Rani Mukerji: ਰਾਣੀ ਮੁੱਖਰਜੀ ਦੀ ਫ਼ਿਲਮ 'ਮਿਸਿਜ਼ ਚੈਟਰਜੀ ਵਰਸੇਜ਼ ਨਾਰਵੇ' ਦਾ ਪਹਿਲਾ ਗੀਤ 'ਸ਼ੁਭੋ ਸ਼ੁਭੋ' ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਪਸੰਦ
Mrs Chatterjee Vs Norway Song 'Shubho Shubho': ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਦੀ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਮਿਸਿਜ਼ ਚੈਟਰਜੀ ਵਰਸੇਜ਼ ਨਾਰਵੇ' ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਫ਼ਿਲਮ ਦਾ ਟ੍ਰੇਲਰ ਤੋਂ ਬਾਅਦ ਹੁਣ ਇਸ ਫ਼ਿਲਮ ਦਾ ਪਹਿਲਾ ਗੀਤ 'ਸ਼ੁਭੋ-ਸ਼ੁਭੋ' ਰਿਲੀਜ਼ ਹੋ ਗਿਆ ਹੈ।
ਇਹ ਫ਼ਿਲਮ ਅਸਲ ਜ਼ਿੰਦਗੀ 'ਤੇ ਅਧਾਰਿਤ ਹੈ। ਸਮਾਜਿਕ ਡਰਾਮਾ 'ਤੇ ਅਧਿਕਾਰ ਇਸ ਫ਼ਿਲਮ ਦੇ ਨਿਰਮਾਤਾਵਾਂ ਨੇ ਸ਼ੁੱਕਰਵਾਰ ਨੂੰ ਫ਼ਿਲਮ ਦਾ ਪਹਿਲਾ ਗੀਤ 'ਸ਼ੁਭੋ ਸ਼ੁਭੋ' ਰਿਲੀਜ਼ ਕਰ ਦਿੱਤਾ ਹੈ।
ਇਸ ਫ਼ਿਲਮ ਦੇ ਪ੍ਰੋਡਕਸ਼ਨ ਹਾਊਸ ਐਮੀ ਐਂਟਰਟੇਨਮੈਂਟ ਨੇ ਇੰਸਟਾਗ੍ਰਾਮ 'ਤੇ ਗੀਤ ਦੀ ਇੱਕ ਝਲਕ ਵੀ ਸਾਂਝੀ ਕੀਤੀ ਹੈ। ਜਿਸ ਨੂੰ ਉਨ੍ਹਾਂ ਨੇ ਕੈਪਸ਼ਨ ਦਿੱਤਾ, "ਮਾਂ ਦੇ ਸਦੀਵੀ ਪਿਆਰ ਦਾ ਜਸ਼ਨ ਮਨਾਉਂਦੇ ਹੋਏ, #ShubhoShubho ਰਿਲੀਜ਼ ਹੋ ਗਿਆ ਹੈ! #MrsChatterjeeVsNorway 17 ਮਾਰਚ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ।"
ਇਸ ਗੀਤ ਬਾਰੇ ਗੱਲ ਕਰੀਏ ਤਾਂ ਇਹ ਅਲਤਮਸ਼ ਫਰੀਦੀ ਵੱਲੋਂ ਗਾਇਆ ਗਿਆ ਹੈ। ਇਸ ਗੀਤ ਨੂੰ ਸੁਰੀਲਾ ਤੇ ਕੌਸਰ ਮੁਨੀਰ ਵੱਲੋਂ ਲਿਖਿਆ ਗਿਆ ਹੈ ਅਤੇ ਅਮਿਤ ਤ੍ਰਿਵੇਦੀ ਨੇ ਇਸ ਸੰਗੀਤ ਦਿੱਤਾ ਹੈ।
