Harby Sangha: ਪੰਜਾਬੀ ਅਦਾਕਾਰ ਹਾਰਬੀ ਸੰਘਾ ਨੇ ਪਤਨੀ ਨਾਲ ਮਨਾਈ ਵਿਆਹ ਦੀ ਵਰ੍ਹੇਗੰਢ, ਸ਼ਾਂਝੀ ਕੀਤੀਆਂ ਖੂਬਸੂਰਤ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰ ਹਾਰਬੀ ਸੰਘਾ ਆਪਣੇ ਕਾਮੇਡੀ ਭਰੇ ਅੰਦਾਜ਼ ਨਾਲ ਦਰਸ਼ਕਾਂ ਦੇ ਦਿਲਾਂ 'ਚ ਵੱਖਰੀ ਥਾਂ ਬਣਾ ਚੁੱਕੇ ਹਨ। ਹਾਲ ਹੀ ਹਾਰਬੀ ਸੰਘਾ ਨੇ ਆਪਣੀ ਪਤਨੀ ਨਾਲ ਵਿਆਹ ਦੀ ਵਰ੍ਹੇਗੰਢ ਮਨਾਈ, ਜਿਸ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।

Written by  Pushp Raj   |  March 01st 2023 03:31 PM  |  Updated: March 01st 2023 03:31 PM

Harby Sangha: ਪੰਜਾਬੀ ਅਦਾਕਾਰ ਹਾਰਬੀ ਸੰਘਾ ਨੇ ਪਤਨੀ ਨਾਲ ਮਨਾਈ ਵਿਆਹ ਦੀ ਵਰ੍ਹੇਗੰਢ, ਸ਼ਾਂਝੀ ਕੀਤੀਆਂ ਖੂਬਸੂਰਤ ਤਸਵੀਰਾਂ

Harby Sangha Wedding Anniversary: ਮਸ਼ਹੂਰ ਪੰਜਾਬੀ ਅਦਾਕਾਰ ਤੇ ਕਾਮੇਡੀਅਨ ਹਾਰਬੀ ਸੰਘਾ ਅੱਜ  ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਹਾਰਬੀ ਸੰਘਾ ਆਪਣੇ ਕਾਮੇਡੀ ਲਈ ਮਸ਼ਹੂਰ ਹਨ। ਬੀਤੇ ਦਿਨੀ ਹਾਰਬੀ ਸੰਘਾ ਨੇ ਪਤਨੀ ਤੇ ਪਰਿਵਾਰ ਨਾਲ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਈ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। 



ਹਾਲ ਹੀ ਵਿੱਚ ਹਾਰਬੀ ਸੰਘਾ ਨੇ ਆਪਣੀ ਪਤਨੀ ਨਾਲ ਵਿਆਹ ਦੀ ਵਰ੍ਹੇਗੰਢ ਦੇ ਜਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅਦਾਕਾਰ ਨੇ ਇਹ ਤਸਵੀਰਾਂ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਸਾਂਝੀਆਂ ਕੀਤੀਆਂ ਹਨ। 

ਹਾਰਬੀ ਸੰਘਾ ਨੇ ਪਤਨੀ ਸਿਮਰਨ ਸੰਘਾ  ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕਰ ਉਨ੍ਹਾਂ ਨੂੰ ਵਿਆਹ ਦੀ ਵਰ੍ਹੇਗੰਢ ਦੀ ਵਧਾਈ ਦਿੱਤੀ। ਇਸ ਦੇ ਨਾਲ- ਨਾਲ ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਦੇ ਬੱਚੇ ਖੂਬ ਮਸਤੀ ਕਰਦੇ ਹੋਏ ਵਿਖਾਈ ਦੇ ਰਹੇ ਹਨ। 

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਕੈਪਸ਼ਨ ਵਿੱਚ ਲਿਖਿਆ, " ਅੱਜ ਸਾਡੀ ਹੇਪੀ ਵਾਲੀ Merrige Anniversary ????????ਅਹ ਸਾਰੇ ਦਿਓ ਵਧਾਂਈਆਂ ਮਾਂ ਪਰੀਤਮਾਂ ਦੀ ਕਿਰਪਾ ਨਾਲ ਪਤਾ ਈ ਨਈ ਲੱਗਾ ਬਈ ਏਨੇ ਸਾਲ ਲੰਘ ਵੀ ਗਏ My bugga ਸਿਮਰਨ ਸੰਘਾ ❤️???????????? @sangha1026"

