ਪਰਮੀਸ਼ ਵਰਮਾ ਨੇ ਖਰੀਦੀ ਨਵੀਂ ਗੱਡੀ, ਨਵੀਂ ਗੱਡੀ ਲੈ ਕੇ ਗੁਰਦੁਆਰਾ ਸਾਹਿਬ ‘ਚ ਪਹੁੰਚੇ ਸ਼ੁਕਰਾਨਾ ਕਰਨ, ਵੇਖੋ ਵੀਡੀਓ
ਪਰਮੀਸ਼ ਵਰਮਾ (Pramish Verma)ਨੇ ਨਵੀਂ ਗੱਡੀ (New Car)ਖਰੀਦੀ ਹੈ । ਜਿਸ ਦਾ ਇੱਕ ਵੀਡੀਓ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਆਪਣੀ ਨਵੀਂ ਗੱਡੀ ਦੇ ਨਾਲ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਜਿਉਂ ਹੀ ਗਾਇਕ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਪ੍ਰਸ਼ੰਸਕਾਂ ਦੇ ਵੱਲੋਂ ਵਧਾਈਆ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।
ਪੰਜਾਬੀ ਸੈਲੀਬ੍ਰੇਟੀਜ਼ ਦੇ ਨਾਲ –ਨਾਲ ਪ੍ਰਸ਼ੰਸਕਾਂ ਨੇ ਵੀ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ।
ਹੋਰ ਪੜ੍ਹੋ : ਗੁਰਦਾਸ ਮਾਨ ਨੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਕੀਤੀ ਮੁਲਾਕਾਤ, ਗਾਇਕ ਦੀ ਪਤਨੀ ਵੀ ਆਏ ਨਜ਼ਰ
ਪਰਮੀਸ਼ ਵਰਮਾ ਸ਼ੁਕਰਾਨਾ ਕਰਨ ਪਹੁੰਚੇ ਗੁਰਦੁਆਰਾ ਸਾਹਿਬ
ਪਰਮੀਸ਼ ਵਰਮਾ ਗੱਡੀ ਖਰੀਦਣ ਤੋਂ ਬਾਅਦ ਸਿੱਧੇ ਗੁਰਦੁਆਰਾ ਸਾਹਿਬ ਪਹੁੰਚੇ । ਜਿੱਥੇ ਉਨ੍ਹਾਂ ਦੇ ਪ੍ਰਮਾਤਮਾ ਦਾ ਸ਼ੁਕਰਨਾ ਕੀਤਾ । ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਇੱਕ ਖੂਬਸੂਰਤ ਕੈਪਸ਼ਨ ਵੀ ਦਿੱਤਾ । ‘ਵਾਹਿਗੁਰੂ ਮਿਹਰ ਕਰਨ ਸਭ ‘ਤੇ। ਰੱਬ ਸਭ ਦੇ ਸੁਫਨੇ ਪੂਰੇ ਕਰੇ। ਮਿਹਨਤਾਂ ਦਾ ਮੁੱਲ ਪੈਂਦਾ ਰਹੇ। ਧੰਨਵਾਦ ਮੇਰੇ ਸਭ ਫੈਨਸ ਅਤੇ ਪਰਿਵਾਰ ਵਾਲਿਆਂ ਦਾ’ ।
ਪਰਮੀਸ਼ ਵਰਮਾ ਦੀ ਨਿੱਜੀ ਜ਼ਿੰਦਗੀ
ਪਰਮੀਸ਼ ਵਰਮਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਹੀ ਗੀਤ ਗਰੇਵਾਲ ਦੇ ਨਾਲ ਵਿਆਹ ਕਰਵਾਇਆ ਹੈ ਅਤੇ ਕੁਝ ਮਹੀਨੇ ਪਹਿਲਾਂ ਹੀ ਉਹ ਇੱਕ ਬੱਚੀ ਦੇ ਪਿਤਾ ਵੀ ਬਣੇ ਹਨ ।
ਜਿਸ ਦੇ ਨਾਲ ਉਹ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ ।
- PTC PUNJABI