੀਆ' ਦੇ ਜੱਜਾਂ ਨੂੰ ਸੋਸ਼ਲ ਮੀਡੀਆ 'ਤੇ ਬੁਰੀ ਤਰ੍ਹਾਂ ਟ੍ਰੋਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਤੁਲਨਾ ਸਲਮਾਨ ਖਾਨ ਦੇ ਸ਼ੋਅ 'ਬਿੱਗ ਬੌਸ' ਨਾਲ ਵੀ ਕੀਤੀ ਜਾ ਰਹੀ ਹੈ।

Written by  Pushp Raj   |  February 21st 2023 02:16 PM  |  Updated: February 21st 2023 04:50 PM

Masterchef India 2023: ‘ਮਾਸਟਰ ਸ਼ੈਫ’ ਦੇ ਜੱਜਾਂ 'ਤੇ ਕਿਉਂ ਭੜਕੀ ਜਨਤਾ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

Masterchef India judges trolled: ਆਏ ਦਿਨ ਬਾਲੀਵੁੱਡ ਤੇ ਟੀਵੀ ਜਗਤ ਦੇ ਸੈਲਬ੍ਰੀਟੀਜ਼ ਨੂੰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਟ੍ਰੋਲ ਕੀਤਾ ਜਾਂਦਾ ਹੈ। ਮਸ਼ਹੂਰ ਟੀਵੀ ਸ਼ੋਅ ਬਿੱਗ ਬੌਸ 16 ਤੋਂ ਬਾਅਦ ਇੱਕ ਵਾਰ ਫਿਰ ਜਨਤਾ ਵਿੱਚ ਟੀਵੀ ਸ਼ੋਅ ਬਾਰੇ ਚਰਚਾ ਛਿੜੀ ਹੋਈ ਹੈ, ਹੁਣ ਇਸ ਵਾਰ ਮਸ਼ਹੂਰ ਕੁਕਿੰਗ ਰਿਐਲਟੀ ਸ਼ੋਅ 'ਮਾਸਟਰ ਸ਼ੈਫ ਇੰਡੀਆ' ਦੇ ਜੱਜਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ, ਆਓ ਜਾਣਦੇ ਹਾਂ ਕਿਉਂ।

'ਮਾਸਟਰ ਸ਼ੈੱਫ ਇੰਡੀਆ' ਟੀਵੀ 'ਤੇ ਸਭ ਤੋਂ ਪਿਆਰੇ ਰਿਐਲਿਟੀ ਸ਼ੋਅਜ਼ ਵਿੱਚੋਂ ਇੱਕ ਹੈ, ਜਿੱਥੇ ਦੇਸ਼ ਭਰ ਦੇ ਹੋਮ ਕੂਕਸ ਨੂੰ ਇਸ ਸ਼ੋਅ ਰਾਹੀਂ ਪਛਾਣ ਮਿਲਦੀ ਹੈ। ਇਸ ਸ਼ੋਅ 'ਚ ਗਰਿਮਾ ਅਰੋੜਾ, ਰਣਵੀਰ ਬਰਾੜ ਅਤੇ ਵਿਕਾਸ ਖੰਨਾ ਵਰਗੇ ਦੁਨੀਆ ਦੇ ਸਭ ਤੋਂ ਵਧੀਆ ਸ਼ੈੱਫ ਜੱਜ ਦੇ ਰੂਪ 'ਚ ਨਜ਼ਰ ਆ ਰਹੇ ਹਨ। ਹਾਲਾਂਕਿ ਤਿੰਨੋਂ ਜੱਜਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ਪਰ ਇਸ ਸਮੇਂ ਤਿੰਨਾਂ ਨੂੰ ਸੋਸ਼ਲ ਮੀਡੀਆ 'ਤੇ ਬੁਰੀ ਤਰ੍ਹਾਂ ਟ੍ਰੋਲ ਕੀਤਾ ਜਾ ਰਿਹਾ ਹੈ। 