ਫੈਨਜ਼ ਹਾਰਬੀ ਸੰਘ ਵੱਲੋਂ ਸ਼ੇਅਰ  ਕੀਤੀ ਗਈ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਇਸ ਉਨ੍ਹਾਂ ਨੂੰ ਵਿਆਹ ਦੀ ਵਰ੍ਹੇਗੰਢ ਦੀ ਵਧਾਈ ਦੇ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਅਦਾਕਾਰ 'ਤੇ ਪਿਆਰ ਲੁਟਾਉਂਦੇ ਹੋਏ ਨਜ਼ਰ ਆਏ। ਦੱਸਣਯੋਗ ਹੈ ਕਿ ਹਾਰਬੀ ਸੰਘਾ ਪੰਜਾਬੀ ਇੰਡਸਟਰੀ ਦੇ ਬੇਹਤਰੀਨ ਕਮੇਡੀਅਨਾਂ 'ਚੋਂ ਇੱਕ ਹਨ। ਉਹ ਅੱਜ ਜਿਸ ਮੁਕਾਮ 'ਤੇ ਹਨ ਉਸ ਨੂੰ ਹਾਸਲ ਕਰਨ ਲਈ ਉਨ੍ਹਾਂ ਨੇ ਜੀਤੋੜ ਮਿਹਨਤ ਤੇ ਸੰਘਰਸ਼ ਕੀਤਾ ਹੈ। 


ਹੋਰ ਪੜ੍ਹੋ: Jassie Gill: ਗਾਇਕ ਜੱਸੀ ਗਿੱਲ ਨੇ ਧੀ ਨਾਲ ਸਾਂਝੀ ਕੀਤੀ ਬੇਹੱਦ ਕਿਊਟ ਤਸਵੀਰਾ, ਧੀ ਨੂੰ ਕਿਹਾ 'ਮੇਰੀ ਐਂਜਲ'  

ਹਾਰਬੀ ਸੰਘਾ ਨੇ ਆਪਣੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਉਨ੍ਹਾਂ ਨੂੰ ਆਪਣੇ ਪਹਿਲੇ ਕਾਮੇਡੀ ਸ਼ੋਅ ਲਈ ਮਹਿਜ਼ 7 ਰੁਪਏ ਦਾ ਮੇਹਨਤਾਨਾ ਮਿੱਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਹੋਰ ਸਟੇਜ ਸ਼ੋਅ ਕੀਤੇ, ਪਰ ਉਨ੍ਹਾਂ ਨੂੰ ਮੇਹਨਤ ਤੇ ਉਮੀਦ ਮੁਤਾਬਕ ਨਾ ਤਾਂ ਪੈਸਾ ਮਿਲ ਰਿਹਾ ਸੀ ਤੇ ਨਾ ਹੀ ਸਫਲਤਾ। ਉਸ ਸਮੇਂ ਹਾਰਬੀ ਦੇ ਘਰ ਦੀ ਆਰਥਿਕ ਹਾਲਤ ਵੀ ਜ਼ਿਆਦਾ ਠੀਕ ਨਹੀਂ ਸੀ। ਇਸ ਦੇ ਬਾਵਜੂਦ ਉਹ ਅਦਾਕਾਰੀ ਦੇ ਖੇਤਰ 'ਚ ਕਿਸਮਤ ਅਜ਼ਮਾਉਂਦੇ ਰਹੇ। ਆਖਿਰਕਾਰ ਉਨ੍ਹਾਂ ਨੂੰ 'ਕੈਰੀ ਆਨ ਜੱਟਾ' ਫਿਲਮ ਤੋਂ ਪਛਾਣ ਮਿਲੀ। ਉਹ ਇਸ ਫਿਲਮ 'ਚ 2 ਮਿੰਟਾਂ ਦੇ ਸੀਨ 'ਚ ਨਜ਼ਰ ਆਏ ਸੀ। 2 ਮਿੰਟਾਂ 'ਚ ਹੀ ਉਨ੍ਹਾਂ ਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕਰ ਦਿੱਤਾ ਸੀ। ਇਸ ਤੋਂ ਬਾਅਦ ਅਦਾਕਾਰ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।



- PTC PUNJABI

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network