Nawazuddin Siddiqui: ਨਵਾਜ਼ੂਦੀਨ ਸਿੱਦਕੀ ਨੇ ਪਤਨੀ ਵੱਲੋਂ ਲਾਏ ਇਲਜ਼ਾਮਾਂ ਦਾ ਦਿੱਤਾ ਜਵਾਬ, ਕਿਹਾ - 'ਉਹ ਪੈਸੇ ਲੈਣ ਲਈ ਕਰ ਰਹੀ ਹੈ ਬੱਚਿਆਂ ਦਾ ਇਸਤੇਮਾਲ '

ਬਾਲੀਵੁੱਡ ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਨੇ ਹੁਣ ਆਪਣੀ ਚੁੱਪੀ ਤੋੜੀ ਹੈ ਅਤੇ ਆਲੀਆ ਵੱਲੋਂ ਲਗਾਏ ਗਏ ਦੋਸ਼ਾਂ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਲੰਬੀ ਪੋਸਟ ਲਿਖ ਕੇ ਆਪਣਾ ਪੱਖ ਰੱਖਿਆ ਹੈ।

Written by  Pushp Raj   |  March 06th 2023 04:07 PM  |  Updated: March 06th 2023 04:07 PM

Nawazuddin Siddiqui: ਨਵਾਜ਼ੂਦੀਨ ਸਿੱਦਕੀ ਨੇ ਪਤਨੀ ਵੱਲੋਂ ਲਾਏ ਇਲਜ਼ਾਮਾਂ ਦਾ ਦਿੱਤਾ ਜਵਾਬ, ਕਿਹਾ - 'ਉਹ ਪੈਸੇ ਲੈਣ ਲਈ ਕਰ ਰਹੀ ਹੈ ਬੱਚਿਆਂ ਦਾ ਇਸਤੇਮਾਲ '

Nawazuddin Siddiqui Statement: ਮਸ਼ਹੂਰ ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਅਭਿਨੇਤਾ 'ਤੇ ਉਨ੍ਹਾਂ ਦੀ ਪਤਨੀ ਨੇ ਕਈ ਗੰਭੀਰ ਦੋਸ਼ ਲਗਾਏ ਗਏ ਸਨ। ਹਾਲ ਹੀ 'ਚ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਆਲੀਆ ਸਿੱਦੀਕੀ ਆਪਣੇ ਬੱਚਿਆਂ ਨਾਲ ਘਰ ਦੇ ਬਾਹਰ ਬੈਠੀ ਅਤੇ ਰੋਂਦੀ ਨਜ਼ਰ ਆ ਰਹੀ ਹੈ। ਜਦੋਂ ਕਿ ਨਵਾਜ਼ ਇਹ ਸਭ ਦੇਖ ਰਹੇ ਹਨ ਤੇ ਉਹ ਇਸ 'ਤੇ ਚੁੱਪ ਸਨ।  ਹੁਣ ਅਦਾਕਾਰ ਨੇ ਇਸ ਮਾਮਲੇ 'ਤੇ ਆਪਣੀ ਚੁੱਪੀ ਤੋੜਦੇ ਹੋਏ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ।


ਅਦਾਕਾਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਸ਼ੇਅਰ ਕਰਕੇ ਇੱਕ ਲੰਬੀ ਪੋਸਟ ਸ਼ੇਅਰ ਕੀਤੀ ਹੈ। ਇਸ ਵਿੱਚ ਉਨ੍ਹਾਂ ਆਪਣੀ ਪਤਨੀ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਝੂਠਾ ਦੱਸਦੇ ਹੋਏ ਆਪਣਾ ਪੱਖ ਦੱਸਿਆ ਹੈ। 