ਦਰਅਸਲ, ਹਾਲ ਹੀ ਵਿੱਚ ਪ੍ਰਸਾਰਿਤ ਕੀਤੇ ਗਏ ਐਪੀਸੋਡ ਵਿੱਚ, ਤਿੰਨੋਂ ਜੱਜਾਂ ਗਰਿਮਾ, ਰਣਵੀਰ ਅਤੇ ਵਿਕਾਸ ਨੇ ਸ਼ੋਅ ਦੀ ਇੱਕ ਪ੍ਰਤੀਭਾਗੀ  ਅਰੁਣਾ ਨੂੰ ਮੱਛੀ ਦੀ ਬਜਾਏ ਪ੍ਰੋਟੀਨ ਲਈ ਪਨੀਰ ਦੀ ਚੋਣ ਕਰਨ ਦੀ ਇਜਾਜ਼ਤ ਦਿੱਤੀ ਹੈ। ਹਾਲਾਂਕਿ ਬਾਕੀ ਪ੍ਰਤੀਭਾਗੀਆਂ ਨੂੰ ਉਸੇ ਪ੍ਰੋਟੀਨ ਤੋਂ ਪਕਵਾਨ ਬਣਾਉਣਾ ਸੀ ਜੋ ਉਨ੍ਹਾਂ ਨੂੰ ਮਿਲਿਆ ਸੀ। ਰਣਵੀਰ, ਗਰਿਮਾ ਅਤੇ ਵਿਕਾਸ ਨੂੰ ਸੋਸ਼ਲ ਮੀਡੀਆ 'ਤੇ ਪੱਖਪਾਤੀ ਹੋਣ ਲਈ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ। ਕਈ ਲੋਕਾਂ ਨੇ ਜੱਜਾਂ ਦੇ ਨਾਲ-ਨਾਲ ਸੋਨੀ ਚੈਨਲ ਦੇ ਨਿਰਮਾਤਾਵਾਂ ਦੀ ਵੀ ਆਲੋਚਨਾ ਕੀਤੀ।


ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਟਵਿੱਟਰ 'ਤੇ  ਲਿਖਿਆ, ''ਸੋਨੀ ਟੀਵੀ ਵੱਲੋਂ ਫੇਵਰੇਟਿਜ਼ਮ ਨੂੰ ਜ਼ਿਆਦਾ ਪ੍ਰਮੋਟ ਕੀਤਾ ਜਾ ਰਿਹਾ ਹੈ। ਅਰੁਣਾ ਨੇ ਆਪਣੀ ਪਸੰਦ ਦਾ ਪ੍ਰੋਟੀਨ ਸਿਰਫ਼ ਇਸ ਲਈ ਚੁਣਿਆ ਕਿਉਂਕਿ ਉਹ ਸ਼ਾਕਾਹਾਰੀ ਹੈ। ਅਜਿਹਾ ਪੱਖਪਾਤ ਮਾਸਟਰ ਸ਼ੈੱਫ ਦੇ ਹੋਰ ਸੀਜ਼ਨਾਂ ਵਿੱਚ ਕਦੇ ਨਹੀਂ ਹੋਇਆ। ਜੇਕਰ ਉਹ ਮਾਸਾਹਾਰੀ ਭੋਜਨ ਨਹੀਂ ਬਣਾ ਸਕਦੀ ਜਾਂ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਨਹੀਂ ਆ ਸਕਦੀ, ਤਾਂ ਉਸ ਨੂੰ ਸ਼ੋਅ ਛੱਡ ਦੇਣਾ ਚਾਹੀਦਾ ਹੈ।" ਇੱਕ ਯੂਜ਼ਰ ਨੇ ਕਿਹਾ, “ਇੱਕ ਭਾਰਤੀ ਨੂੰ ਸ਼ਾਕਾਹਾਰੀ ਹੋਣ ਕਰਕੇ ਮਾਸਟਰ ਸ਼ੈੱਫ ਆਸਟ੍ਰੇਲੀਆ ਵਿੱਚ ਬੀਫ ਪਕਾਉਣਾ ਪਿਆ ਸੀ ਅਤੇ ਉਸ ਨੇ ਬੀਫ ਨਾਲ ਪਕਵਾਨ ਬਣਾਇਆ। ਇੱਕ ਸ਼ੈੱਫ ਨੂੰ ਸਭ ਕੁਝ ਪਤਾ ਹੋਣਾ ਚਾਹੀਦਾ ਹੈ, ਇਹ ਉਸ ਦੇ ਖਾਣੇ ਦੇ ਰੁਟੀਨ 'ਤੇ ਨਿਰਭਰ ਨਹੀਂ ਹੋਣਾ ਚਾਹੀਦਾ ਹੈ।'

