ਸਲਮਾਨ ਖ਼ਾਨ ਪਰਿਵਾਰ ਦੇ ਨਾਲ ਸਮਾਂ ਬਿਤਾਉਂਦੇ ਆਏ ਨਜ਼ਰ, ਤਸਵੀਰਾਂ ਹੋਈਆਂ ਵਾਇਰਲ

ਹੁਣ ਸਲਮਾਨ ਖ਼ਾਨ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਜਿਸ ‘ਚ ਅਦਾਕਾਰ ਖਾਣੇ ਦਾ ਅਨੰਦ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ ।

Written by  Shaminder   |  February 25th 2023 03:45 PM  |  Updated: February 25th 2023 03:45 PM

ਸਲਮਾਨ ਖ਼ਾਨ ਪਰਿਵਾਰ ਦੇ ਨਾਲ ਸਮਾਂ ਬਿਤਾਉਂਦੇ ਆਏ ਨਜ਼ਰ, ਤਸਵੀਰਾਂ ਹੋਈਆਂ ਵਾਇਰਲ

ਸਲਮਾਨ ਖ਼ਾਨ (Salman Khan) ਬਾਲੀਵੁੱਡ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਹਨ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਬਾਲੀਵੁੱਡ ਇੰਡਸਟਰੀ ਨੂੰ ਦੇ ਰਹੇ ਹਨ । ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ਕਾਫੀ ਲੰਮੀ ਹੈ ।ਹਾਲਾਂਕਿ ਸਲਮਾਨ ਖ਼ਾਨ ਆਪਣੇ ਕੰਮ ‘ਚ ਬਹੁਤ ਜ਼ਿਆਦਾ ਰੁੱਝੇ ਰਹਿੰਦੇ ਹਨ । ਪਰ ਜਦੋਂ ਵੀ ਸਮਾਂ ਮਿਲਦਾ ਹੈ ਤਾਂ ਉਹ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਉਣਾ ਪਸੰਦ ਕਰਦੇ ਹਨ ।ਹੋਰ ਪੜ੍ਹੋ : ਰਾਣਾ ਰਣਬੀਰ ਨੇ ਵਿਦੇਸ਼ ‘ਚ ਵਿਦਿਆਰਥੀਆਂ ਨੂੰ ਸਮਝਾਏ ‘ਦਸਤਾਰ’ ਦੇ ਅਸਲ ਅਰਥ, ਵੇਖੋ ਖੂਬਸੂਰਤ ਵੀਡੀਓ

ਹੁਣ ਸਲਮਾਨ ਖ਼ਾਨ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਜਿਸ ‘ਚ ਅਦਾਕਾਰ ਖਾਣੇ ਦਾ ਅਨੰਦ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ ।


ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਸਲਮਾਨ ਖ਼ਾਨ ਦੇ ਨਾਲ ਉਨ੍ਹਾਂ ਦਾ ਭਰਾ ਅਰਬਾਜ਼ ਖਾਨ ਵੀ ਦਿਖਾਈ ਦੇ ਰਿਹਾ ਹੈ । ਦੋਵੇਂ ਭਰਾ ਆਪਣੇ ਪਰਿਵਾਰ ਦੇ ਨਾਲ ਖਾਣੇ ਦਾ ਲੁਤਫ ਉਠਾਉਂਦੇ ਹੋਏ ਦਿਖਾਈ ਦੇ ਰਹੇ ਹਨ । ਇਸ ਤਸਵੀਰ ਨੂੰ ਵਾਇਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । 


ਹੋਰ ਪੜ੍ਹੋ : ਲੋਕਾਂ ਦੇ ਘਰਾਂ ਦੇ ਬਾਹਰ ਟੂਣੇ ਕਰ ਦਿੰਦੇ ਸਨ ਕਪਿਲ ਸ਼ਰਮਾ, ਮਾਂ ਨੇ ਸਾਂਝਾ ਕੀਤਾ ਦਿਲਚਸਪ ਕਿੱਸਾ

ਜਲਦ ਹੀ ਸਲਮਾਨ ਖ਼ਾਨ ਕਈ ਪ੍ਰੋਜੈਕਟਸ ‘ਚ ਆਉਣਗੇ ਨਜ਼ਰ 

ਸਲਮਾਨ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਉਹ ਹੋਰ ਕਈ ਪ੍ਰੋਜੈਕਟਸ ‘ਚ ਨਜ਼ਰ ਆਉਣਗੇ । ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਕਿਸੀ ਕਾ ਭਾਈ, ਕਿਸੀ ਕੀ ਜਾਨ’ ਦਾ ਇੱਕ ਗੀਤ ਰਿਲੀਜ਼ ਹੋਇਆ ਹੈ । ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਅਦਾਕਾਰ ਹੋਰ ਕਈ ਪ੍ਰੋਜੈਕਟਸ ‘ਚ ਵੀ ਨਜ਼ਰ ਆਉਣਗੇ ।


ਕਈ ਹੀਰੋਇਨਾਂ ਨਾਲ ਜੁੜਿਆ ਨਾਮ 

ਸਲਮਾਨ ਖ਼ਾਨ ਹਾਲੇ ਤੱਕ ਕੁਆਰੇ ਹਨ । ਉਨ੍ਹਾਂ ਦਾ ਨਾਮ ਹੁਣ ਤੱਕ ਕਈ ਹੀਰੋਇਨਾਂ ਦੇ ਨਾਲ ਜੁੜਿਆ ਹੈ । ਕੈਟਰੀਨਾ ਕੈਫ, ਸੋਮੀ ਅਲੀ, ਸੰਗੀਤਾ ਬਿਜਲਾਨੀ, ਐਸ਼ਵਰਿਆ ਰਾਏ, ਸੋਨਾਕਸ਼ੀ ਸਿਨ੍ਹਾ ਵਰਗੀਆਂ ਵੱਡੀਆਂ ਹੀਰੋਇਨਾਂ ਦੇ ਨਾਲ ਜੁੜਦਾ ਰਿਹਾ ਹੈ । ਪਰ ਹਾਲੇ ਤੱਕ ਉਨ੍ਹਾਂ ਨੇ ਕਿਸੇ ਦੇ ਨਾਲ ਵੀ ਵਿਆਹ ਨਹੀਂ ਕਰਵਾਇਆ ਹੈ । 

- PTC PUNJABI

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network