 ਨਵਾਜ਼ੂਦੀਨ ਨੇ ਕਿਹਾ ਇਹ ਇਲਜ਼ਾਮ ਨਹੀਂ ਸਗੋਂ ਮੇਰੀਆਂ ਭਾਵਨਾਵਾਂ ਹਨ

ਆਪਣੀ ਪੋਸਟ ਦੇ ਵਿੱਚ ਨਵਾਜ਼ੂਦੀਨ ਨੇ ਕਿਹਾ, "ਮੈਂ ਚੁੱਪ ਰਹਿੰਦਾ ਹਾਂ ਇਸ ਲਈ ਮੈਨੂੰ ਹਮੇਸ਼ਾ ਇੱਕ ਬੁਰਾ ਵਿਅਕਤੀ ਕਿਹਾ ਜਾਂਦਾ ਹੈ. ਮੈਂ ਸਿਰਫ਼ ਇਸ ਲਈ ਚੁੱਪ ਰਹਿੰਦਾ ਹਾਂ ਕਿਉਂਕਿ ਮੈਨੂੰ ਡਰ ਹੈ ਕਿ ਮੇਰੇ ਛੋਟੇ ਬੱਚੇ ਇਹ ਸਾਰਾ ਤਮਾਸ਼ੇ 'ਚ ਨਾਂ ਪੈਣ। ਇੱਕ ਤਰਫਾ ਹੋ ਕੇ, ਪ੍ਰੈਸ, ਸੋਸ਼ਲ ਮੀਡੀਆ ਪਲੇਟਫਾਰਮ ਅਤੇ ਕੁਝ ਲੋਕ ਲੰਬੇ ਸਮੇਂ ਤੋਂ ਮੇਰੇ ਚਰਿੱਤਰ ਬਾਰੇ ਕਈ ਤਰ੍ਹਾਂ ਦੀਆਂ ਕੁਝ ਭੰਬਲਭੂਸੇ ਵਾਲੀਆਂ ਵੀਡੀਓਜ਼ ਦੇ ਆਧਾਰ 'ਤੇ ਕਾਫੀ ਆਨੰਦ ਲੈ ਰਹੇ ਹਨ। ਮੈਂ ਕੁਝ ਨੁਕਤਿਆਂ ਦੀ ਮਦਦ ਨਾਲ ਆਪਣੀ ਗੱਲ ਪੇਸ਼ ਕਰਨਾ ਚਾਹਾਂਗਾ।

1- ਪਹਿਲੀ ਗੱਲ ਤਾਂ ਇਹ ਹੈ ਕਿ ਆਲੀਆ ਅਤੇ ਮੇਰਾ ਤਲਾਕ ਹੋ ਗਿਆ ਹੈ ਅਤੇ ਅਸੀਂ ਦੋਵੇਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਦੇਖਦਿਆਂ ਆਪਸੀ ਸਮਝਦਾਰੀ ਨਾਲ ਇਕੱਠੇ ਰਹਿੰਦੇ ਹਾਂ। ਕੀ ਕਿਸੇ ਨੂੰ ਪਤਾ ਹੈ ਕਿ ਮੇਰੇ ਦੋਵੇਂ ਬੱਚੇ ਭਾਰਤ ਵਿੱਚ ਹਨ ਅਤੇ ਉਹ ਪਿਛਲੇ 45 ਦਿਨਾਂ ਤੋਂ ਸਕੂਲ ਨਹੀਂ ਜਾ ਸਕੇ ਹਨ। ਜਦੋਂ ਕਿ ਪਿਛਲੇ 45 ਦਿਨਾਂ ਤੋਂ ਸਕੂਲ ਤੋਂ ਲਗਾਤਾਰ ਚਿੱਠੀਆਂ ਆ ਰਹੀਆਂ ਹਨ ਕਿ ਬਹੁਤ ਦੇਰ ਹੋ ਰਹੀ ਹੈ। ਉਸ ਨੇ ਮੇਰੇ ਬੱਚਿਆਂ ਨੂੰ ਪਿਛਲੇ 45 ਦਿਨਾਂ ਤੋਂ  ਬੰਧਕ ਬਣਾ ਕੇ ਰੱਖਿਆ ਹੋਇਆ ਹੈ ਅਤੇ ਉਹ ਦੁਬਈ ਵਿੱਚ ਆਪਣੇ ਸਕੂਲ ਨਹੀਂ ਜਾ ਪਾ ਰਹੇ ਹਨ।