ਫੈਨਜ਼ ਇਸ ਗੀਤ ਨੂੰ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਵੀਡੀਓ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਮਾਂ ਦੇ ਪਿਆਰ ਤੋਂ ਵੱਡਾ ਕੁਝ ਨਹੀਂ ਹੈ।' ਇੱਕ ਹੋਰ ਨੇ ਲਿਖਿਆ, 'ਇਸ ਫ਼ਿਲਮ ਦਾ ਸਾਨੂੰ ਬੇਸਬਰੀ ਨਾਲ ਇੰਤਜ਼ਾਰ ਹੈ।'
ਫ਼ਿਲਮ ਦੀ ਕਹਾਣੀ
ਇਹ ਫ਼ਿਲਮ ਵਿਦੇਸ਼ ਵਿੱਚ ਰਹਿਣ ਵਾਲੇ ਇੱਕ ਜੋੜੇ ਦੀ ਅਸਲ ਜ਼ਿੰਦਗੀ 'ਤੇ ਅਧਾਰਿਤ ਹੈ। ਦਰਅਸਲ ਨਾਰਵੇ ਅਤੇ ਭਾਰਤ ਦੋਵਾਂ ਵਿੱਚ ਬਹੁਤ ਸਾਰੇ ਸੱਭਿਆਚਾਰਕ ਅੰਤਰ ਹਨ ਅਤੇ ਰਹਿਣ ਦਾ ਤਰੀਕਾ ਵੱਖਰਾ ਹੈ। ਇਸ ਕਾਰਨ ਨਾਰਵੇ ਦੇ ਅਧਿਕਾਰੀ ਮਿਸੇਜ ਚਟਰਜੀ ਵੱਲੋਂ ਬੱਚਿਆਂ ਦੇ ਪਾਲਣ-ਪੋਸ਼ਣ ਦੇ ਤਰੀਕਿਆਂ ਨੂੰ ਗ਼ਲਤ ਮੰਨਦੇ ਹਨ। ਜਦੋਂ ਕਿ ਸ਼੍ਰੀਮਤੀ ਚੈਟਰਜੀ ਆਪਣੇ ਬੱਚਿਆਂ ਨੂੰ ਹੱਥੀਂ ਖੁਆਉਂਦੀ ਹੈ, ਉਨ੍ਹਾਂ ਨਾਲ ਇੱਕੋ ਬਿਸਤਰੇ 'ਤੇ ਸੌਂਦੀ ਹੈ ਜਾਂ ਆਪਣੇ ਬੱਚਿਆਂ ਨੂੰ 'ਨਜ਼ਰ' ਦਾ ਟਿੱਕਾ ਲਗਾਉਂਦੀ ਹੈ, ਤਾਂ ਉਥੇ ਲੋਕਾਂ ਨੂੰ ਇਹ ਗ਼ਲਤ ਲੱਗਦਾ ਹੈ।
ਉਸ ਅਨੁਸਾਰ ਇਹ ਸਭ ਕੁਝ ਮਾਂ ਨੂੰ ਆਪਣੇ ਬੱਚਿਆਂ ਤੋਂ ਵੱਖ ਕਰਨ ਲਈ ਕਾਫੀ ਹੈ। ਹਾਲਾਂਕਿ, ਸ਼੍ਰੀਮਤੀ ਚੈਟਰਜੀ ਹਾਰ ਨਹੀਂ ਮੰਨਦੀ ਤੇ ਉਹ ਨਾਰਵੇ ਅਤੇ ਭਾਰਤ ਦੀਆਂ ਅਦਾਲਤਾਂ ਵਿੱਚ ਆਪਣੇ ਅਤੇ ਆਪਣੇ ਬੱਚਿਆਂ ਦੇ ਹੱਕਾਂ ਲਈ ਲੜਨ ਲਈ ਜਾਂਦੀ ਹੈ। ਇਹ ਫ਼ਿਲਮ ਬੱਚਿਆਂ ਪ੍ਰਤੀ ਇੱਕ ਮਾਂ ਦੇ ਵੱਡਮੁੱਲੇ ਪਿਆਰ ਨੂੰ ਦਰਸਾਉਂਦੀ ਹੈ।
- PTC PUNJABI