Ranjit Bawa: ਰਣਜੀਤ ਬਾਵਾ ਦਾ ਨਵਾਂ ਗੀਤ 'Guitar Wale Munde' ਹੋਇਆ ਰਿਲੀਜ਼, ਵੇਖੋ ਵੀਡੀਓ

ਰਣਜੀਤ ਬਾਵਾ ਦਾ ਇੱਕ ਹੋਰ ਨਵਾਂ ਗੀਤ 'ਗਿਟਾਰ ਵਾਲੇ ਮੁੰਡੇ' ਰਿਲੀਜ਼ ਹੋਇਆ ਹੈ। ਇਸ ਗੀਤ 'ਚ ਰਣਜੀਤ ਬਾਵਾ ਦਾ ਇੱਕ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲਿਆ , ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕਰ ਰਹੇ ਹਨ।

Written by  Pushp Raj   |  February 22nd 2023 04:41 PM  |  Updated: February 22nd 2023 05:22 PM

Ranjit Bawa: ਰਣਜੀਤ ਬਾਵਾ ਦਾ ਨਵਾਂ ਗੀਤ 'Guitar Wale Munde' ਹੋਇਆ ਰਿਲੀਜ਼, ਵੇਖੋ ਵੀਡੀਓ

Ranjit Bawa song 'Guitar Wale Munde':  ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਇੰਨੀਂ ਦਿਨੀਂ ਆਪਣੀ ਨਵੀਂ ਫ਼ਿਲਮ 'ਲੈਂਬਰਗਿਨੀ' ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਹਾਲ ਹੀ 'ਚ ਰਣਜੀਤ ਬਾਵਾ ਦਾ ਇੱਕ ਹੋਰ ਨਵਾਂ ਗੀਤ 'ਗਿਟਾਰ ਵਾਲੇ ਮੁੰਡੇ' ਰਿਲੀਜ਼ ਹੋਇਆ ਹੈ। ਇਸ ਗੀਤ 'ਚ ਰਣਜੀਤ ਬਾਵਾ ਦਾ ਇੱਕ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲਿਆ , ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕਰ ਰਹੇ ਹਨ। 



ਹਾਲ ਹੀ ਵਿੱਚ ਰਣਜੀਤ ਬਾਵਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਰਣਜੀਤ ਬਾਵਾ ਨੇ ਆਪਣੇ ਨਵੇਂ ਗੀਤ ਦੀਆਂ ਕੁਝ ਝਲਕੀਆਂ ਸ਼ੇਅਰ ਕੀਤੀਆਂ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਰਣਜੀਤ ਬਾਵਾ ਨੇ ਕੈਪਸ਼ਨ ਵਿੱਚ ਲਿਖਿਆ, 'ਤੈਨੂੰ ਚੰਗੇ ਲੱਗਦੇ ਗਿਟਾਰ ਵਾਲੇ ਮੁੰਡੇ ????????????OUT NOW ❤️Kro enjoy ????"

ਰਣਜੀਤ ਬਾਵਾ ਦੇ ਨਵੇਂ ਰਿਲੀਜ਼ ਹੋਏ ਗੀਤ ਬਾਰੇ ਗੱਲ ਕੀਤੀ ਜਾਵੇ ਤਾਂ ਇਸ ਗੀਤ ਦਾ ਟਾਈਟਲ ਹੈ  'ਗਿਟਾਰ ਵਾਲੇ ਮੁੰਡੇ'। ਇਸ ਗੀਤ ਦੇ ਬੋਲ ਬੱਬੂ ਵੱਲੋਂ ਲਿਖੇ ਗਏ ਹਨ। ਇਸ ਦਾ ਸੰਗੀਤ ਖ਼ੁਦ ਰਣਜੀਤ ਬਾਵਾ ਨੇ ਦਿੱਤਾ ਤੇ ਉਨ੍ਹਾਂ ਨੇ ਹੀ ਇਸ ਗੀਤ ਨੂੰ ਗਾਇਆ ਵੀ ਹੈ। ਇਸ ਗੀਤ ਦੇ ਵਿੱਚ ਰਣਜੀਤ ਬਾਵਾ ਦੇ ਨਾਲ ਫੀਮੇਲ ਲੀਡ ਦੇ ਤੌਰ 'ਤੇ ਸਵਾਤ ਚੌਹਾਨ ਨਜ਼ਰ ਆ ਰਹੀ ਹੈ। ਇਸ ਗੀਤ ਨੂੰ 'Bells studios' ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। 

ਰਿਲੀਜ਼ ਹੋਣ ਦੇ ਮਹਿਜ਼ ਕੁਝ ਸਮੇਂ ਵਿੱਚ ਹੀ ਇਸ ਗੀਤ 'ਤੇ ਲੱਖਾਂ ਵਿਊਜ਼ ਆ ਚੁੱਕੇ ਹਨ। ਇਸ ਗੀਤ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫੈਨਜ਼ ਇਸ ਗੀਤ ਦੀ ਵੀਡੀਓ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। 


ਹੋਰ ਪੜ੍ਹੋ: 'The Walking Dead' ਫੇਮ ਅਦਾਕਾਰ ਜੈਨਸਨ ਪੈਨੇਟੀਅਰ ਦਾ ਦਿਹਾਂਤ, 28 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ 

ਵਰਕ ਫਰੰਟ ਦੀ ਗੱਲ ਕਰੀਏ ਤਾਂ ਰਣਜੀਤ ਬਾਵਾ ਜਲਦ ਹੀ ਆਪਣੀ ਅਪਕਮਿੰਗ ਫ਼ਿਲਮ 'ਲੈਂਬਰਗਿਨੀ' ਵਿੱਚ ਨਜ਼ਰ ਆਉਣਗੇ। ਇਸ ਵਿੱਚ ਉਨ੍ਹਾਂ ਨਾਲ ਬਿੱਗ ਬੌਸ ਫੇਮ ਮਾਹਿਰਾ ਸ਼ਰਮਾ ਵੀ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਰਣਜੀਤ ਬਾਵਾ ਦਾ ਗੀਤ 'ਰੈਟਰੋ' ਰਿਲੀਜ਼ ਹੋਇਆ ਸੀ, ਜਿਸ ਨੂੰ ਫੈਨਜ਼ ਨੇ ਬਹੁਤ ਪਸੰਦ ਕੀਤਾ ਸੀ। 


- PTC PUNJABI

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network