2- ਪਿਛਲੇ 4 ਮਹੀਨਿਆਂ ਤੋਂ ਉਹ ਬੱਚਿਆਂ ਦੀ ਤਰਜ਼ 'ਤੇ ਮੇਰੇ ਤੋਂ ਪੈਸੇ ਦੀ ਮੰਗ ਕਰ ਰਹੀ ਹੈ। ਔਸਤਨ, ਪਿਛਲੇ 2 ਸਾਲਾਂ ਤੋਂ, ਮੈਂ ਉਸਨੂੰ ਹਰ ਮਹੀਨੇ 10 ਲੱਖ ਰੁਪਏ ਦੇ ਰਿਹਾ ਹਾਂ। ਇਸ ਤੋਂ ਇਲਾਵਾ ਜਦੋਂ ਉਹ ਬੱਚਿਆਂ ਨਾਲ ਦੁਬਈ ਨਹੀਂ ਜਾਂਦੀ ਸੀ ਤਾਂ ਮੈਂ ਉਸ ਨੂੰ 5-7 ਲੱਖ ਰੁਪਏ ਵੀ ਦਿੰਦਾ ਸੀ। ਇਸ ਰਕਮ ਵਿੱਚ ਸਕੂਲ ਦੀ ਫੀਸ, ਦਵਾਈਆਂ ਦੀ ਫੀਸ ਅਤੇ ਹੋਰ ਖਰਚੇ ਸ਼ਾਮਲ ਨਹੀਂ ਹਨ। ਆਪਣੀ ਆਮਦਨ ਦੇ ਸਰੋਤ ਨੂੰ ਵਿਕਸਿਤ ਕਰਨ ਲਈ, ਮੈਂ ਉਸ ਨੂੰ 2-3 ਫਿਲਮਾਂ ਬਨਾਉਣ ਲਈ ਕਰੋੜਾਂ ਰੁਪਏ ਵੀ ਦਿੱਤੇ ਤਾਂ ਜੋ ਉਹ ਆਪਣੇ ਸੈੱਟ ਬਣਾ ਸਕੇ। ਇਸ ਤੋਂ ਇਲਾਵਾ ਮੈਂ ਆਪਣੇ ਬੱਚਿਆਂ ਲਈ ਵਰਸੋਵਾ, ਮੁੰਬਈ ਵਿੱਚ ਇੱਕ ਅਪਾਰਟਮੈਂਟ ਵੀ ਖਰੀਦਿਆ ਹੈ। ਕਿਉਂਕਿ ਮੇਰੇ ਬੱਚੇ ਹੁਣ ਛੋਟੇ ਹਨ, ਮੈਂ ਆਲੀਆ ਨੂੰ ਇਸ ਦੀ ਸਹਿ-ਮਾਲਕ ਬਣਾਇਆ ਹੈ। ਮੈਂ ਆਪਣੇ ਬੱਚਿਆਂ ਲਈ ਦੁਬਈ ਵਿੱਚ ਇੱਕ ਅਪਾਰਟਮੈਂਟ ਵੀ ਖਰੀਦਿਆ ਹੈ ਜਿੱਥੇ ਉਹ ਵੀ ਰਹਿੰਦੀ ਹੈ। ਇਸ ਸਭ ਤੋਂ ਬਾਅਦ ਵੀ ਉਸ ਨੂੰ ਹੋਰ ਪੈਸਿਆਂ ਦੀ ਲੋੜ ਹੈ, ਜਿਸ ਲਈ ਉਸ ਨੇ ਮੇਰੇ ਅਤੇ ਮੇਰੀ ਮਾਂ 'ਤੇ ਕਈ ਕੇਸ ਦਰਜ ਕਰਵਾਏ ਹਨ। ਇਹ ਉਸ ਦਾ ਰੁਟੀਨ ਹੈ। ਉਹ ਲੰਬੇ ਸਮੇਂ ਤੋਂ ਅਜਿਹਾ ਕਰਦੀ ਆ ਰਹੀ ਹੈ।