ਕਾਂ ਨੇ ਨਾ ਸਿਰਫ ਸੋਨੀ ਚੈਨਲ ਜਾਂ ਜੱਜਾਂ ਨੂੰ ਪੱਖਪਾਤੀ ਦੱਸਿਆ, ਸਗੋਂ ਕਈ ਲੋਕਾਂ ਨੇ ਇਸ ਨੂੰ ਬਿੱਗ ਬੌਸ 16 ਵਾਂਗ ਇੱਕ ਫਿਕਸਡ ਸ਼ੋਅ ਵੀ ਕਿਹਾ ਹੈ। ਇੱਕ ਯੂਜ਼ਰ ਨੇ ਕਮੈਂਟ 'ਚ ਲਿਖਿਆ, ''ਕੀ ਕਿਸੇ ਨੂੰ ਲੱਗਦਾ ਹੈ ਕਿ ਮਾਸਟਰ ਸ਼ੈਫ ਇੰਡੀਆ ਦਾ ਇਹ ਸੀਜ਼ਨ ਫਿਕਸ ਹੈ? ਅਰੁਣਾ ਅਤੇ ਗੁਰਕੀਰਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸਿਰਫ਼ ਇੱਕ ਵਿਚਾਰ।" ਲੋਕਾਂ ਨੇ ਅਰੁਣਾ ਦੀ ਤੁਲਨਾ ਸਾਬਕਾ ਪ੍ਰਤੀਭਾਗੀ ਪ੍ਰਿਆ ਨਾਲ ਵੀ ਕੀਤੀ। ਇੱਕ ਯੂਜ਼ਰ ਨੇ ਕਿਹਾ ਕਿ ਜੈਨ ਨੂੰ ਮੱਛੀ ਦੀ ਬਜਾਏ ਪਨੀਰ ਬਣਾਉਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ, ਪਰ ਸ਼ਾਕਾਹਾਰੀ ਮੁਕਾਬਲੇਬਾਜ਼ (ਪ੍ਰਿਆ) ਨੂੰ ਇਹ ਆਜ਼ਾਦੀ ਨਹੀਂ ਦਿੱਤੀ ਗਈ। 

ਹੋਰ ਪੜ੍ਹੋ: Karamjit Anmol funny videos: ਕਰਮਜੀਤ ਅਨਮੋਲ ਨੇ ਫ਼ਿਲਮ 'ਜੀ ਵਾਈਫ ਜੀ' ਤੋਂ ਸ਼ੇਅਰ ਕੀਤੀ ਮਜ਼ੇਦਾਰ ਵੀਡੀਓਜ਼, ਵੇਖ ਕੇ ਹੱਸ -ਹੱਸ ਦੁਹਰੇ ਹੋਏ ਦਰਸ਼ਕ

ਇਸ ਤਰ੍ਹਾਂ ਲੋਕ ਆਪਣਾ ਗੁੱਸਾ ਕੱਢ ਰਹੇ ਹਨ। ਕਈਆਂ ਨੇ 'ਮਾਸਟਰ ਸ਼ੈੱਫ' ਦੀ ਤੁਲਨਾ 'ਬਿੱਗ ਬੌਸ' 16 ਨਾਲ ਵੀ ਕੀਤੀ ਤੇ ਕਿਹਾ ਕਿ ਜਿਵੇਂ ਬਿੱਗ ਬੌਸ ਦੇ ਇਸ ਸੀਜਨ ਵਿੱਚ ਐਮਸੀ ਸਟੈਨ ਨੂੰ ਵਿਜੇਤਾ ਐਲਾਨਿਆ ਗਿਆ ਉਂਝ ਹੀ ਇਸ ਵਾਰ ਮਾਸਟਰ ਸ਼ੈਫ ਵਿਨਰ ਵੀ ਬਣਾਇਆ ਜਾਵੇਗਾ।

- PTC PUNJABI

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network