ਦੀਪ ਸਿੱਧੂ ਦੀ ਬਰਸੀ ‘ਤੇ ਸਿੱਧੂ ਮੂਸੇਵਾਲਾ ਦੇ ਪਿਤਾ ਵੀ ਪਹੁੰਚੇ, ਸ਼ਰਧਾਂਜਲੀ ਸਮਾਰੋਹ ‘ਚ ਭਾਵੁਕ ਹੋਏ ਸਿੱਧੂ ਦੇ ਪਿਤਾ

ਸਿੱਧੂ ਮੂਸੇਵਾਲਾ ਦੇ ਪਿਤਾ ਵੀ ਦੀਪ ਸਿੱਧੂ ਦੀ ਬਰਸੀ ‘ਤੇ ਪਹੁੰਚੇ । ਇਸ ਮੌਕੇ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ ।

Written by  Shaminder   |  February 16th 2023 09:41 AM  |  Updated: February 16th 2023 09:41 AM

ਦੀਪ ਸਿੱਧੂ ਦੀ ਬਰਸੀ ‘ਤੇ ਸਿੱਧੂ ਮੂਸੇਵਾਲਾ ਦੇ ਪਿਤਾ ਵੀ ਪਹੁੰਚੇ, ਸ਼ਰਧਾਂਜਲੀ ਸਮਾਰੋਹ ‘ਚ ਭਾਵੁਕ ਹੋਏ ਸਿੱਧੂ ਦੇ ਪਿਤਾ

ਬੀਤੇ ਦਿਨ ਦੀਪ ਸਿੱਧੂ (Deep Sidhu) ਦੀ ਬਰਸੀ (Death Anniversary) ਮਨਾਈ ਗਈ । ਇਸ ਮੌਕੇ ਵੱਡੀ ਗਿਣਤੀ ‘ਚ ਲੋਕਾਂ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ । ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਵੀ ਉਨ੍ਹਾਂ ਨੂੰ ਯਾਦ ਕੀਤਾ । ਦੀਪ ਸਿੱਧੂ ਦਾ ਦਿਹਾਂਤ ਬੀਤੇ ਸਾਲ 15 ਫਰਵਰੀ ਨੂੰ ਇੱਕ ਸੜਕ ਹਾਦਸੇ ਦੇ ਦੌਰਾਨ ਹੋਇਆ ਸੀ ।

 

ਹੋਰ ਪੜ੍ਹੋ  :  ਅਦਾਕਾਰਾ ਦਲਜੀਤ ਕੌਰ ਦੇ ਮੰਗੇਤਰ ਨਿਖਿਲ ਪਟੇਲ ਨੇ ਸਜਾਈ ਸਿਰ ‘ਤੇ ਦਸਤਾਰ, ਕਿਹਾ ‘ਮੇਰੇ ਲਈ ਸਨਮਾਨ ਦੀ ਗੱਲ’

ਬਰਸੀ ਮੌਕੇ ਸਿੱਧੂ ਮੂਸੇਵਾਲਾ ਦੇ ਪਿਤਾ ਵੀ ਪਹੁੰਚੇ 

ਬੀਤੇ ਦਿਨ ਸਿੱਧੂ ਮੂਸੇਵਾਲਾ (Sidhu Moose wala) ਦੇ ਪਿਤਾ ਵੀ ਦੀਪ ਸਿੱਧੂ ਦੀ ਬਰਸੀ ‘ਤੇ ਪਹੁੰਚੇ । ਇਸ ਮੌਕੇ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਦੀਪ ਸਿੱਧੂ ਦੇ ਪਿਤਾ ਜੀ ਸੰਬੋਧਨ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਦੀਪ ਸਿੱਧੂ ਦੇ ਭਰਾ ਵੀ ਨਜ਼ਰ ਆਏ । 


ਹੋਰ ਪੜ੍ਹੋ  :   ਸਾਰਾ ਅਲੀ ਖ਼ਾਨ ਵਿਦੇਸ਼ ‘ਚ ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰਦੀ ਆਈ ਨਜ਼ਰ, ਵੇਖੋ ਖ਼ੂਬਸੂਰਤ ਤਸਵੀਰਾਂ

ਰੀਨਾ ਰਾਏ ਨੇ ਵੀ ਕੀਤਾ ਯਾਦ 

ਦੀਪ ਸਿੱਧੂ ਦੀ ਖ਼ਾਸ ਦੋਸਤ ਰੀਨਾ ਰਾਏ ਨੇ ਵੀ ਦੀਪ ਸਿੱਧੂ ਨੂੰ ਯਾਦ ਕੀਤਾ । ਇਸ ਮੌਕੇ ਰੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਮਰਹੂਮ ਅਦਾਕਾਰ ਦੇ ਨਾਲ ਆਪਣੀ ਇੱਕ ਤਸਵੀਰ ਵੀ ਸਾਂਝੀ ਕੀਤੀ ਅਤੇ ਕਿਹਾ ਕਿ ਉਹ ਉਸ ਨੂੰ ਬਹੁਤ ਜ਼ਿਆਦਾ ਮਿਸ ਕਰ ਰਹੀ ਹੈ । ਰੀਨਾ ਰਾਏ ਅਕਸਰ ਦੀਪ ਸਿੱਧੂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੀ ਹੈ । ਜਿਸ ਵੇਲੇ ਯਾਨੀ ਕਿ 15 ਫਰਵਰੀ 2022 ਨੂੰ ਜਦੋਂ ਹਾਦਸਾ ਹੋਇਆ ਸੀ ਤਾਂ ਰੀਨਾ ਰਾਏ ਵੀ ਦੀਪ ਸਿੱਧੂ ਦੇ ਨਾਲ ਗੱਡੀ ‘ਚ ਮੌਜੂਦ ਸੀ । 


ਮੌਤ ਤੋਂ ਬਾਅਦ ਰਿਲੀਜ਼ ਹੋਇਆ ਸੀ ਗੀਤ 

 ਰੀਨਾ ਰਾਏ ਅਤੇ ਦੀਪ ਸਿੱਧੂ ਨੇ ਇੱਕ ਗੀਤ ‘ਚ ਇੱਕਠਿਆਂ ਕੰਮ ਵੀ ਕੀਤਾ ਸੀ ਜੋ ਕਿ ਦੀਪ ਦੇ ਦਿਹਾਂਤ ਤੋਂ ਬਾਅਦ ਰਿਲੀਜ਼ ਹੋਇਆ ਸੀ । ਇਸ ਗੀਤ ਦੀ ਫੀਚਰਿੰਗ ‘ਚ ਰੀਨਾ ਰਾਏ ਵੀ ਦੀਪ ਸਿੱਧੂ ਦੇ ਨਾਲ ਵਿਖਾਈ ਦਿੱਤੀ ਸੀ । 



You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network