3- ਜਦੋਂ ਵੀ ਮੇਰੇ ਬੱਚੇ ਉਨ੍ਹਾਂ ਦੇ ਘਰ ਆਉਂਦੇ  ਹਨ ਤਾਂ ਉਹ ਆਪਣੀ ਦਾਦੀ ਦੇ ਘਰ ਠਹਿਰਦੇ ਹਨ। ਇਸ ਲਈ ਕੋਈ ਉਨ੍ਹਾਂ ਨੂੰ ਘਰੋਂ ਕਿਉਂ ਕੱਢੇਗਾ, ਉਹ ਵੀ ਜਦੋਂ ਮੈਂ ਖੁਦ ਘਰ ਵਿੱਚ ਮੌਜੂਦ ਨਹੀਂ ਹਾਂ। ਜਦੋਂ ਉਹ ਮੇਰੇ ਖਿਲਾਫ ਹਰ ਗੱਲ ਦਾ ਵੀਡੀਓ ਬਣਾ ਕੇ ਸ਼ੇਅਰ ਕਰਦੀ ਹੈ ਤਾਂ ਉਸ ਨੇ ਇਸ ਗੱਲ ਦੀ ਵੀਡੀਓ ਕਿਉਂ ਨਹੀਂ ਬਣਾਈ।

4- ਉਸ ਨੇ ਬੱਚਿਆਂ ਨੂੰ ਇਸ ਡਰਾਮੇ ਵਿੱਚ ਘਸੀਟਿਆ ਹੈ ਅਤੇ ਉਹ ਮੈਨੂੰ ਬਦਨਾਮ ਕਰਨ ਲਈ ਉਨ੍ਹਾਂ ਦਾ ਇਸਤੇਮਾਲ ਕਰ ਰਹੀ ਹੈ।  ਉਸ ਦਾ ਇਰਾਦਾ ਉਸ ਦੀ ਮੰਗ ਨੂੰ ਪੂਰਾ ਕਰਨਾ ਅਤੇ ਮੇਰਾ ਕਰੀਅਰ ਬਰਬਾਦ ਕਰਨਾ ਹੈ।


ਹੋਰ ਪੜ੍ਹੋ: Sheezan Khan: ਦੋ ਮਹੀਨੇ ਬਾਅਦ ਜੇਲ੍ਹ ਤੋਂ ਰਿਹਾ ਹੋਏ ਸ਼ੀਜ਼ਾਨ ਖ਼ਾਨ ਤੁਨੀਸ਼ਾ ਸ਼ਰਮਾ ਨੂੰ ਯਾਦ ਕਰ ਹੋਏ ਭਾਵੁਕ, ਵੇਖੋ ਵੀਡੀਓ 

5- ਆਖਰੀ ਗੱਲ ਮੈਂ ਇਹ ਕਹਿਣਾ ਚਾਹਾਂਗਾ ਕਿ ਇਸ ਧਰਤੀ 'ਤੇ ਕੋਈ ਵੀ ਮਨੁੱਖ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਨਹੀਂ ਛੱਡਦਾ। ਕੋਈ ਵੀ ਆਪਣੇ ਬੱਚਿਆਂ ਦੀ ਸਕੂਲੀ ਪੜ੍ਹਾਈ ਅਤੇ ਉਨ੍ਹਾਂ ਦਾ ਭਵਿੱਖ ਖਰਾਬ ਨਹੀਂ ਕਰਦਾ। ਹਰੇਕ ਮਾਤਾ-ਪਿਤਾ ਦਾ ਉਦੇਸ਼ ਹੁੰਦਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਚੰਗਾ ਭਵਿੱਖ ਮਿਲੇ। ਮੈਂ ਅੱਜ ਜੋ ਵੀ ਕਮਾ ਰਿਹਾ ਹਾਂ, ਮੈਂ ਆਪਣੇ ਬੱਚਿਆਂ ਲਈ ਹੀ ਕਮਾ ਰਿਹਾ ਹਾਂ। ਮੈਂ ਦੋਵਾਂ ਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਮੈਂ ਕਿਸੇ ਵੀ ਹੱਦ ਤੱਕ ਜਾ ਸਕਦਾ ਹਾਂ। ਪਿਆਰ ਕਿਸੇ ਨੂੰ ਫੜਨ ਬਾਰੇ ਨਹੀਂ ਹੈ, ਇਹ ਉਸ ਨੂੰ ਸਹੀ ਦਿਸ਼ਾ ਵੱਲ ਵਧਣ ਲਈ ਪ੍ਰੇਰਿਤ ਕਰਨ ਬਾਰੇ ਹੈ। ਧੰਨਵਾਦ।


- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network