ਮਨਕਿਰਤ ਔਲਖ ਨੂੰ ਐੱਨਆਈਏ ਨੇ ਰੋਕਿਆ, ਦੁਬਈ ਲਈ ਭਰਨੀ ਸੀ ਉਡਾਨ, ਗਾਇਕ ਦਾ ਸ਼ੋਅ ਹੋਇਆ ਰੱਦ

ਗਾਇਕ ਮਨਕਿਰਤ ਔਲਖ ਪਿਛਲੇ ਕਈ ਦਿਨਾਂ ਤੋਂ ਵਿਵਾਦਾਂ ‘ਚ ਚੱਲ ਰਹੇ ਹਨ । ਹੁਣ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਐਨਆਈਏ ਨੇ ਉਨ੍ਹਾਂ ਨੂੰ ਚੰਡੀਗੜ੍ਹ ਏਅਰਪੋਰਟ ‘ਤੇ ਰੋਕ ਲਿਆ ।

Written by  Shaminder   |  March 04th 2023 10:05 AM  |  Updated: March 04th 2023 10:35 AM

ਮਨਕਿਰਤ ਔਲਖ ਨੂੰ ਐੱਨਆਈਏ ਨੇ ਰੋਕਿਆ, ਦੁਬਈ ਲਈ ਭਰਨੀ ਸੀ ਉਡਾਨ, ਗਾਇਕ ਦਾ ਸ਼ੋਅ ਹੋਇਆ ਰੱਦ

ਗਾਇਕ ਮਨਕਿਰਤ ਔਲਖ (Mankirt Aulakh )ਪਿਛਲੇ ਕਈ ਦਿਨਾਂ ਤੋਂ ਵਿਵਾਦਾਂ ‘ਚ ਚੱਲ ਰਹੇ ਹਨ । ਹੁਣ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਐਨਆਈਏ ਨੇ ਉਨ੍ਹਾਂ ਨੂੰ ਚੰਡੀਗੜ੍ਹ ਏਅਰਪੋਰਟ ‘ਤੇ ਰੋਕ ਲਿਆ । ਗਾਇਕ ਨੇ ਦੁਬਈ ਸ਼ੋਅ ਕਰਨ ਦੇ ਲਈ ਜਾਣਾ ਸੀ ਪਰ ਐਨਆਈਏ ਵੱਲੋਂ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ । 


ਹੋਰ ਪੜ੍ਹੋ : ਵਿਦੇਸ਼ ਗਏ ਲੋਕਾਂ ਦੇ ਦਰਦ ਨੂੰ ਬਿਆਨ ਕਰਦਾ ਫ਼ਿਲਮ ‘ਚੱਲ ਜਿੰਦੀਏ’ ਦਾ ਭਾਵੁਕ ਕਰ ਦੇਣ ਵਾਲਾ ਟ੍ਰੇਲਰ ਰਿਲੀਜ਼

ਗਾਇਕ ਨੇ ਵੀਡੀਓ ਸਾਂਝਾ ਕਰਕੇ ਦਿੱਤੀ ਜਾਣਕਾਰੀ 

ਮਨਕਿਰਤ ਔਲਖ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਦੁਬਈ ਸ਼ੋਅ ਦੇ ਰੱਦ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਹੈ । ਮਨਕਿਰਤ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਉਹ ਦੁਬਈ ‘ਚ ਇੱਕ ਸ਼ੋਅ ਕਰਨ ਦੇ ਲਈ ਚੰਡੀਗੜ੍ਹ ਤੋਂ ਰਵਾਨਾ ਹੋਣ ਵਾਲੇ ਸਨ, ਪਰ ਚੰਡੀਗੜ੍ਹ ਏਅਰਪੋਰਟ ‘ਤੇ ਇਮੀਗ੍ਰੇਸ਼ਨ ਦੇ ਲਈ ਪਹੁੰਚੇ ਤਾਂ ਉੱਥੇ ਐੱਨਆਈਏ ਦੀ ਟੀਮ ਪਹਿਲਾਂ ਤੋਂ ਹੀ ਮੌਜੂਦ ਸੀ ।


ਜਿੱਥੇ ਟੀਮ ਦੇ ਵੱਲੋਂ ਉਨ੍ਹਾਂ ਨੂੰ ਰੋਕ ਦਿੱਤਾ ਗਿਆ ਅਤੇ ਦੇਰ ਸ਼ਾਮ ਤੱਕ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਦਾ ਪਾਸਪੋਰਟ ਵਾਪਸ ਕਰ ਦਿੱਤਾ । ਫਲਾਈਟ ਰੱਦ ਹੋਣ ਤੋਂ ਬਾਅਦ ਮਨਕਿਰਤ ਨੂੰ ਮੁੜ ਆਪਣੇ ਫਲੈਟ ‘ਚ ਪਰਤਣਾ ਪਿਆ । 


ਫੈਨਸ ਤੋਂ ਮੰਗੀ ਮੁਆਫ਼ੀ 

ਮਨਕਿਰਤ ਔਲਖ ਨੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪਾਏ ਇਸ ਵੀਡੀਓ ‘ਚ ਸ਼ੋਅ ਰੱਦ ਹੋਣ ਕਾਰਨ ਆਪਣੇ ਫੈਂਨਸ ਤੋਂ ਮੁਆਫੀ ਵੀ ਮੰਗੀ ਹੈ । ਇਸ ਦੇ ਨਾਲ ਹੀ ਗਾਇਕ ਨੇ ਜਲਦ ਹੀ ਇਸ ਸ਼ੋਅ ਲਈ ਨਵੀਆਂ ਤਰੀਕਾਂ ਦਾ ਐਲਾਨ ਜਲਦ ਹੀ ਕਰਨ ਦੀ ਗੱਲ ਵੀ ਆਖੀ ਹੈ । - PTC PUNJABI

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network