ਚਾਰੂ ਅਸੋਪਾ ਦੇ ਜਨਮ ਦਿਨ ਰਾਜੀਵ ਸੇਨ ਨੇ ਦਿੱਤੀ ਵਧਾਈ, ਚਾਰੂ ਨੇ ਦਿਨ ਨੂੰ ਖ਼ਾਸ ਬਨਾਉਣ ਲਈ ਕੀਤਾ ਧੰਨਵਾਦ

ਬੀਤੇ ਦਿਨ ਸੁਸ਼ਮਿਤਾ ਸੇਨ ਦੀ ਭਾਬੀ ਚਾਰੂ ਅਸੋਪਾ ਨੇ ਆਪਣਾ ਜਨਮ ਦਿਨ ਮਨਾਇਆ । ਚਾਰੂ ਅਸੋਪਾ ਨੇ ਆਪਣੀ ਧੀ ਅਤੇ ਰਾਜੀਵ ਸੇਨ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਜਿਸ ‘ਚ ਉਹ ਰਾਜੀਵ ਸੇਨ ਦੇ ਨਾਲ ਨਜ਼ਰ ਆ ਰਹੀ ਹੈ ।

Written by  Shaminder   |  February 28th 2023 06:20 PM  |  Updated: February 28th 2023 06:20 PM

ਚਾਰੂ ਅਸੋਪਾ ਦੇ ਜਨਮ ਦਿਨ ਰਾਜੀਵ ਸੇਨ ਨੇ ਦਿੱਤੀ ਵਧਾਈ, ਚਾਰੂ ਨੇ ਦਿਨ ਨੂੰ ਖ਼ਾਸ ਬਨਾਉਣ ਲਈ ਕੀਤਾ ਧੰਨਵਾਦ

ਬੀਤੇ ਦਿਨ ਸੁਸ਼ਮਿਤਾ ਸੇਨ ਦੀ ਭਾਬੀ  ਚਾਰੂ ਅਸੋਪਾ ਨੇ ਆਪਣਾ ਜਨਮ ਦਿਨ ਮਨਾਇਆ । ਇਸ ਮੌਕੇ ਅਦਾਕਾਰਾ ਦਾ ਪਤੀ ਵੀ  ਬਰਥਡੇ ‘ਚ ਸ਼ਾਮਿਲ ਹੋਇਆ । ਚਾਰੂ ਅਸੋਪਾ (Charu Asopa) ਨੇ ਆਪਣੀ ਧੀ ਅਤੇ ਰਾਜੀਵ ਸੇਨ (Rajeev Sen) ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਜਿਸ ‘ਚ ਉਹ ਰਾਜੀਵ ਸੇਨ ਦੇ ਨਾਲ ਨਜ਼ਰ ਆ ਰਹੀ ਹੈ । 


ਹੋਰ ਪੜ੍ਹੋ : ਰਵਨੀਤ ਗਰੇਵਾਲ ਨੇ ਭਰਾ ਭਾਨੇ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਖ਼ੂਬਸੂਰਤ ਤਸਵੀਰ, ਜਨਮਦਿਨ ਦੀ ਦਿੱਤੀ ਵਧਾਈ

ਰਾਜੀਵ ਸੇਨ ਨੇ ਚਾਰੂ ਲਈ ਲਿਖਿਆ ਖ਼ਾਸ ਸੁਨੇਹਾ 

ਰਾਜੀਵ ਸੇਨ ਨੇ ਚਾਰੂ ਨੂੰ ਵਧਾਈ ਦਿੰਦਿਆਂ ਲਿਖਿਆ ਕਿ ‘ਤੁਹਾਨੂੰ ਹਮੇਸ਼ਾ ਚੰਗੀ ਸਿਹਤ ਅਤੇ ਖੁਸ਼ੀ ਦੇ ਨਾਲ ਬਹੁਤ ਸਾਰੇ ਪਿਆਰ ਦੀ ਕਾਮਨਾ ਕਰਦਾ ਹਾਂ’ । ਚਾਰੂ ਅਸੋਪਾ ਨੇ  ਰਾਜੀਵ ਸੇਨ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ  ਚਾਰੂ  ਆਪਣੀ ਕਿਊਟ ਧੀ ਅਤੇ ਰਾਜੀਵ ਸੇਨ ਨਾਲ ਨਜ਼ਰ ਆ ਰਹੇ ਹਨ ।  


ਚਾਰੂ ਅਸੋਪਾ ਨੇ ਕੀਤਾ ਧੰਨਵਾਦ 

ਚਾਰੂ ਅਸੋਪਾ ਨੇ ਵੀ ਰਾਜੀਵ ਸੇਨ ਦਾ ਧੰਨਵਾਦ ਕੀਤਾ । ਉਸ ਨੇ ਤਸਵੀਰ ਦੇ ਨਾਲ ਇੱਕ ਕੈਪਸ਼ਨ ਸਾਂਝਾ ਕਰਦੇ ਹੋਏ ਲਿਖਿਆ ‘ਧੰਨਵਾਦ ਰਾਜੀਵ ਸੇਨ, ਇਹ ਇੱਕ ਸ਼ਾਨਦਾਰ ਦਿਨ ਸੀ, ਮੇਰੇ ਜਨਮਦਿਨ ਨੂੰ ਏਨਾਂ ਖ਼ਾਸ ਬਨਾਉਣ ਦੇ ਲਈ ਤੁਹਾਡਾ ਧੰਨਵਾਦ’। ਸੋਸ਼ਲ ਮੀਡੀਆ ‘ਤੇ ਚਾਰੂ ਅਸੋਪਾ ਅਤੇ ਰਾਜੀਵ ਸੇਨ ਦੀ ਕਮਿਸਟਰੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।


ਦੋਵੇਂ ਭਾਵੇਂ ਅਲੱਗ ਹੋ ਗਏ ਨੇ ਪਰ ਦਿਨ ਤਿਉਹਾਰ ਦੇ ਮੌਕੇ ‘ਤੇ ਇੱਕਠੇ ਨਜ਼ਰ ਆਉੇਂਦੇ ਹਨ । ਕੁਝ ਦਿਨ ਪਹਿਲਾਂ ਦੋਵੇਂ ਇੱਕ ਵਿਆਹ ‘ਚ ਵੀ ਨਜ਼ਰ ਆਏ ਸਨ । 
 


- PTC PUNJABI

You May Like This

Popular Posts

Live Channels
DOWNLOAD APP


© 2023 PTC Punjabi. All Rights Reserved.
Powered by PTC Network