ਮਿਸ ਪੂਜਾ ਨੇ ਸਾਂਝਾ ਕੀਤਾ ਮਜ਼ੇਦਾਰ ਵੀਡੀਓ, ਕਿਹਾ ‘ਨਹਾਉਣਾ ਜ਼ਰੂਰੀ ਨਹੀਂ,ਨਹਾਤੇ ਹੋਏ ਲੱਗਣਾ ਹੈ ਜ਼ਰੂਰੀ’
ਮਿਸ ਪੂਜਾ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਇੱਕ ਵਾਇਸ ਓਵਰ ‘ਤੇ ਲਿਪਸਿੰਕ ਕਰਦੇ ਹੋਏ ਨਜ਼ਰ ਆ ਰਹੇ ਹਨ ।
ਮਿਸ ਪੂਜਾ ਨੇ ਸਾਂਝਾ ਕੀਤਾ ਮਜ਼ੇਦਾਰ ਵੀਡੀਓ, ਕਿਹਾ ‘ਨਹਾਉਣਾ ਜ਼ਰੂਰੀ ਨਹੀਂ,ਨਹਾਤੇ ਹੋਏ ਲੱਗਣਾ ਹੈ ਜ਼ਰੂਰੀ’
ਮਿਸ ਪੂਜਾ (Miss Pooja) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਤੇ ਉਹ ਇੱਕ ਵਾਇਸ ਓਵਰ ‘ਤੇ ਲਿਪਸਿੰਕ ਕਰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਮਿਸ ਪੂਜਾ (Miss Pooja)ਦੇ ਨਾਲ ਅਰਲੀਨ ਸੋਫੀਆ ਨਜ਼ਰ ਆ ਰਹੀ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮਿਸ ਪੂਜਾ ਕਹਿ ਰਹੀ ਹੈ ‘ਨਹਾਉਣਾ ਜ਼ਰੂਰੀ, ਨਹਾਏ ਹੁਏ ਲਗਨਾ ਜ਼ਰੂਰੀ ਹੈ’। ਇਹ ਮਜ਼ੇਦਾਰ ਵੀਡੀਓ ਪ੍ਰਸ਼ੰਸਕਾਂ ਨੂੰ ਵੀ ਖੂਬ ਪਸੰਦ ਆ ਰਿਹਾ ਹੈ ।

ਹੋਰ ਪੜ੍ਹੋ : ਦੀਪ ਸਿੱਧੂ ਦੀ ਬਰਸੀ ‘ਤੇ ਸਿੱਧੂ ਮੂਸੇਵਾਲਾ ਦੇ ਪਿਤਾ ਵੀ ਪਹੁੰਚੇ, ਸ਼ਰਧਾਂਜਲੀ ਸਮਾਰੋਹ ‘ਚ ਭਾਵੁਕ ਹੋਏ ਸਿੱਧੂ ਦੇ ਪਿਤਾ
ਮਿਸ ਪੂਜਾ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ
ਮਿਸ ਪੂਜਾ ਪੰਜਾਬੀ ਇੰਡਸਟਰੀ ‘ਚ ਪਿਛਲੇ ਕਈ ਸਾਲਾਂ ਤੋਂ ਸਰਗਰਮ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਲਿਸਟ ਕਾਫੀ ਲੰਮੀ ਹੈ । ਪਰ ਉਹ ਚਰਚਾ ‘ਚ ਆਏ ਸਨ ‘ਪਾਣੀ ਹੋ ਗਏ ਡੂੰਘੇ ਝੋਨਾ ਲਾੳੇੁਣਾ ਹੀ ਛੱਡ ਦੇਣਾ’, ‘ਸਾਰਾ ਦਿਨ ਬੁਲੈਟ ‘ਤੇ ਲਾਉਂਦਾ ਗੇੜੀਆਂ’, ‘ਲੁਧਿਆਣੇ ਕਾਲਜ ‘ਚ ਮੈਂ ਪੜ੍ਹਦੀ’ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਦਿੱਤੇ । ਇਸ ਤੋਂ ਇਲਾਵਾ ਸਭ ਤੋਂ ਜ਼ਿਆਦਾ ਗੀਤ ਗਾਉਣ ਦਾ ਰਿਕਾਰਡ ਵੀ ਉਨ੍ਹਾਂ ਦੇ ਨਾਮ ਦਰਜ ਹੈ ।

ਹੋਰ ਪੜ੍ਹੋ : ਆਪਣੇ ਪਿਤਾ ਜੀ ਨੂੰ ਯਾਦ ਕਰਕੇ ਭਾਵੁਕ ਹੋਏ ਗਿੱਪੀ ਗਰੇਵਾਲ, ਕਿਹਾ ‘ਤੁਹਾਡੇ ਤੋਂ ਬਗੈਰ ਅੱਜ 20 ਸਾਲ ਹੋ ਗਏ’
ਮਿਸ ਪੂਜਾ ਨੇ ਅਦਾਕਾਰੀ ‘ਚ ਵੀ ਅਜ਼ਮਾਇਆ ਹੱਥ
ਮਿਸ ਪੂਜਾ ਨੇ ਗਾਇਕੀ ਦੇ ਨਾਲ ਨਾਲ ਅਦਾਕਾਰੀ ‘ਚ ਵੀ ਹੱਥ ਅਜ਼ਮਾਇਆ ਹੈ । ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ ਹੈ ।ਪਰ ਉੇਨ੍ਹਾਂ ਦੀ ਗਾਇਕੀ ਨੂੰ ਅਦਾਕਾਰੀ ਦੇ ਨਾਲੋਂ ਜ਼ਿਆਦਾ ਪਸੰਦ ਕੀਤਾ ਗਿਆ ਹੈ ।

ਮਿਸ ਪੂਜਾ ਆਪਣੇ ਵਿਆਹ ਅਤੇ ਨਿੱਜੀ ਜ਼ਿੰਦਗੀ ਨੂੰ ਬਹੁਤ ਹੀ ਨਿੱਜੀ ਰੱਖਦੇ ਹਨ । ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਨਵਜਾਤ ਬੇਟੇ ਦੇ ਨਾਲ ਤਸਵੀਰਾਂ ਸਾਂਝੀਆਂ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
